10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

-ਫ਼ਰੀਦਕੋਟ ਨਗਰ ਕੌਂਸਲ ਚੋਣਾਂ - ਆਪ 10, ਕਾਂਗਰਸ 8 ਅਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ 7 ਸੀਟਾਂ 'ਤੇ ਚੋਣ ਜਿੱਤੀ

Ad Position 21
No active advertisement
ਅਜੀਤ ਡੈਸਕ 30-05-2026

ਫ਼ਰੀਦਕੋਟ, 29 ਮਈ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ 'ਚ ਫ਼ਰੀਦਕੋਟ ਸ਼ਹਿਰ ਦੇ 25 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਨੇ 10, ਕਾਂਗਰਸ ਨੇ 8 ਅਤੇ ਸ਼ੋ੍ਰਮਣੀ ਅਕਾਲੀ ਦਲ ਨੇ 7 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ | ਭਾਜਪਾ ਤੇ ਬਸਪਾ ਇਨ੍ਹਾਂ ਚੋਣਾਂ ਵਿਚ ਇਸ ਵਾਰ ਆਪਣਾ ਖਾਤਾ ਨਹੀਂ ਖੋਲ੍ਹ ਸਕੀ | ਵੱਖ-ਵੱਖ ਉਮੀਦਾਵਰਾਂ ਨੇ ਆਪਣੀ ਜਿੱਤ ਦਾ ਜ਼ਸ਼ਨ ਮਨਾਉਂਦਿਆਂ ਖ਼ੁਸ਼ੀ ਜਾਹਿਰ ਕੀਤੀ | ਫ਼ਰੀਦਕੋਟ ਸ਼ਹਿਰ ਦੇ ਵਾਰਡ ਨੰਬਰ-1 ਤੋਂ ਕਾਂਗਰਸ ਦੀ ਸੁਖਵਿੰਦਰ ਕੌਰ, ਵਾਰਡ ਨੰਬਰ 2 ਕਾਂਗਰਸ ਦੇ ਗੁਰਤੇਜ ਸਿੰਘ ਤੇਜ਼ਾ ਪਹਿਲਵਾਨ, ਵਾਡਰ 3 ਕਾਂਗਰਸ ਦੇ ਰਾਜਵੀਰ ਕੌਰ, ਵਾਰਡ ਨੰਬਰ 4 ਆਮ ਆਦਮੀ ਪਾਰਟੀ ਬਲਜੀਤ ਕੌਰ, ਵਾਰਡ ਨੰਬਰ 5 ਸ਼ੋ੍ਰਮਣੀ ਅਕਾਲੀ ਦਲ ਬਾਦਲ ਰੀਨਾ ਰਾਣੀ, ਵਾਰਡ ਨੰਬਰ 6 ਤੋਂ ਕਾਂਗਰਸ ਦੇ ਤਾਰਾ ਸਿੰਘ ਭੱਟੀ, ਵਾਰਡ ਨੰਬਰ 7 ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਹਰਮਨਦੀਪ ਕੌਰ, ਵਾਰਡ ਨੰਬਰ 8 ਤੋਂ ਕਾਂਗਰਸ ਪਾਰਟੀ ਜਗਵਿੰਦਰ ਸਿੰਘ ਜੁੰਗਨੂੰ, ਵਾਰਡ ਨੂੰ 9 ਤੋਂ ਕਾਂਗਰਸ ਦੀ ਪਰਮਪਾਲ ਕੌਰ, ਵਾਰਡ ਨੰਬਰ 10 ਤੋਂ ਆਪ ਦੇ ਸਤਨਾਮ ਸਿੰਘ, ਵਾਰਡ ਨੰਬਰ 11 ਆਪ ਦੇ ਵੀਰਪਾਲ ਕੌਰ, ਵਾਰਡ ਨੰਬਰ 12 ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਵਿਕਾਸ ਵਿੱਕੀ, ਵਾਰਡ ਨੰਬਰ 13 ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸ਼ਾਲੂ ਅਰੋੜਾ, ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਗੁਰਚਰਨ ਸਿੰਘ, ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੀ ਗੁਰਵਿੰਦਰ ਕੌਰ, ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੇ ਕੇਵਲ ਸਿੰਘ, ਵਾਰਡ ਨੰਬਰ 17 ਤੋਂ ਕਾਂਗਰਸ ਦੇ ਸੁਮਨਦੀਪ ਟੱਕਰ, ਵਾਰਡ ਨੰਬਰ 18 ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਦੀਪ ਕੌਰ, ਵਾਰਡ ਨੰਬਰ 19 ਤੋਂ ਸ਼ੋ੍ਰਮਣੀ ਅਕਾਲੀ ਬਾਦਲ ਦੇ ਮੁਸਕਾਨ ਗਰੋਵਰ, ਵਾਰਡ ਨੰਬਰ 20 ਤੋਂ ਆਮ ਆਦਮੀ ਪਾਰਟੀ ਦੇ ਸਤੀਸ਼ ਭਾਊ, ਵਾਰਡ ਨੰਬਰ 21 ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਉਮਾ ਗਰੋਵਰ, ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦੇ ਬਲਜਿੰਦਰ ਸਿੰਘ, ਵਾਰਡ 23 ਤੋਂ ਆਮ ਆਦਮੀ ਪਾਰਟੀ ਦੇ ਜਸਮੇਲ ਕੌਰ, ਵਾਰਡ ਨੰਬਰ 24 ਤੋਂ ਆਮ ਆਦਮੀ ਪਾਰਟੀ ਦੇ ਕਮਲਜੀਤ ਸਿੰਘ, ਵਾਰਡ 25 ਤੋਂ ਕਾਂਗਰਸ ਪਾਰਟੀ ਦੇ ਪੂਨਮ ਰਾਣੀ ਸਫ਼ਲ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਜੈਤੋ ਨਗਰ ਕੌਂਸਲ ਚੋਣਾਂ 'ਚ 'ਆਪ' ਦੀ ਰਹੀ ਸਰਦਾਰੀ, 12 ਸੀਟਾਂ 'ਤੇ ਕਬਜ਼ਾ ਅਗਲੀ ਖ਼ਬਰ ਨਗਰ ਕੌਂਸਲ ਕੋਟਕਪੂਰਾ ਦੇ 29 ਵਾਰਡਾਂ 'ਚੋਂ 'ਆਪ' ਨੇ 20 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ
Ad Position 24