ਫ਼ਰੀਦਕੋਟ, 29 ਮਈ (ਜਵਸੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਫ਼ਰੀਦਕੋਟ ਨੇ ਅੱਜ 'ਵਾਇਟਾਲਿਸ 2026' ਕਾਨਫ਼ਰੰਸ ਕਰਵਾਕੇ ਇਕ ਇਤਿਹਾਸ ਰਚਿਆ | ਉੱਤਰੀ ਭਾਰਤ ਦੀ ਇਕਲੌਤੀ ਸਮਰਪਿਤ ਸਕਿੱਲ ਲੈਬ ਵਿਚ ਹੋਣ ਵਾਲੀ ਪਹਿਲੀ ਅੰਡਰਗ੍ਰੈਜੂਏਟ ਮੈਡੀਕਲ ਕਾਨਫ਼ਰੰਸ ਹੈ | ਇਹ ਕਾਨਫ਼ਰੰਸ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਵਿਦਿਆਰਥੀਆਂ ਵਲੋਂ ਆਈ.ਐਮ.ਏ-ਐਮ.ਐਸ.ਐਨ ਦੇ ਬੈਨਰ ਕਰਵਾਈ ਗਈ | ਕਾਨਫ਼ਰੰਸ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ. ਡਾ. ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਕੀਤਾ | ਉਨ੍ਹਾਂ ਨੇ ਮੈਡੀਕਲ ਸਿੱਖਿਆ ਦੇ ਭਵਿੱਖ ਅਤੇ ਮੈਡੀਕਲ ਪੇਸ਼ੇ ਨੂੰ ਮਜ਼ਬੂਤ ਬਣਾਉਣ ਵਿਚ ਆਈ ਐਮ ਏ ਦੀ ਅਹਿਮ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਗੈਸਟ ਆਫ ਆਨਰ ਡਾ. ਸੰਜੀਵ ਗੋਇਲ, ਪ੍ਰੈਜ਼ੀਡੈਂਟ ਇਲੈਕਟ, ਆਈ ਐਮ ਏ ਪੰਜਾਬ 2027 ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨ ਮੈਡੀਕਲ ਵਿਦਿਆਰਥੀਆਂ ਨੂੰ ਬਦਲਾਅ ਦੀ ਉਡੀਕ ਕਰਨ ਦੀ ਬਜਾਏ ਖੁਦ ਅਗਵਾਈ ਕਰਨ | ਇਸ ਮੌਕੇ ਡਾ. ਸੀਮਾ ਗਰੋਵਰ ਭੱਟੀ, ਪਿ੍ੰਸੀਪਲ ਡਾ. ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ, ਡਾ. ਨਿਤਿਨ ਨਾਗਪਾਲ ਵਾਈਸ-ਪਿ੍ੰਸੀਪਲ ਨੇ ਕਾਨਫ਼ਰੰਸ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਕਾਨਫ਼ਰੰਸ ਵਿਚ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਤੋਂ 210 ਤੋਂ ਵੱਧ ਰਜਿਸਟ੍ਰੇਸ਼ਨ ਹੋਏ | ਇਸ ਕਾਨਫਰੰਸ ਵਿਚ ਕੁੱਲ 14 ਵਰਕਸ਼ਾਪਾਂ ਲਗਾਈਆਂ ਜਾਣਗੀਆਂ | ਹਰ ਵਰਕਸ਼ਾਪ ਦੀ ਅਗਵਾਈ ਜੀਜੀਐੱਸਐੱਮਸੀਐੱਚ ਦੇ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਵਿਭਾਗ ਮੁਖੀਆਂ ਵਲੋਂ ਕੀਤੀ ਜਾ ਰਹੀ ਹੈ, ਜਿਸ ਨਾਲ ਸਿਖਲਾਈ ਦੇ ਉੱਚ ਮਿਆਰ ਨੂੰ ਯਕੀਨੀ ਬਣਾਇਆ ਗਿਆ ਹੈ |