ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸ਼ੋ੍ਰਮਣੀ ਅਕਾਲੀ ਦਲ ਪੁਰਨ ਸੁਰਜੀਤ ਵਲੋਂ ਸਰਕਾਰ ਨੂੰ 10 ਨੁਕਾਤੀ ਮੰਗ ਪੱਤਰ ਦਿੱਤਾ <br/>

Ad Position 21
No active advertisement
ਅਜੀਤ ਡੈਸਕ 07-06-2026
ਫ਼ਰੀਦਕੋਟ, 6 ਜੂਨ (ਜਸਵੰਤ ਸਿੰਘ ਪੁਰਬਾ)-ਸਥਾਨਕ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਫ਼ਤਰ ਵਿਚ ਐਸ.ਡੀ.ਐਮ ਪੁਨੀਤ ਸ਼ਰਮਾ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਾਈਕਮਾਨ ਦੇ ਆਦੇਸ਼ਾਂ ਮੁਤਾਬਿਕ ਜ਼ਿਲ੍ਹਾ ਜਥੇਬੰਦੀ ਫ਼ਰੀਦਕੋਟ ਨੇ ਰਣਜੀਤ ਸਿੰਘ ਅÏਲਖ ਜ਼ਿਲ੍ਹਾ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਅਤੇ ਐਡਵੋਕੇਟ ਅਮਨਇੰਦਰ ਸਿੰਘ ਬਰਾੜ ਬੰਨੀ ਸਟੇਟ ਵਰਕਿੰਗ ਕਮੇਟੀ ਸੀਨੀਅਰ ਮੈਂਬਰ ਅਤੇ ਪਾਰਟੀ ਬੁਲਾਰੇ ਦੀ ਯੋਗ ਅਗਵਾਈ ਵਿਚ ਪੰਜਾਬ ਅਤੇ ਪੰਥ ਦੇ ਲਟਕਦੇ ਮਸਲਿਆਂ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਹ ਮੰਗ ਪੱਤਰ ਗਰਵਨਰ ਪੰਜਾਬ ਦੇ ਨਾਮ 'ਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਦਿੱਤਾ ਗਿਆ | ਇਨ੍ਹਾਂ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਅਤੇ ਪੰਥ ਦੇ ਅਹਿਮ ਮਸਲਿਆਂ ਨੂੰ ਲੈ ਕੇ ਇਕ ਵਿਸਥਾਰਤ 10 ਨੁਕਾਤੀ ਮੰਗ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ | ਮੰਗ ਪੱਤਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ਼ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਜੋ ਕਾਨੂੰਨ ਕਾਹਲੀ ਵਿਚ ਸਰਕਾਰ ਵਲੋਂ ਬਣਾਇਆ ਗਿਆ ਜਿਸ ਕਰਕੇ ਸਿੱਖ ਰਾਏ ਦੋਫ਼ਾੜ ਹੁੰਦੀ ਨਜ਼ਰ ਆ ਰਹੀ ਉਸ ਦੇ ਲਈ ਜ਼ਰੂਰੀ ਸੋਧਾਂ ਹੋਣ ਸਬੰਧੀ ਮੰਗ ਪੱਤਰ, ਇੰਦਰਾ ਗਾਂਧੀ ਦਾ ਭਾਰਤ ਰਤਨ ਵਾਪਸ ਲੈਣਾ, ਜੂਨ 1984 ਦੇ ਘੱਲੂਘਾਰੇ ਸਬੰਧੀ ਸੱਚਾਈ ਸਾਹਮਣੇ ਲਿਆਉਣ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਅਤੇ ਭਾਰਤ ਸਰਕਾਰ ਵਲੋਂ ਮਾਫ਼ੀ ਮੰਗਣਾ, ਝੂਠੇ ਕੇਸਾਂ ਅਤੇ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ, ਐਸ.ਜੀ.ਪੀ.ਸੀ. ਚੋਣਾਂ ਕਰਵਾਉਣ ਦੀ ਮੰਗ, ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ ਨੂੰ ਲਾਭਕਾਰੀ ਬਣਾਉਣ ਅਤੇ ਖੇਤੀ ਸੰਕਟ ਦੇ ਹੱਲ ਲਈ ਕਦਮ, ਮਜ਼ਦੂਰ ਵਰਗ ਅਤੇ ਉਦਯੋਗਾਂ ਨੂੰ ਰਾਹਤ, ਪੰਜਾਬੀ ਬੋਲੀ ਨੂੰ ਪੂਰਾ ਸਨਮਾਨ ਅਤੇ ਪੰਜਾਬੀ-ਭਾਸ਼ੀ ਇਲਾਕਿਆਂ ਦੇ ਮਸਲੇ ਦਾ ਹੱਲ, ਦਰਿਆਈ ਪਾਣੀਆਂ ਅਤੇ ਬਿਜਲੀ ਪ੍ਰੋਜੈਕਟਾਂ 'ਤੇ ਪੰਜਾਬ ਦੇ ਹੱਕਾਂ ਦੀ ਰੱਖਿਆ, ਕਰਤਾਰਪੁਰ ਸਾਹਿਬ ਲਾਂਘੇ ਨੂੰ ਹੋਰ ਸੁਚਾਰੂ ਅਤੇ ਆਸਾਨ ਬਣਾਉਣਾ ਅਤੇ ਫਿਰ ਤੋਂ ਲਾਂਗੇ ਦਾ ਚਾਲੂ ਕਰਨ ਸਬੰਧੀ ਮੰਗ ਕੀਤੀ ਗਈ | ਇਸ ਮੌਕੇ ਬੂਟਾ ਸਿੰਘ ਰੋਮਾਣਾ ਜ਼ਿਲ੍ਹਾ ਜਰਨਲ ਸਕੱਤਰ, ਪਿ੍ੰਸੀਪਲ ਸਾਧੂ ਸਿੰਘ ਰੋਮਾਣਾ, ਗੁਰਜੰਟ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਜਗਦੇਵ ਸਿੰਘ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਦਰਸ਼ਨ ਸਿੰਘ ਸੀਨੀਅਰ ਮੈਂਬਰ, ਬਲਕਰਨ ਸਿੰਘ ਸ਼ਿਮਰੇਵਾਲਾ, ਭਾਈ ਜਸਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਦਿਹਾਤੀ, ਬਲਵੀਰ ਸਿੰਘ ਜੈਤੋ, ਡੋਗਰ ਸਿੰਘ ਕੋਠੇ ਸਰਾਵਾਂ, ਨਿਰਮਲ ਸਿੰਘ ਦਬੜੀਖਾਨਾ ਅਤੇ ਕੇ.ਪੀ.ਸਿੰਘ ਸਰਾਂ ਜ਼ਿਲਾ ਪ੍ਰੈੱਸ ਸਕੱਤਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਟਿਆਲਾ 'ਚ ਬੇਰੁਜ਼ਗਾਰ ਲਾਈਨਮੈਨਾਂ 'ਤੇ ਹੋਏ ਲਾਠੀਚਾਰਜ ਖ਼ਿਲਾਫ਼ ਜੈਤੋ 'ਚ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਕਾਂਗਰਸੀ ਆਗੂ ਤੇ ਵਰਕਰਾਂ ਨੇ ਪਿੰਡ ਰਾਮੇਆਣਾ 'ਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/>
Ad Position 24
No active advertisement