02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਵਾਤਾਵਰਨ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 07-06-2026
ਸ੍ਰੀ ਮੁਕਤਸਰ ਸਾਹਿਬ/ਰੁਪਾਣਾ, 6 ਜੂਨ (ਰਣਜੀਤ ਸਿੰਘ ਢਿੱਲੋਂ, ਜਗਜੀਤ ਸਿੰਘ)-ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਐਕਸੀਐਨ ਰਜਤ ਗੋਪਾਲ ਦੀਆਂ ਹਦਾਇਤਾਂ 'ਤੇ ਪਿੰਡ ਰੁਪਾਣਾ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਜਿੱਥੇ ਪਾਣੀ ਨੂੰ ਬਚਾਉਣ ਦੀ ਪ੍ਰੇਰਨਾ ਦਿੱਤੀ, ਉੱਥੇ ਹੀ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਬੂਟੇ ਲਾਉਣ ਨੂੰ ਪ੍ਰੇਰਿਆ | ਸਮਾਗਮ ਵਿਚ ਪਿੰਡ ਵਾਸੀਆਂ ਨੇ ਵੀ ਭਾਗ ਲਿਆ ਅਤੇ ਸੰਕਲਪ ਲਿਆ ਕਿ ਉਹ ਵਾਤਾਵਰਨ ਨੂੰ ਪ੍ਰਦੂਸ਼ਿਤ ਮੁਕਤ ਕਰਨ 'ਚ ਵਿਭਾਗ ਨੂੰ ਪੂਰਾ ਸਹਿਯੋਗ ਦੇਣਗੇ | ਨਾਲ ਹੀ ਪਿੰਡ ਚ ਵੱਧ ਤੋਂ ਵੱਧ ਬੂਟੇ ਲਾਉਣਗੇ ਅਤੇ ਉਨ੍ਹਾਂ ਦੀ ਦੇਖਭਾਲ ਦਾ ਜ਼ਿੰਮੇਵਾਰੀ ਵੀ ਲੈਣਗੇ | ਸਮਾਗਮ ਦੇ ਆਖ਼ਰ ਵਿਚ ਅਨੀਤਾ ਰਾਣੀ ਨੇ ਆਏ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੋਸਟਰ ਮੇਕਿੰਗ ਅਤੇ ਭਾਸ਼ਨ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਮਲਕੀਤ ਕੌਰ ਬੁੱਟਰ ਸਾਬਕਾ ਸਰਪੰਚ ਚੌਂਤਰਾ ਨਮਿਤ ਅੰਤਿਮ ਅਰਦਾਸ 10 ਨੂੰ
Ad Position 24
No active advertisement