ਕੋਟਕਪੂਰਾ, 6 ਜੂਨ (ਮੋਹਰ ਸਿੰਘ ਗਿੱਲ)-ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਰਾਜਾ ਬੁੱਟਰ ਵਾਸੀ ਪਿੰਡ ਚੰਦਬਾਜਾ ਦੇ ਸਤਿਕਾਰਤ ਪਿਤਾ ਜਰਨੈਲ ਸਿੰਘ ਬੁੱਟਰ (86), ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਮਿਤੀ 9 ਜੂਨ ਦਿਨ ਮੰਗਲਵਾਰ ਦੁਪਹਿਰ 12:30 ਤੋਂ 1 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਚੰਦਬਾਜਾ (ਫ਼ਰੀਦਕੋਟ) ਵਿਖੇ ਪਵੇਗਾ | ਹਲਕਾ ਕੋਟਕਪੂਰਾ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਕੁਲਦੀਪ ਢਿੱਲੋਂ ਕੋਟਸੁਖੀਆ, ਸੁਖਵਿੰਦਰ ਸਿੰਘ ਕੋਟਸੁਖੀਆ, ਰਾਜੂ ਬਰਾੜ ਕੋਟਸੁਖੀਆ, ਬਲਜੀਤ ਸਿੰਘ ਸੰਘਾ ਢੁੱਡੀ, ਜਗਮੋਹਨ ਸਿੰਘ ਬੁੱਟਰ, ਕੈਪਟਨ ਸੁਰਜੀਤ ਸਿੰਘ, ਜਸਕਰਨ ਸਿੰਘ ਗਿੱਲ, ਦਾਮਨ ਗਰੇਵਾਲ, ਜਸਪਾਲ ਸਿੰਘ ਬਲਾਕ ਸੰਮਤੀ ਮੈਂਬਰ, ਮੁਕੰਦ ਸਿੰਘ ਫ਼ੌਜੀ, ਸਾਬਕਾ ਸਰਪੰਚ ਗੁਰਬਖ਼ਸ਼ ਸਿੰਘ ਧੂੜਕੋਟ, ਹਰਦੀਪ ਸਿੰਘ ਮਿਸ਼ਰੀ ਵਾਲਾ, ਗੁਰਬਿੰਦਰ ਸਿੰਘ ਮੰਡ ਵਾਲਾ, ਜਸਪ੍ਰੀਤ ਸਿੰਘ ਜੱਸਾ ਘੁਮਿਆਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸੰਘਾ ਢੁੱਡੀ, ਸ਼ਨੀ ਸੰਧੂ ਕਲੇਰ, ਯਾਦਵੀਰ ਸਿੰਘ ਵਿਰਕ, ਮਨਦੀਪ ਸਿੰਘ ਮੋਰਾਂ ਵਾਲੀ ਐਡਵੋਕੇਟ, ਸੁਖਵਿੰਦਰ ਸਿੰਘ ਮੋਠਾ ਘੁਮਿਆਰਾ, ਬਲਾਕ ਸੰਮਤੀ ਮੈਂਬਰ ਜਸਗੀਰ ਸਿੰਘ ਚਹਿਲ, ਜੱਸ ਬਰਾੜ ਚਹਿਲ, ਅਮਨਦੀਪ ਸਿੰਘ ਸੰਧੂ ਸਿੱਖਾਂ ਵਾਲਾ, ਬੱਬਾ ਟਹਿਣਾ, ਜਗਤਾਰ ਸਿੰਘ ਪੱਕਾ ਨੇ ਬੁੱਟਰ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |