02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨਵੇਂ ਜ਼ਿਲ੍ਹਾ ਪੁਲਿਸ ਮੁਖੀ ਨੇ ਕੋਟਕਪੂਰਾ 'ਚ ਵਪਾਰੀਆਂ ਨਾਲ ਪਲੇਠੀ ਮਿਲਣੀ ਕੀਤੀ <br/>

Ad Position 21
No active advertisement
ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਵਪਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਤੇ ਹਾਜ਼ਰ ਵਪਾਰਕ ਜਥੇਬੰਦੀਆਂ ਦੇ ਕਾਰਕੁਨ | ਅਜੀਤ ਤਸਵੀਰ <br/> 07-06-2026
ਕੋਟਕਪੂਰਾ, 6 ਜੂਨ (ਮੋਹਰ ਸਿੰਘ ਗਿੱਲ)-ਫ਼ਰੀਦਕੋਟ ਦੇ ਨਵੇਂ ਆਏ ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਨੇ ਕੋਟਕਪੂਰਾ ਦੇ ਸਮੂਹ ਵਪਾਰੀਆਂ ਨਾਲ ਵਿਸ਼ੇਸ਼ ਮਿਲਣੀ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ | ਇਸ ਮੌਕੇ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਐਸ.ਐਚ.ਓ. ਥਾਣਾ ਸਿਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਓਮਕਾਰ ਗੋਇਲ, ਸਕੱਤਰ ਰਮਨ ਮਨਚੰਦਾ ਅਤੇ ਖਜ਼ਾਨਚੀ ਸ਼ੀਤਲ ਗੋਇਲ ਦੀ ਅਗਵਾਈ ਹੇਠ ਇਹ ਨਿੱਘੀ ਮਿਲਣੀ ਕਰਿਆਨਾ ਭਵਨ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਪ੍ਰਧਾਨ ਓਮਕਾਰ ਗੋਇਲ, ਵਿਸ਼ਾਲ ਗੋਇਲ, ਨਰਿੰਦਰ ਬੈੜ੍ਹ, ਸੰਜੀਵ ਕਟਾਰੀਆ, ਜਤਿੰਦਰ ਜਸ਼ਨ, ਨਰੇਸ਼ ਮਿੱਤਲ, ਹਰਪ੍ਰੀਤ ਸਿੰਘ ਖ਼ਾਲਸਾ ਅਤੇ ਵੇਦ ਪ੍ਰਕਾਸ਼ ਆਦਿ ਵਪਾਰੀ ਆਗੂਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਟਰੈਫਿਕ ਵਿਵਸਥਾ ਆਦਿ ਸਬੰਧੀ ਜਾਣੂ ਕਰਵਾਉਂਦੇ ਹੋਏ ਵਪਾਰੀ ਵਰਗ ਨੂੰ ਦਰਪੇਸ਼ ਕਈ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ | ਜ਼ਿਲ੍ਹਾ ਪੁਲਿਸ ਮੁਖੀ ਨੇ ਵਪਾਰੀ ਵਰਗ ਵਲੋਂ ਦੱਸੀਆਂ ਸਮੱਸਿਆਵਾਂ ਪ੍ਰਤੀ ਗੰਭੀਰਤਾ ਦਿਖਾਈ ਅਤੇ ਇਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ | ਉਨ੍ਹਾਂ ਕਿਹਾ ਕਿ ਪੁਲਿਸ ਵਪਾਰੀ ਵਰਗ ਸਮੇਤ ਹਰੇਕ ਸ਼ਹਿਰੀ ਦੀ ਸੁਰੱਖਿਆ ਲਈ ਵਚਨਬੱਧ ਹੈ, ਪ੍ਰੰਤੂ ਇਸ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਉਹ ਲਗਾਤਾਰ ਲੋਕਾਂ ਦੇ ਸੰਪਰਕ ਵਿਚ ਰਹਿਣਗੇ, ਪੁਲਿਸ ਵਲੋਂ ਨਸ਼ਿਆਂ ਅਤੇ ਗੈਂਗਸਟਰਵਾਦ ਖ਼ਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਪ੍ਰਧਾਨ ਓਮਕਾਰ ਗੋਇਲ ਨੇ ਜ਼ਿਲ੍ਹਾ ਪੁਲਿਸ ਮੁਖੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਸ਼ਹਿਰ ਨਿਵਾਸੀ ਪਹਿਲਾਂ ਵਾਂਗ ਪੁਲਿਸ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇਣਗੇ | ਸਟੇਜ ਦਾ ਸੰਚਾਲਨ ਸੰਸਥਾ ਦੇ ਸਕੱਤਰ ਰਮਨ ਮਨਚੰਦਾ ਨੇ ਕੀਤਾ | ਇਸ ਮੌਕੇ ਉਮੇਸ਼ ਗਰਗ, ਮਹਿੰਦਰ ਪਾਲ ਸਿੰਘ ਲੱਕੀ, ਰਵਿੰਦਰ ਗਰਗ ਤੋਤਾ, ਗਗਨ ਅਹੂਜਾ, ਪੁਨੀਤ ਪਲਤਾ, ਸਤੀਸ਼ ਕਟਾਰੀਆ, ਤਰਸੇਮ ਧਿੰਗੜਾ, ਚਿਮਨ ਲਾਲ ਰਿੰਕੀ, ਗੁਰਮੀਤ ਫੋਟੋਜੈਨਿਕ, ਰਜਨੀਸ਼ ਗੋਇਲ, ਮਦਨ ਮਲਿਕ, ਦਿਨੇਸ਼ ਗੋਇਲ, ਵਰੁਣ ਗੋਇਲ, ਸਤੀਸ਼ ਨਰੂਲਾ, ਜਸਵਿੰਦਰ ਸਿੰਘ ਜੋੜਾ, ਹਰਸ਼ ਅਰੋੜਾ, ਕਿ੍ਸ਼ਨ ਕੁਕਰੇਜਾ, ਰਾਜਨ ਗਰਗ, ਰਾਜ ਕੁਮਾਰ ਰਾਵਲ, ਸੁਰਿੰਦਰ ਪੁਰੀ, ਅਸ਼ੋਕ ਗੁਪਤਾ, ਅਤੁਲ ਕੁਮਾਰ, ਲਵਲੀ ਅਹੂਜਾ, ਅਜੇ ਮਨਚੰਦਾ, ਰਾਜੀਵ ਸ਼ਰਮਾ ਅਤੇ ਹੋਰ ਵਪਾਰਕ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਪੁਲਿਸ ਲਾਠੀਚਾਰਜ ਦੇ ਵਿਰੋਧ 'ਚ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ <br/> ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੂਦਾ ਗੋਲੀਆਂ ਸਮੇਤ ਇਕ ਕਾਬੂ
Ad Position 24
No active advertisement