ਸਾਦਿਕ, 6 ਜੂਨ (ਗੁਰਭੇਜ ਸਿੰਘ ਚੌਹਾਨ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਾਦਿਕ ਦੇ ਅਹੁਦੇਦਾਰਾਂ ਦੀ ਮਹੀਨਾ ਵਾਰ ਮੀਟਿੰਗ ਇਕਬਾਲ ਸਿੰਘ ਬਰਾੜ ਮੁਮਾਰਾ ਦੀ ਅਗਵਾਈ ਹੇਠ ਨੰਬਰਦਾਰ ਭਵਨ ਤਹਿਸੀਲ ਸਾਦਿਕ ਵਿਖੇ ਕੀਤੀ ਗਈ | ਜਿਸ ਵਿਚ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਕੁਲਦੀਪ ਸਿੰਘ ਪਵਾਰ ਦੀਪ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਫ਼ਰੀਦਕੋਟ, ਕਰਮਜੀਤ ਸਿੰਘ ਸੰਧੂ ਬੁੱਟਰ ਜ਼ਿਲ੍ਹਾ ਮੁੱਖ ਸਲਾਹਕਾਰ ਫ਼ਰੀਦਕੋਟ ਤੇ ਗੁਰਪ੍ਰਸਾਦ ਸਿੰਘ ਕਮੇਟੀ ਮੈਂਬਰ ਜ਼ਿਲ੍ਹਾ ਫ਼ਰੀਦਕੋਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਹਰਪ੍ਰੀਤ ਸਿੰਘ ਸੰਧੂ ਪ੍ਰੈਸ ਸਕੱਤਰ ਤਹਿਸੀਲ ਸਾਦਿਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਬਣਨ ਤੇ ਨੰਬਰਦਾਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਪਰ ਚਾਰ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅੱਜ ਤੱਕ ਕੋਈ ਵੀ ਮੰਗ ਪੂਰੀ ਨਹੀ ਕੀਤੀ ਗਈ | ਜਿਵੇਂ ਕਿ ਨੰਬਰਦਾਰੀ ਪਿਤਾ ਪੁਰਖੀ ਕੀਤੀ ਜਾਵ,ੇ ਸਰਬਰਾਹ ਨੰਬਰਦਾਰ ਨੂੰ ਨੰਬਰਦਾਰ ਦੇ ਮਰਨ ਤੋਂ ਬਾਅਦ ਤੁਰੰਤ ਪੱਕਾ ਕੀਤਾ ਜਾਵੇ, ਨੰਬਰਦਾਰਾਂ ਦੇ ਮਾਨ ਭੱਤੇ ਵਿਚ ਵਾਧਾ ਕਰਕੇ 5000 ਮਹੀਨਾ ਦਿੱਤਾ ਜਾਵੇ, ਨੰਬਰਦਾਰਾਂ ਦਾ ਹਰਿਆਣਾ ਸਰਕਾਰ ਵਾਂਗ ਪੰਜ ਲੱਖ ਤੱਕ ਬੀਮਾ ਕੀਤਾ ਜਾਵੇ, ਨੰਬਰਦਾਰਾਂ ਨੂੰ ਟੋਲ ਟੈਕਸ ਤੇ ਬੱਸ ਸਫ਼ਰ ਦੇ ਕਾਰਡ ਬਣਾਕੇ ਫਰੀ ਕੀਤਾ ਜਾਵੇ | ਪੰਜਾਬ ਸਰਕਾਰ ਇਨ੍ਹਾਂ ਮੰਗਾਂ ਨੂੰ ਤੁਰੰਤ ਪੂਰੀਆਂ ਕਰੇ | ਇਸ ਮੌਕੇ ਨਛੱਤਰ ਸਿੰਘ ਪਿੰਡੀ ਬਲੋਚਾਂ ਮੁੱਖ ਸਲਾਹਕਾਰ ਤਹਿਸੀਲ ਸਾਦਿਕ, ਗੁਰਚਰਨ ਸਿੰਘ ਕਾਉਣੀ ਕਮੇਟੀ ਮੈਂਬਰ ਤਹਿਸੀਲ ਸਾਦਿਕ, ਛਿੰਦਰ ਪਾਲ ਸਿੰਘ ਅਹਿਲ ਕਮੇਟੀ ਮੈਂਬਰ ਤੇ ਰਣਜੀਤ ਸਿੰਘ ਕਿੰਗਰਾ ਆਦਿ ਹਾਜ਼ਰ ਸਨ |