ਸਾਦਿਕ, 6 ਜੂਨ (ਆਰ.ਐਸ. ਧੁੰਨਾ)-ਜਨਗਨਣਾ ਵਿਚ ਮਿਲੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਐਚ ਐਲ ਬੀ ਨੰ 0143 ਵਿਚ ਐਚ ਐਲ ਬੀ ਦਾ ਕੰਮ ਫ਼ਰੀਦਕੋਟ ਤਹਿਸੀਲ ਵਿਚ ਸਭ ਤੋਂ ਪਹਿਲਾਂ ਪੂਰਾ ਕਰਨ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਦੀ ਅਧਿਆਪਕਾ ਸਰਬਜੀਤ ਕੌਰ ਨੂੰ ਸੈਂਸਜ ਚਾਰਜ ਅਫ਼ਸਰ ਕਮ-ਤਹਿਸੀਲਦਾਰ ਹਰਸ਼ਵੀਰ ਗੋਇਲ ਨੇ ਪ੍ਰਸੰਸਾ ਪੱਤਰ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਅੰਜਨਾ ਕੌਸਲ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਾਕ ਫ਼ਰੀਦਕੋਟ -1 ਅਤੇ ਸਮੂਹ ਸਕੂਲ ਸਟਾਫ਼ ਨੇ ਅਧਿਆਪਕਾ ਸਰਬਜੀਤ ਕੌਰ ਨੂੰ ਵਧਾਈ ਦਿੱਤੀ |