ਫ਼ਰੀਦਕੋਟ, 6 ਜੂਨ (ਹਰਮਿੰਦਰ ਸਿੰਘ ਮਿੰਦਾ)-ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਫ਼ਰੀਦਕੋਟ ਨੇ ਮਹੀਨਾ ਜੂਨ ਦਾ ਸਨਮਾਨ ਸਮਾਰੋਹ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਗਿਆ | ਐਸੋਸੀਏਸ਼ਨ ਪ੍ਰਧਾਨ ਪਿ੍ੰਸੀਪਲ ਸੇਵਾ ਸਿੰਘ ਚਾਵਲਾ ਵਲੋਂ ਸਭ ਮੈਂਬਰਾਂ ਨੂੰ ਜੀ ਆਇਆ ਆਖਦਿਆਂ ਸਨਮਾਨਿਤ ਹੋਣ ਵਾਲੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ | ਐਸੋਸੀਏਸ਼ਨ ਦੇ ਵਿੱਤ ਸਕੱਤਰ ਪ੍ਰੋਫੈਸਰ ਐਨ. ਕੇ. ਗੁਪਤਾ ਵਲੋਂ ਐਸੋਸੀਏਸ਼ਨ ਦੇ ਲੇਖੇ ਜੋਖੇ ਅਤੇ ਮਹੀਨਾ ਜੂਨ ਵਿਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਚਾਨਣਾ ਪਾਇਆ | ਮਹੀਨਾ ਜੂਨ ਦੌਰਾਨ ਜਨਮੇ ਪ੍ਰੋ. ਹੁਸ਼ਿਆਰ ਸਿੰਘ, ਡਾ. ਜਸਵੰਤ ਸਿੰਘ ਅਤੇ ਰਾਜੇਸ਼ ਕੁਮਾਰ ਧੀਂਗੜਾ ਨੂੰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਾਰ ਪਹਿਨਾ ਕੇ ਤੇ ਸ਼ਾਨਦਾਰ ਤੋਹਫੇ ਦੇ ਕੇ ਸਨਮਾਨਿਤ ਕੀਤਾ | ਐਸੋਸੀਏਸ਼ਨ ਮੀਤ ਪ੍ਰਧਾਨ ਪਿ੍ੰਸੀਪਲ ਓਮ ਪ੍ਰਕਾਸ਼ ਛਾਬੜਾ ਨੇ ਸਭ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਜਨਰਲ ਸਕੱਤਰ ਦਰਸ਼ਨ ਲਾਲ ਚੁੱਘ ਨੇ ਕੀਤਾ | ਇਸ ਮੌਕੇ ਇੰਜ: ਜੀਤ ਸਿੰਘ, ਅੰਕੜਾ ਅਫ਼ਸਰ ਬਿਸ਼ਨ ਕੁਮਾਰ ਅਰੋੜਾ, ਇੰਦਰਜੀਤ ਸਿੰਘ ਖੀਵਾ, ਕਰਨਲ ਬਲਬੀਰ ਸਿੰਘ ਸਰਾਂ, ਪਿ੍ੰਸੀਪਲ ਵਿਨੋਦ ਕੁਮਾਰ ਸਿੰਗਲਾ, ਐਡਵੋਕੇਟ ਪਿ੍ੰਸੀਪਲ ਕਿ੍ਸ਼ਨ ਲਾਲ, ਕੁਲਜੀਤ ਸਿੰਘ ਵਾਲੀਆ, ਪਿ੍ੰਸੀਪਲ ਅੰਮਿ੍ਤਪਾਲ ਸਿੰਘ, ਪ੍ਰੋ.ਅਸ਼ੋਕ ਕੁਮਾਰ ਗੁਪਤਾ, ਸ਼ਾਮ ਸੁੰਦਰ ਰਿਹਾਨ, ਕੇ .ਪੀ. ਸਿੰਘ ਸਰਾਂ, ਪ੍ਰੋ. ਤਜਿੰਦਰ ਸਿੰਘ ਢੀਂਡਸਾ, ਸਰੇਸ਼ ਕੁਮਾਰ ਗੋਇਲ, ਸਾਹਿਤਕਾਰ ਮੁਖਤਿਆਰ ਸਿੰਘ ਵੰਗੜ, ਸੁਖਦੇਵ ਸਿੰਘ ਅਹੂਜਾ ਅਤੇ ਪਿ੍ਤਪਾਲ ਸਿੰਘ ਕੋਹਲੀ ਆਦਿ ਹਾਜ਼ਰ ਸਨ |