02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਪੱਤਰਕਾਰ ਮੇਵਾ ਸਿੰਘ ਨਾਲ ਦੁੱਖ ਸਾਂਝਾ <br/>

Ad Position 21
No active advertisement
ਅਜੀਤ ਡੈਸਕ 07-06-2026
ਮਲੋਟ, 6 ਜੂਨ (ਪਾਟਿਲ)-ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਲਾਕ ਲੰਬੀ ਤੋਂ ਰੋਜ਼ਾਨਾ 'ਅਜੀਤ' ਦੇ ਪ੍ਰਤੀਨਿਧ ਮੇਵਾ ਸਿੰਘ ਅਤੇ ਇਕਬਾਲ ਸਿੰਘ ਪਿ੍ੰਸੀਪਲ ਵਾਸੀ ਪਿੰਡ ਅਬੁੱਲਖੁਰਾਣਾ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੇ ਪਿਤਾ ਗੁਰਜੰਟ ਸਿੰਘ (86) ਦੇ ਹੋਏ ਦਿਹਾਂਤ 'ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ | ਇਸ ਮੌਕੇ ਪਿੰਡ ਦੇ ਪ੍ਰਤੀਨਿਧ ਸਰਪੰਚ ਵਿੱਕੀ ਅਬੱੁਲਖੁਰਾਣਾ, ਗੁਰਵਿੰਦਰ ਸਿੰਘ ਪੋਪੀ, ਪਲਵਿੰਦਰ ਸਿੰੰਘ ਅਬੁੱਲਖੁਰਾਣਾ, ਅਰਸ਼ਦੀਪ ਸਿੰਘ ਪੀ.ਏ. ਕੈਬਨਿਟ ਮੰਤਰੀ, ਰਾਜਵੀਰ ਕੌਰ, ਕਰਮਜੀਤ ਕੌਰ, ਸੰਦੀਪ ਸਿੰਘ ਤੇ ਇੰਦਰਜੀਤ ਕੌਰ ਮੌਜੂਦ ਸਨ | ਇਸ ਤੋਂ ਪਹਿਲਾਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਰਣਧੀਰ ਸਿੰਘ ਧੀਰਾ ਚੇਅਰਮੈਨ ਪੰਜਾਬ ਵੇਅਰ ਹਾਊਸ, ਰਾਕੇਸ ਬਿਸ਼ਨੋਈ (ਪੀ.ਸੀ.ਐੱਸ.) ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲੰਬੀ, ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ, ਕੁਲਵਿੰਦਰ ਸਿੰਘ ਤਹਿਸੀਲਦਾਰ, ਐਡਵੋਕੇਟ ਵਿਵੇਕ ਕੁਮਾਰ ਅਬੋਹਰ, ਜਗਮੀਤ ਸਿੰਘ ਚਹਿਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਚਰਨ ਸਿੰਘ ਰਿਟਾ. ਜ਼ਿਲ੍ਹਾ ਸਿੱਖਿਆ ਅਫ਼ਸਰ, ਕ੍ਰਿਸ਼ਨ ਲਾਲ ਜੇ.ਈ., ਸੁਖਚੈਨ ਸਿੰਘ ਬਹਾਵਾਲਾ, ਸੁਭਾਸ਼ ਚੰਦਰ ਕਿੱਕਰਖੇੜਾ, ਕੁਲਦੀਪ ਸਿੰਘ ਦਾਨੇਵਾਲਾ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਜਨਰਲ ਕੈਟਾਗਰੀਜ਼ ਵੈੱਲਫ਼ੇਅਰ ਫ਼ੈਡਰੇਸ਼ਨ ਵਲੋਂ ਪਟਿਆਲਾ ਵਿਖੇ ਹੋਏ ਲਾਠੀਚਾਰਜ ਦੀ ਪੁਰਜ਼ੋਰ ਸ਼ਬਦਾਂ 'ਚ ਨਿੰਦਾ <br/>
Ad Position 24
No active advertisement