06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਰੀਸ਼ ਸੇਤੀਆ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦੇ ਚੇਅਰਮੈਨ ਨਿਯੁਕਤ

Ad Position 21
No active advertisement
ਅਜੀਤ ਡੈਸਕ 11-06-2026
ਕੋਟਕਪੂਰਾ, 10 ਜੂਨ (ਮੋਹਰ ਸਿੰਘ ਗਿੱਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਰੋੜਾ ਮਹਾਂਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਅਰੋੜਾ ਮਹਾਂਸਭਾ ਕੋਟਕਪੂਰਾ ਇਕਾਈ ਦੇ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਹਰੀਸ਼ ਸੇਤੀਆ ਨੂੰ ਅਰੋੜਾ ਖੱਤਰੀ ਵੈਲਫੇਅਰ ਬੋਰਡ ਜ਼ਿਲ੍ਹਾ ਫ਼ਰੀਦਕੋਟ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਇਸ ਨਿਯੁਕਤੀ 'ਤੇ ਸਮੁੱਚੇ ਜ਼ਿਲ੍ਹੇ ਅੰਦਰ ਅਰੋੜਾ ਖੱਤਰੀ ਬਰਾਦਰੀ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ | ਵਪਾਰੀ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਨੇ ਵੀ ਉਨ੍ਹਾਂ ਦੀ ਇਸ ਨਿਯੁਕਤੀ ਲਈ ਵਧਾਈ ਦਿੱਤੀ ਹੈ | ਹਰੀਸ਼ ਸੇਤੀਆ ਮੈਰਿਜ ਪੈਲੇਸ ਯੂਨੀਅਨ ਦੇ ਵੀ ਪ੍ਰਧਾਨ ਹਨ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ | ਉਹ ਲੰਮੇਂ ਸਮੇਂ ਤੋਂ ਅਰੋੜਾ ਮਹਾਂਸਭਾ ਕੋਟਕਪੂਰਾ ਦੇ ਪ੍ਰਧਾਨ ਚੱਲੇ ਆ ਰਹੇ ਹਨ | ਉਨ੍ਹਾਂ ਵਲੋਂ ਅਰੋੜਾ ਬਰਾਦਰੀ ਨਾਲ ਸਬੰਧਿਤ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਵੀ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ | ਸੇਤੀਆ ਦੀ ਇਸ ਨਿਯੁਕਤੀ 'ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਮਨਮੋਹਨ ਸਿੰਘ ਚਾਵਲਾ, ਵੇਦ ਅਰੋੜਾ, ਟੀ.ਆਰ ਅਰੋੜਾ, ਜਗਮੋਹਨ ਸਿੰਘ ਜੱਗੀ, ਵਿਜੇ ਨਰੂਲਾ, ਵਿਨੋਦ ਸਚਦੇਵਾ, ਹਰਸ਼ ਅਰੋੜਾ, ਜਤਿੰਦਰ ਚਾਵਲਾ, ਵਿਜੇ ਧਿੰਗੜਾ, ਅਸ਼ੋਕ ਭਜਨ ਚਾਵਲਾ, ਨੀਰਜ ਕੱਕੜ, ਲਲਿਤ ਬਜਾਜ, ਨਰਿੰਦਰ ਬੈੜ੍ਹ, ਵਿਜੇ ਮੌਂਗਾ, ਲਵਲੀ ਅਹੂਜਾ, ਅੰਮਿ੍ਤ ਸੇਤੀਆ, ਵਿੱਕੀ ਅਹੂਜਾ, ਸੁਨੀਲ ਅਰੋੜਾ, ਸੰਨੀ ਅਰੋੜਾ, ਸੁਮਿਤ ਅਰੋੜਾ, ਅਸ਼ਵਨੀ ਚਾਵਲਾ, ਪਵਨ ਸਪਰਾ, ਯੋਗੇਸ਼ ਸਚਦੇਵਾ, ਰਜੇਸ਼ ਗੇਰਾ, ਰਵੀ ਕਾਲੜਾ, ਡਾ. ਗਗਨ ਅਰੋੜਾ, ਡਾ. ਕੇ.ਕੇ. ਕਟਾਰੀਆ, ਰੂਬੀ ਛਾਬੜਾ, ਹਰੀਸ਼ ਬਤਰਾ, ਰਮਨ ਚਾਵਲਾ, ਰਵਿੰਦਰ ਮੌਂਗਾ, ਓਮਕਾਰ ਗੋਇਲ ਪ੍ਰਧਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ, ਰਮਨ ਮਨਚੰਦਾ, ਸ਼ਾਮ ਲਾਲ ਮੈਂਗੀ, ਨਰੇਸ਼ ਮਿੱਤਲ, ਉਮੇਸ਼ ਗਰਗ, ਸਾਧੂ ਰਾਮ ਦਿਓੜਾ, ਜਸਵਿੰਦਰ ਸਿੰਘ ਜੋੜਾ, ਸੁਮਿਤ ਚਾਵਲਾ, ਮਹੇਸ਼ ਕਟਾਰੀਆ, ਰਕੇਸ਼ ਕਾਲੜਾ, ਅਮਰ ਸਿੰਘ ਮੱਕੜ, ਐਸ.ਪੀ. ਸਿੰਘ, ਮਹਿੰਦਰ ਪਾਲ ਸਿੰਘ, ਕਿ੍ਸ਼ਨ ਕੁਕਰੇਜਾ, ਪ੍ਰੇਮ ਮਹਿੰਦੀਰੱਤਾ, ਮਨਜੀਤ ਸਿੰਘ ਸ਼ੰਮੀ, ਐਮ.ਪੀ. ਸਿੰਘ, ਪ੍ਰਦੀਪ ਸਿਵੀਆਂ, ਸ਼ੈਂਟੀ ਮਖੀਜਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਸਭਾ ਨੇ ਮਹੇਸ਼ ਅਗਰਵਾਲ ਦੇ ਡੀਜੀਪੀ ਤਾਮਿਲਨਾਡੂ ਬਣਨ ਦੀ ਖੁਸ਼ੀ 'ਚ ਲੱਡੂ ਵੰਡੇ ਅਗਲੀ ਖ਼ਬਰ ਪੈਟਰੋਲ ਪੰਪ 'ਤੇ ਹੋਈ ਗੁੰਡਾਗਰਦੀ ਮਾਮਲੇ 'ਚ ਪੈਟਰੋਲ ਪੰਪ ਐਸੋਸੀਏਸ਼ਨ ਦਾ ਵਫ਼ਦ ਡੀ.ਸੀ. ਤੇ ਐਸ.ਐਸ.ਪੀ ਨੂੰ ਮਿਲਿਆ
Ad Position 24