06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਡਰੇਨ ਤੇ ਰੌਂਤੇ ਰਜਬਾਹੇ ਦੇ ਪੁਲਾਂ ਦੀਆਂ ਦੋਵੇਂ ਸਾਈਡਾਂ ਨੂੰ ਪੱਕਾ ਬਣਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 11-06-2026
ਜੈਤੋ, 10 ਜੂਨ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਕੱਚਾ ਦਬੜ੍ਹੀਖਾਨਾ ਰੋਡ 'ਤੇ ਸਥਿਤ ਡਰੇਨ ਅਤੇ ਰੌਂਤੇ ਰਜਬਾਹੇ ਦੇ ਪੁਲ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਕਰਕੇ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਥੇ ਦੱਸਣਾ ਜ਼ਰੂਰੀ ਹੈ ਕਿ ਵਿਧਾਇਕ ਅਮੋਲਕ ਸਿੰਘ ਦੇ ਯਤਨ ਸਦਕਾ ਤੇ ਪੰਜਾਬ ਸਰਕਾਰ ਦੀ ਗਰਾਂਟ ਨਾਲ ਜੈਤੋ-ਕੱਚਾ ਦਬੜ੍ਹੀਖਾਨਾ ਰੋਡ ਨੂੰ ਪੱਕਾ ਕਰਕੇ ਪ੍ਰੀਮਿਕਸ ਵਾਲੀ ਬਹੁਤ ਹੀ ਵਧੀਆ ਸੜਕ ਬਣਾਈ ਗਈ ਸੀ ਅਤੇ ਇਸੇ ਸੜਕ 'ਤੇ ਪੈਂਦੇ ਡਰੇਨ ਦਾ ਪੁਲ ਖੁੱਲਾ ਤੇ ਉੱਚਾ ਬਣਾਇਆ ਗਿਆ ਤਾਂ ਕਿ ਲੋਕਾਂ ਨੂੰ ਵੱਡੀ ਰਾਹਤ ਮਿਲੇ ਪਰ ਕੁਝ ਸਮੇਂ ਬਾਅਦ ਡਰੇਨ 'ਤੇ ਬਣੇ ਪੁਲ ਦੀਆਂ ਦੋਵੇਂ ਸਾਈਡਾਂ ਨੂੰ ਪੱਕਾ ਕਰਨ ਦੀ ਥਾਂ ਠੇਕੇਦਾਰ ਅੱਧ ਵਿਚਕਾਰ ਹੀ ਛੱਡ ਗਿਆ ਤੇ ਪੁਲ ਦੀਆਂ ਦੋਵੇਂ ਸਾਈਡਾਂ 'ਤੇ ਪਈ ਹੋਈ ਮਿੱਟੀ ਦੇ ਕਾਰਨ ਲੋਕਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਦ ਵੀ ਕੋਈ ਰਾਹਗੀਰ ਡਰੇਨ ਦੇ ਪੁਲ ਤੋਂ ਲੰਘਦਾ ਹੈ ਤਾਂ ਇਹ ਮਿੱਟੀ ਉਸ ਦੇ ਕੱਪੜੇ ਖਰਾਬ ਕਰ ਦਿੰਦੀ ਹੈ ਜਦ ਕਿ ਠੇਕੇਦਾਰ ਨੂੰ ਚਾਹੀਦਾ ਸੀ ਕਿ ਉਹ ਆਪਣੇ ਕੰਮ ਮੁਕੰਮਲ ਕਰਕੇ ਜਾਂਦਾ ਤੇ ਲੋਕਾਂ ਲਈ ਮੁਸੀਬਤ ਬਣੀ ਇਸ ਮਿੱਟੀ ਤੋਂ ਛੁਟਕਾਰਾ ਮਿਲਦਾ | ਲੋਕਾਂ ਨੇ ਦੱਸਿਆ ਕਿ ਕੁਝ ਫ਼ਾਸਲੇ 'ਤੇ ਰੌਂਤੇ ਰਜਬਾਹੇ ਦਾ ਪੁਲ ਹੈ ਜੋ ਕਿ ਬਿੱਲਕੁਲ ਘੋਨਾ ਤੇ ਸਹੀ ਦਿਸ਼ਾ ਦੇ ਮੁਤਾਬਿਕ ਨਹੀਂ ਬਣਾਇਆ ਹੋਇਆ | ਜਿਸ ਕਰਕੇ ਰੌਂਤੇ ਰਜਬਾਹੇ ਦਾ ਪੁਲ ਤੋਂ ਜਦ ਲੋਕਾਂ ਨੂੰ ਲੰਘਣਾ ਪੈਂਦਾ ਹੈ ਤੇ ਪੁਲ ਦੇ ਦੋਵੇਂ ਕਿਨਾਰੇ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਦਿੱਤਕ ਪ੍ਰੇਸ਼ਾਨੀ ਪੇਸ਼ ਆਉਂਦੀ ਹੈ | ਸਰਕਾਰ ਨੂੰ ਚਾਹੀਦਾ ਸੀ ਕਿ ਡਰੇਨ ਦਾ ਪੁਲ ਬਣਾਇਆ ਮੌਕੇ ਹੀ ਰੌਂਤੇ ਰਜਬਾਹੇ ਦਾ ਪੁਲ ਵੀ ਖੁੱਲ 'ਤੇ ਉੱਚਾ ਬਣਾਉਣਾ ਚਾਹੀਦਾ ਸੀ ਤਾਂ ਜੋ ਕਿ ਸੜਕ ਸਮੇਤ ਪੁਲਾਂ ਦਾ ਕੰਮ ਵੀ ਸਹੀ ਹੋ ਜਾਂਦਾ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੌਂਤੇ ਰਜਬਾਹੇ ਦਾ ਪੁਲ ਵੀ ਖੁੱਲਾ ਤੇ ਉੱਚਾ ਬਣਾਇਆ ਜਾਵੇ ਅਤੇ ਡਰੇਨ 'ਤੇ ਬਣੇ ਪੁਲ ਦੀਆਂ ਦੋਵੇਂ ਸਾਈਡਾਂ ਨੂੰ ਤੁਰੰਤ ਪੱਕਾ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ |
Ad Position 22
No active advertisement
ਪਿਛਲੀ ਖ਼ਬਰ ਕਲੇਰ ਵਿਖੇ ਗੁਰਮਤਿ ਸਮਰ ਕੈਂਪ ਲੱਗਾ, ਬੱਚਿਆਂ ਨੇ ਲਿਆ ਉਤਸ਼ਾਹ ਨਾਲ ਹਿੱਸਾ ਅਗਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ
Ad Position 24