05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਰੀਨੌ 'ਚ ਠੰਢੇੇ ਮਿੱਠੇ ਜਲ ਦੀ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 11-06-2026
ਕੋਟਕਪੂਰਾ, 10 ਜੂਨ (ਮੋਹਰ ਸਿੰਘ ਗਿੱਲ, ਮੇਘਰਾਜ)-ਨੇੜਲੇ ਪਿੰਡ ਹਰੀਨੌ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਗਰ ਨਿਵਾਸੀ ਭਾਈ ਇਕੱਤਰ ਸਿੰਘ, ਸਿਕੰਦਰ ਸਿੰਘ ਐਨ.ਆਰ.ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਰਾਹਗੀਰਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਛਬੀਲ ਦਾ ਆਰੰਭ ਗ੍ਰੰਥੀ ਭਾਈ ਮਲਕੀਤ ਸਿੰਘ, ਗ੍ਰੰਥੀ ਭਾਈ ਲਖਬੀਰ ਸਿੰਘ ਦੇ ਅਰਦਾਸ ਕਰਨ ਉਪਰੰਤ ਕੀਤੀ ਗਈ | ਇਸ ਦੌਰਾਨ ਰਾਹਗੀਰਾਂ ਅਤੇ ਪਿੰਡ ਦੀ ਸੰਗਤ ਨੂੰ ਠੰਢਾ ਮਿੱਠਾ ਜਲ ਛਕਾਇਆ ਗਿਆ | ਇਸ ਮੌਕੇ ਦਿਲਜੋਤ ਸਿੰਘ ਰੋੜੀਕਪੂਰਾ, ਪ੍ਰਧਾਨ ਕੁਲਦੀਪ ਸਿੰਘ, ਪ੍ਰਧਾਨ ਉਧਮ ਸਿੰਘ ਸਿੱਧੂ, ਲਛਮਣ ਸਿੰਘ ਗਿੱਲ, ਸੇਵਕ ਸਿੰਘ, ਚਰਨਜੀਤ ਸਿੰਘ ਚੰਨੀ, ਭਗਤ ਸਿੰਘ ਮਿਸਤਰੀ, ਗੁਰਮੀਤ ਸਿੰਘ ਖ਼ਾਲਸਾ, ਰਾਜਿੰਦਰ ਕਟਾਰੀਆ ਮੈਂਬਰ ਪੰਚਾਇਤ, ਟੀਟੀ ਸਿੰਘ, ਜਗਜੀਤ ਸਿੰਘ ਰਾਜੂ, ਚਰਨਜੀਤ ਸਿੰਘ ਖ਼ਾਲਸਾ ਅਤੇ ਮਾਸਟਰ ਗੇਜ ਰਾਮ ਭੌਰਾ ਵਲੋਂ ਇਸ ਸੇਵਾ ਕਾਰਜ 'ਚ ਵਧ-ਚੜ• ਕੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਕਿਤਾਬਾਂ ਵੰਡੀਆਂ
Ad Position 24