05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ

Ad Position 21
No active advertisement
ਅਜੀਤ ਡੈਸਕ 11-06-2026
ਸਾਦਿਕ, 10 ਜੂਨ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਬਾਬਾ ਸਾਦਿਕ ਸ਼ਾਹ ਮਾਰਕੀਟ ਸਾਦਿਕ ਵਿਖੇ ਪੁੱਜੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਸਥਾਨਕ ਦੁਕਾਨਦਾਰਾਂ ਨੇ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪੰਚਾਇਤੀ ਅਤੇ ਬਲਾਕ ਸੰਮਤੀ ਦੀਆਂ ਦੁਕਾਨਾਂ ਨੀਵੀਂਆਂ ਹੋ ਚੁੱਕੀਆਂ ਹਨ ਅਤੇ ਬਰਸਾਤਾਂ ਦਾ ਪਾਣੀ ਦੁਕਾਨਾਂ 'ਚ ਵੜਨ ਦਾ ਖਤਰਾ ਬਣਿਆ ਰਹਿੰਦਾ ਹੈ | ਇਸ ਲਈ ਦੁਕਾਨਾਂ ਉੱਚੀਆਂ ਕਰਵਾਈਆਂ ਜਾਣ | ਇਸ ਮੌਕੇ ਕੁਝ ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਪੰਚਾਇਤ ਵਲੋਂ ਉਨ੍ਹਾਂ ਦੀਆਂ ਦੁਕਾਨਾਂ ਦਾ ਕਿਰਾਇਆ ਵਸੂਲ ਕੀਤਾ ਗਿਆ ਹੈ ਜਿਸਦੀਆਂ ਰਸੀਦਾਂ ਵੀ ਦੁਕਾਨਦਾਰਾਂ ਕੋਲ ਹਨ ਪਰ ਫ਼ਿਰ ਵੀ ਦੁਕਾਨਦਾਰਾਂ ਵੱਲ ਬਕਾਇਆ ਕੱਢਿਆ ਜਾ ਰਿਹਾ ਹੈ | ਇਸ ਸਬੰਧੀ ਸਾਦਿਕ ਦੇ ਸਰਪੰਚ ਦੀਸ਼ਾ ਸਿੰਘ ਨੇ ਵਿਧਾਇਕ ਸੇਖੋਂ ਨੂੰ ਦੱਸਿਆ ਕਿ ਜਿਹੜੀਆਂ ਰਸੀਦਾਂ ਦੁਕਾਨਦਾਰਾਂ ਕੋਲ ਹਨ ਉਹ ਪੰਚਾਇਤੀ ਲੇਜ਼ਰ ਬੁੱਕ ਵਿਚ ਦਰਜ ਨਹੀਂ ਹਨ ਜਿਸ ਕਰਕੇ ਇਹ ਸਾਰਾ ਮਾਮਲਾ ਗੜਬੜ ਹੈ | ਵਿਧਾਇਕ ਸੇਖੋਂ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਆਇਆ ਕਿ ਪੰਚਾਇਤੀ ਦੁਕਾਨਾਂ ਦੇ ਕਿਰਾਇਆ ਵਸੂਲਣ 'ਚ ਹੋਏ ਘਪਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਉਸ 'ਚ ਦੋਸ਼ੀ ਪਾਇਆ ਗਿਆ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਵੀ ਨਾ ਘਬਰਾਉਣ ਅਤੇ ਪੰਚਾਇਤ ਨੂੰ ਹਦਾਇਤ ਕੀਤੀ ਕਿ ਪੀੜਤ ਦੁਕਾਨਦਾਰਾਂ ਤੋਂ ਰਹਿੰਦਾ ਬਕਾਇਆ ਛੱਡ ਕੇ ਅੱਗੇ ਦਾ ਕਿਰਾਇਆ ਵਸੂਲਿਆ ਜਾਵੇ | ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਬਲਾਕ ਸੰਮਤੀ ਦੀਆਂ ਦੁਕਾਨਾਂ ਦਾ ਜਾਇਜ਼ਾ ਲਿਆ ਅਤੇ ਵਿਸ਼ਵਾਸ ਦਿਵਾਇਆ ਕਿ ਨੀਵੀਂਆਂ ਹੋ ਚੁੱਕੀਆਂ ਦੁਕਾਨਾਂ ਨੂੰ ਜਲਦ ਹੀ ਉੱਚਾ ਚੁੱਕਿਆ ਜਾਵੇਗਾ ਅਤੇ ਦੁਕਾਨਦਾਰਾਂ ਦੀਆਂ ਹੋਰਾਂ ਮੰਗਾਂ ਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ | ਇਸ ਮੌਕੇ ਸਰਬਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਸਰਪੰਚ ਡਾ. ਦੀਸ਼ਾ ਸਿੰਘ, ਪੰਚ ਓਮ ਪ੍ਰਕਾਸ਼ ਗੋਰਾ, ਪੰਚ ਸੁਖਮੰਦਰ ਸਿੰਘ, ਹਰਜਿੰਦਰ ਸਿੰਘ ਚੌਹਾਨ, ਪ੍ਰਗਟ ਸਿੰਘ ਸਾਦਿਕ, ਬਾਬਾ ਜਸਪਾਲ ਸਿੰਘ, ਸਰਪੰਚ ਜੈਦੀਪ ਸਿੰਘ ਘੁੱਦੂਵਾਲਾ, ਫ਼ੁਲਵਿੰਦਰ ਸਿੰਘ ਮੱਕੜ, ਸੰਜੀਵ ਕੁਮਾਰ, ਪ੍ਰਧਾਨ ਸੁਰਿੰਦਰਪਾਲ ਸੇਠੀ, ਗੁਰਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
Ad Position 24