05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਡ ਹਰੀਨੌਂ ਦੇ ਕਈ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ 'ਆਪ' 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 11-06-2026
ਕੋਟਕਪੂਰਾ, 10 ਜੂਨ (ਮੇਘਰਾਜ)-ਨੇੜਲੇ ਪਿੰਡ ਹਰੀਨੌਂ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ 'ਚ ਸੈਂਕੜੇ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਪਾਰਟੀ 'ਚ ਸ਼ਾਮਿਲ ਹੋਣ 'ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਦਲਾਅ ਦੀ ਰਾਜਨੀਤੀ ਨੇ ਰਵਾਇਤੀ ਪਾਰਟੀਆਂ ਨਾਲ ਜੁੜੇ ਵਰਕਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਰਵਾਇਤੀ ਪਾਰਟੀਆਂ ਨੇ ਜਾਤ ਜਾਂ ਧਰਮ ਦੇ ਨਾਮ 'ਤੇ ਰਾਜਨੀਤੀ ਕਰਕੇ ਆਮ ਲੋਕਾਂ 'ਚ ਵੰਡੀਆਂ ਪਾਈਆਂ ਸਨ | ਦਰਗਾਹ ਬਾਬਾ ਸ਼ੇਖ ਫ਼ਰੀਦ ਵਿਖੇ ਕਰਵਾਏ ਗਏ ਦੂਜੇ ਸਾਲਾਨਾ ਉਰਸ ਮੁਬਾਰਕ ਮੌਕੇ ਖਲੀਫਾ ਬਾਬਾ ਮੋਹਨ ਚਿਸ਼ਤੀ ਦੇ ਸਮੁੱਚੇ ਪਰਿਵਾਰ ਅਤੇ ਹੋਰ ਅਨੇਕਾਂ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ | ਸਪੀਕਰ ਸੰਧਵਾਂ ਦੇ ਪੀ.ਏ ਅਮਨਦੀਪ ਸਿੰਘ ਸੰਧੂ ਦੀ ਪੇ੍ਰਰਨਾ ਸਦਕਾ ਬਲਜੀਤ ਸਿੰਘ ਗੋਲਡੀ, ਡਾ. ਸੰਦੀਪ ਕੌਸ਼ਿਕ, ਅਨੰਤਦੀਪ ਸਿੰਘ ਰੋਮਾ ਬਰਾੜ, ਬਾਬਾ ਗਰੀਬ ਦਾਸ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੀ ਹਾਜ਼ਰੀ 'ਚ ਬਾਬਾ ਰਣਜੀਤ ਨੋਨੀ, ਰਾਜਵਿੰਦਰ ਸਿੰਘ ਗਿੱਲ, ਦਵਿੰਦਰ ਸਿੰਘ, ਸਿਕੰਦਰ ਸਿੰਘ, ਪਿ੍ੰਸ ਅਰੋੜਾ, ਨਵਦੀਪ ਗਿੱਲ, ਰਾਜਾ ਕਬਾੜੀਆ ਆਦਿ ਨੂੰ ਸਿਰੋਪਾਉ ਭੇਟ ਕਰਕੇ ਸਪੀਕਰ ਸੰਧਵਾਂ ਨੇ ਪਾਰਟੀ 'ਚ ਸ਼ਾਮਿਲ ਕੀਤਾ | ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਬਿਜਲੀ ਮੁਫਤ ਅਤੇ ਨਿਰੰਤਰ ਸਪਲਾਈ, ਸਿੱਖਿਆ ਅਤੇ ਇਲਾਜ ਵਧੀਆ ਅਤੇ ਮੁਫਤ, ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣਾ ਲਾਜਮੀ ਬਣਾਇਆ, ਰਿਸ਼ਵਤਖੋਰਾਂ ਅਤੇ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ਵਿੱਢੀ, ਲੋਕਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਤਾਂ ਜੋ ਉਹ ਸਰਕਾਰੀ ਦਫ਼ਤਰਾਂ 'ਚ ਜਾਣ ਦੀ ਬਜਾਏ ਆਨਲਾਈਨ ਸਹੂਲਤਾਂ ਪ੍ਰਾਪਤ ਕਰਨ¢ ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮਨਾਇਆ
Ad Position 24