05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 11-06-2026
ਫ਼ਰੀਦਕੋਟ, 10 ਜੂਨ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਅੱਜ ਭਗਤ ਸਿੰਘ ਪਾਰਕ ਵਿਖੇ ਰਾਜਬੀਰ ਸਿੰਘ ਗਿੱਲ ਸੰਧਵਾਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਜਨਰਲ ਸਕੱਤਰ ਭੁਪਿੰਦਰ ਸਿੰਘ ਅÏਲਖ ਸ਼ਾਮਿਲ ਹੋਏ | ਮੀਟਿੰਗ'ਚ ਅਮਰਜੀਤ ਕੌਰ ਚੰਦਭਾਨ ਜ਼ਿਲ੍ਹਾ ਜਨਰਲ ਸਕੱਤਰ ਨੇ ਏਜੰਡੇ ਦੱਸੇ ਅਤੇ ਉਨ੍ਹਾਂ ਉਪਰ ਚਰਚਾ ਕੀਤੀ | ਮੀਟਿੰਗ ਦੀ ਕਾਰਵਾਈ ਮਦਨ ਲਾਲ ਸਹਾਇਕ ਵਿੱਤ ਸਕੱਤਰ ਵਲੋਂ ਲਿਖੀ ਗਈ ਜਿਸ ਵਿਚ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਕਿਸਾਨ ਭਰਾਵਾਂ ਨੂੰ ਖਾਦ ਦੀ ਘਾਟ ਬਾਰੇ ਚਰਚਾ ਕੀਤੀ ਜਿਸ ਸਬੰਧੀ ਖੇਤੀਬਾੜੀ ਚੀਫ਼ ਨੂੰ ਫ਼ਰੀਦਕੋਟ ਜ਼ਿਲ੍ਹੇ ਅੰਦਰ ਡੀ ਏ ਪੀ ਅਤੇ ਯੂਰੀਆ ਦੀ ਪੂਰਤੀ ਕਰਨ ਲਈ ਯੋਗ ਯਤਨ ਕਰਨੇ ਚਾਹੀਦੇ ਹਨ | ਪਿੰਡ ਵਿਚ ਝੋਨੇ ਦੇ ਸੀਜ਼ਨ ਦੌਰਾਨ ਚੋਰਾਂ ਵਲੋਂ ਮੋਟਰਾਂ ਚੋਰੀ ਕਰਨ ਅਤੇ ਤਾਰਾਂ ਅਤੇ ਟਰਾਂਸਫਾਰਮਰ ਦੇ ਤੇਲ ਕੱਢਣ ਦੀਆਂ ਘਟਨਾਵਾਂ 'ਤੇ ਜ਼ਿਲ੍ਹਾ ਪੁਲਿਸ ਨੂੰ ਸ਼ਿਕੰਜਾ ਕੱਸਣ ਦੀ ਲੋੜ ਹੈ ਤਾਂ ਜੋ ਕਿਸਾਨ ਭਰਾਵਾਂ ਦੀ ਖੱਜਲਤਾ ਘੱਟ ਸਕੇ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸਹਾਇਕ ਪ੍ਰੈਸ ਸਕੱਤਰ ਭੁਪਿੰਦਰ ਸਿੰਘ ਕੋਠੇ ਮਹਿਲੜ ਦੀ ਬੇਟੀ ਅਮਰਨੀਤ ਕੌਰ ਉਰਫ਼ ਸੰਦੀਪ ਕੌਰ ਦੀ ਸ਼ੱਕੀ ਹਲਾਤਾਂ ਵਿਚ ਹੋਈ ਮੌਤ 'ਤੇ ਸੰਦੀਪ ਕੌਰ ਅਤੇ ਉਸ ਦੇ ਪਤੀ ਅਮਨਦੀਪ ਸਿੰਘ ਕੋਠੇ ਮਾਹਲਾ ਸਿੰਘ ਵਾਲਾ ਦੇ ਫੋਨ ਦੀ ਜਾਂਚ ਕਰਵਾਉਣ ਸਬੰਧੀ ਅਤੇ ਅਮਨਦੀਪ ਸਿੰਘ ਦਾ ਪਾਸਪੋਰਟ ਜ਼ਬਤ ਕਰਨ ਲਈ ਥਾਣਾ ਸਦਰ ਜੈਤੋ ਨੂੰ ਦਰਖਾਸਤ ਦਿੱਤੀ ਗਈ ਹੈ | ਥਾਣਾ ਸਦਰ ਵਲੋਂ ਜਲਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ ਜਦ ਤੱਕ ਜਾਂਚ ਕੰਪਲੀਟ ਨਹੀਂ ਹੁੰਦੀ ਉਨ੍ਹਾਂ ਚਿਰ ਅਮਨਦੀਪ ਸਿੰਘ ਕੋਠੇ ਮਾਹਲਾ ਸਿੰਘ ਵਾਲਾ ਦਾ ਪਾਸਪੋਰਟ ਜਮਾਂ ਕਰਵਾ ਲੈਣਾ ਚਾਹੀਦਾ ਜੇਕਰ ਜਾਂਚ ਦੌਰਾਨ ਅਮਨਦੀਪ ਸਿੰਘ ਕਿਸੇ ਬਾਹਰਲੇ ਦੇਸ਼ ਜਾਂਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗੀ | ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਿਸਾਨ ਭਰਾਵਾਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਭਾਵੇਂ ਨਹਿਰੀ ਪਾਣੀ , ਬਿਜਲੀ ਪ੍ਰਬੰਧਾਂ ਜਾਂ ਚੋਰਾਂ ਦੀ ਕਿਸੇ ਵੀ ਮਸਲੇ ਸਬੰਧੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਫ਼ਰੀਦਕੋਟ ਜ਼ਿਲ੍ਹੇ ਅੰਦਰ ਕਿਸੇ ਬਲਾਕ ਵਿਚ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਆਗੂਆਂ ਦੀ ਡਿਊਟੀ ਲਗਾਈ ਗਈ ਜੋ ਹਰ ਸਮੇਂ ਕਿਸਾਨ ਭਰਾਵਾਂ ਲਈ ਹਾਜ਼ਰ ਹੋਣਗੇ | ਮੀਟਿੰਗ ਵਿਚ ਅਰਵਿੰਦਰ ਸਿੰਘ ਚਹਿਲ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਨਗਿੰਦਰ ਸਿੰਘ ਕੋਠੇ ਰਾਮਸਰ ਜ਼ਿਲ੍ਹਾ ਜੁਆਇੰਟ ਸਕੱਤਰ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ, ਭੁਪਿੰਦਰ ਸਿੰਘ ਕੋਠੇ ਮਹਿਲੜ ਜ਼ਿਲ੍ਹਾ ਸਹਾਇਕ ਪ੍ਰੈਸ ਸਕੱਤਰ, ਨਛੱਤਰ ਸਿੰਘ ਬਰਾੜ ਜ਼ਿਲ੍ਹਾ ਕਮੇਟੀ ਮੈਂਬਰ, ਕੁਲਦੀਪ ਸਿੰਘ ਬਲਾਕ ਆਗੂ ਕਾਬਲ ਵਾਲਾ, ਕੁਲਵਿੰਦਰ ਸਿੰਘ ਚਹਿਲ ਇਕਾਈ ਪ੍ਰਧਾਨ, ਕੋਰਾ ਸਿੰਘ ਸੰਧੂ ਪਿੰਡ ਚਹਿਲ, ਦਰਸ਼ਨ ਸਿੰਘ ਕੋਠੇ ਚਹਿਲ, ਧਰਮਪਾਲ ਸਿੰਘ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਜੈਤੋ ਬਲਾਕ ਦਿਹਾਤੀ ਦੇ ਕੰਮ 'ਚ ਵਧੀਆ ਸੇਵਾਵਾਂ ਦੇਣ ਵਾਲੇ ਕਰਮਚਾਰੀ ਸਨਮਾਨਿਤ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ
Ad Position 24