05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜਨਗਣਨਾ ਜੈਤੋ ਬਲਾਕ ਦਿਹਾਤੀ ਦੇ ਕੰਮ 'ਚ ਵਧੀਆ ਸੇਵਾਵਾਂ ਦੇਣ ਵਾਲੇ ਕਰਮਚਾਰੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 11-06-2026
ਜੈਤੋ, 10 ਜੂਨ (ਗੁਰਚਰਨ ਸਿੰਘ ਗਾਬੜੀਆ)-ਮੁੱਖ ਸੈਂਸਜ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ ਦੀ ਰਹਿਨੁਮਾਈ ਅਤੇ ਉਪ ਮੰਡਲ ਮੈਜਿਸਟਰੇਟ ਵਿਕਰਮਜੀਤ ਬਾਂਸਲ ਦੀ ਅਗਵਾਈ ਵਿਚ ਬਲਾਕ ਜੈਤੋ ਦੀ ਚੱਲ ਰਹੀ ਜਨਗਣਨਾ 2027 ਦੇ ਪਹਿਲੇ ਪੜਾਅ ਦÏਰਾਨ ਜੈਤੋ ਬਲਾਕ 'ਚ ਸਭ ਤੋਂ ਪਹਿਲਾਂ ਆਪਣਾ ਕੰਮ ਵਧੀਆ ਤਰੀਕੇ ਨਾਲ ਸਮੇਂ ਸਿਰ ਪੂਰਾ ਕਰਨ ਵਾਲੇ ਸੁਪਰਵਾਈਜ਼ਰ ਗੁਰਮੀਤ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਰੂਬੀ ਰਾਣੀ, ਉਪ ਮੰਡਲ ਮੈਜਿਸਟਰੇਟ ਦਫ਼ਤਰ ਜੈਤੋ ਬਲਾਕ ਦੀ ਜਨਗਨਣਾ ਟੀਮ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੀ ਟੀਮ ਦੇ ਮੈਂਬਰਾਂ ਪ੍ਰਮੋਦ ਧੀਰ, ਗੋਰੀ ਸ਼ੰਕਰ, ਨਵਦੀਪ ਸਿੰਘ ਅਤੇ ਪੰਕਜ ਕੁਮਾਰ ਨੂੰ ਵਿਸ਼ੇਸ਼ ਤÏਰ 'ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮÏਕੇ ਮਿਹਨਤੀ ਸਟਾਫ਼ ਨੂੰ ਸਨਮਾਨਿਤ ਕਰਦੇ ਹੋਏ ਬਲਾਕ ਸੈਂਸਜ਼ ਅਫ਼ਸਰ ਕਮ ਤਹਿਸੀਲਦਾਰ ਜੈਤੋ ਰਣਜੀਤ ਸਿੰਘ ਖਹਿਰਾ ਨੇ ਕਿਹਾ ਕਿ ਮਿਹਨਤੀ ਵਿਅਕਤੀ ਦੀ ਜੇਕਰ ਮਿਹਨਤ ਦੀ ਕਦਰ ਕੀਤੀ ਜਾਵੇ ਤਾਂ ਇਹ ਉਸਦਾ ਤਾਂ ਮਾਣ ਵਧਾਉਂਦੀ ਹੀ ਹੈ, ਨਾਲ ਹੋਰਨਾਂ ਲਈ ਪ੍ਰੇਰਣਾ ਦਾ ਸਬੱਬ ਵੀ ਬਣਦੀ ਹੈ | ਉਨ੍ਹਾਂ ਆਪਣੀ ਸਾਰੀ ਦਫ਼ਤਰੀ ਟੀਮ ਦਾ ਵੀ ਵਿਸ਼ੇਸ ਧੰਨਵਾਦ ਕੀਤਾ | ਜਿਨ੍ਹਾਂ ਦੇ ਸਦਕਾ ਬਲਾਕ ਜੈਤੋ (ਦਿਹਾਤੀ) ਪਹਿਲੇ ਪੜਾਅ ਦੇ ਕੰਮ ਵਿਚ ਫ਼ਰੀਦਕੋਟ ਜ਼ਿਲ੍ਹੇ ਵਿਚ ਸਭ ਤੋਂ ਮੋਹਰੀ ਰਿਹਾ ਹੈ¢ ਇਸ ਮÏਕੇ ਤਹਿਸੀਲਦਾਰ ਦਫ਼ਤਰ ਦੇ ਰੀਡਰ ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਖਾਰਾ, ਗਗਨਦੀਪ ਸਿੰਘ ਕੰਪਿਊਟਰ ਆਪ੍ਰੇਟਰ, ਮਨਤਾਜ ਪਟਵਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਂਸਲਰ ਤੇਜ ਸਿੰਘ ਮਾਨ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ
Ad Position 24