ਫ਼ਰੀਦਕੋਟ, 21 ਜੂਨ (ਜਸਵੰਤ ਸਿੰਘ ਪੁਰਬਾ)-ਗਰਮੀ ਦੀਆਂ ਛੁੱਟੀਆਂ ਦੌਰਾਨ ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਦੇ ਵਿਦਿਆਰਥੀਆਂ ਦੇ ਸਰਵਪੱਖੀ ਸ਼ਖਸੀਅਤ ਵਿਕਾਸ ਹਿੱਤ ਸੰਸਥਾ ਵਲੋਂ ਯੂਥ ਹੋਸਟਲ ਡਲਹੌਜ਼ੀ ਅਤੇ ਹਿਮਾਲਿਆ ਨੇਚਰ ਕਲੱਬ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਪਹਾੜੀਆਂ ਵਿਚ ਸਮੁੰਦਰ ਤਲ ਤੋਂ �ਸਤਨ 6460 ਫੁੱਟ ਉੱਚਾਈ ‘ਤੇ ਵਸੇ ਸ਼ਹਿਰ ਡਲਹੌਜ਼ੀ (ਜਿਲ੍ਹਾ ਚੰਬਾ) ਵਿਖੇ ਕੁਦਰਤ ਅਧਿਐਨ ਅਤੇ ਐਡਵੈਂਚਰ ਕੈਂਪ ਲਗਾਇਆ। ਇਹ ਕੈਂਪ ਯੂਥ ਹੋਸਟਲ ਡਲਹੌਜ਼ੀ ਦੇ ਮੈਨੇਜਰ ਦੇਵਿੰਦਰ ਸ਼ਰਮਾ ਅਤੇ ਹਿਮਾਲਿਆ ਨੇਚਰ ਕਲੱਬ ਦੇ ਡਾਇਰੈਕਟਰ ਕੁਨਾਲ ਜੋਸ਼ੀ ਦੀ ਯੋਗ ਅਗਵਾਈ ਹੇਠ ਸਫ਼ਲਤਾ ਪੂਰਵਕ ਨੇਪਰੇ ਚੜਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਪਹਾੜੀਆਂ ਦੀ ਟਰੈਕਿੰਗ ਦੇ ਨਾਲ ਨਾਲ ਪੰਚਪੂਲਾ ਵਿਖੇ ਸਾਹਸੀ ਗਤੀਵਿਧੀਆਂ ਜਿਵੇਂ ਸਪਾਈਡਰ ਬ੍ਰਿਜ਼, ਜਿੱਪ ਲਾਈਨ ਆਦਿ ਕਰਵਾਈਆਂ ਗਈਆਂ, ਜਿਨ੍ਹਾਂ ਦਾ ਉਦੇਸ਼ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣਾ ਅਤੇ ਉਨ੍ਹਾਂ ਵਿਚੋਂ ਉੱਚਾਈ ਦੇ ਡਰ ਨੂੰ ਖਤਮ ਕਰਨਾ ਸੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਮਿੰਨੀ ਸਵਿਟਜ਼ਰਲੈਂਡ ਖਜ਼ਿਆਰ ਦੀ ਖੂਬਸੂਰਤੀ ਦਾ ਵੀ ਆਨੰਦ ਮਾਣਿਆ ਅਤੇ ਉਨ੍ਹਾਂ ਨੂੰ ਡਲਹੌਜ਼ੀ ਦੀ ਇਤਿਹਾਸਕ ਅਤੇ ਭੂਗੋਲਿਕ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ। ਸੰਸਥਾ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਕੈਂਪ ‘ਚ ਪ੍ਰਿੰਸੀਪਲ ਡਾ. ਵੀਰਪਾਲ ਕੌਰ, ਟੀਮ ਮੈਂਬਰ ਸੁਰੇਸ਼ ਸ਼ਰਮਾ, ਮੋਨਿਕਾ ਸ਼ਰਮਾ, ਸ਼ਮਿੰਦਰ ਕੌਰ , ਲਵਪ੍ਰੀਤ ਸਿੰਘ, ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸਫਲ ਕੈਂਪ ਲਈ ਹਾਰਦਿਕ ਮੁਬਾਰਕਬਾਦ
ਦਸਮੇਸ਼ ਮਾਡਰਨ ਸਕੂਲ ਭਾਣਾ ਦੇ ਵਿਦਿਆਰਥੀਆਂ ਨੇ ਪ੍ਰਕਿਰਤੀ ਅਧਿਐਨ ਤੇ ਸਾਹਸਿਕ ਕੈਂਪ ਲਗਾਇਆ
ਅਜੀਤ ਡੈਸਕ
22-06-2026