ਜੈਤੋ, 24 ਜੂਨ (ਗੁਰਚਰਨ ਸਿੰਘ ਗਾਬੜੀਆ)-ਗੁੱਡ ਮਾਰਨਿੰਗ ਵਾਕ ਕਲੱਬ ਜੈਤੋ ਦੀ ਇਕ ਵਿਸ਼ੇਸ਼ ਮੀਟਿੰਗ ਰੇਲਵੇ ਪਾਰਕ ਜੈਤੋ ਵਿਖੇ ਕੀਤੀ ਗਈ। ਜਿਸ ਵਿਚ ਸਾਰੇ ਮੈਂਬਰਾਂ ਨੇ ਭਾਗ ਲਿਆ ਅਤੇ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਕਲੱਬ ਵਲੋਂ ਸਰਬ ਸੰਮਤੀ ਨਾਲ ਸੱਤ ਪਾਲ ਜਿੰਦਲ ਨੂੰ ਲਗਾਤਾਰ 6ਵੀਂ ਵਾਰ ਪ੍ਰਧਾਨ ਬਣਾਇਆ ਗਿਆ। ਜਦਕਿ ਵਿਜੇ ਯਾਦਵ ਚੇਅਰਮੈਨ, ਨਵੀਨ ਗੋਇਲ ਵਾਈਸ ਪ੍ਰਧਾਨ, ਜਗਦੇਵ ਢੱਲਾ ਖ਼ਜ਼ਾਨਚੀ, ਮਨਿੰਦਰ ਜੀਤ ਸਿੰਘ ਸਿੱਧੂ ਮੀਡੀਆ ਸਲਾਹਕਾਰ ਅਤੇ ਓਮ ਭੂਸ਼ਣ ਸਕੱਤਰ ਦੇ ਤੌਰ ’ਤੇ ਨਿਯੁਕਤ ਕੀਤੇ ਗਏ। ਇਸ ਮੌਕੇ ਕਲੱਬ ਮੈਂਬਰਾਂ ਵਲੋਂ ਚਾਹ ਦਾ ਕੱਪ ਸਾਂਝਾ ਕੀਤਾ ਗਿਆ ਅਤੇ ਕਲੱਬ ਵਲੋਂ ਆਉਣ ਵਾਲੇ ਸਮੇਂ ਵਿਚ ਸਮਾਜ ਭਲਾਈ ਦੇ ਕੰਮਾਂ ਬਾਰੇ ਅਤੇ ਲੋਕਾਂ ਵਿਚ ਸੈਰ ਅਤੇ ਯੋਗ ਪ੍ਰਤੀ ਉਤਸ਼ਾਹ ਪੈਦਾ ਕਰਨ ਸਬੰਧੀ ਚਰਚਾ ਕੀਤੀ ਗਈ। ਨਵ ਨਿਯੁਕਤ ਪ੍ਰਧਾਨ ਸੱਤ ਪਾਲ ਜਿੰਦਲ ਨੇ ਦੱਸਿਆ ਕਿ ਉਹ ਕਲੱਬ ਦੇ ਮੈਂਬਰਾਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਕਲੱਬ ਦੇ ਮੈਂਬਰ ਸੱਤਪਾਲ ਜਿੰਦਲ, ਜਤਿੰਦਰ ਜੈਨ, ਰਾਕੇਸ਼ ਤਾਇਲ, ਰਾਜੇਸ਼ ਸਿੰਗਲਾ, ਨਰੇਸ਼ ਕਾਂਸਲ, ਸੁਰਿੰਦਰ ਸਚਦੇਵਾ, ਸ਼ਿਵਜੀ ਬਾਂਸਲ, ਗੁਰਦਰਸ਼ਨ ਅਬਰੋਲ, ਨਵੀਨ ਗੋਇਲ, ਸੁਰਿੰਦਰ ਗੋਇਲ, ਜਗਦੇਵ ਢੱਲਾ, ਮਨਿੰਦਰ ਜੀਤ ਸਿੰਘ ਸਿੱਧੂ, ਪ੍ਰਦੀਪ ਗਰਗ, ਸੁਰਿੰਦਰ ਜਿੰਦਲ, ਸੁਸ਼ੀਲ ਜਿੰਦਲ, ਵਿਜੇ ਯਾਦਵ, ਪਵਨ ਕੁਮਾਰ, ਵੀਰ ਪਾਲ ਬਾਂਸਲ, ਇੰਦਰਜੀਤ ਸਿੰਘ ਸਿੱਧੂ ਅਤੇ ਓਮ ਭੂਸ਼ਣ ਆਦਿ ਮੌਜੂਦ ਸਨ।
ਸੱਤ ਪਾਲ ਜਿੰਦਲ ਗੁੱਡ ਮਾਰਨਿੰਗ ਵਾਕ ਕਲੱਬ ਜੈਤੋ ਦੇ 6ਵੀਂ ਵਾਰ ਪ੍ਰਧਾਨ ਬਣੇ
ਅਜੀਤ ਡੈਸਕ
25-06-2026