10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਗਿੱਦੜਬਾਹਾ ’ਚ ਪੈ ਰਹੇ ਸੀਵਰੇਜ ਦੀ ਰਫ਼ਤਾਰ ਧੀਮੀ

Ad Position 21
No active advertisement
ਅਜੀਤ ਡੈਸਕ 25-06-2026


ਗਿੱਦੜਬਾਹਾ, 24 ਜੂਨ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ’ਚ ਪਾਏ ਜਾ ਰਹੇ ਸੀਵਰੇਜ ਪਾਈਪ ਦੀ ਧੀਮੀ ਚਾਲ ਤੋਂ ਆਮ ਲੋਕ ਪ੍ਰੇਸ਼ਾਨ ਹਨ। ਦੁਕਾਨਦਾਰਾਂ ਵਲੋਂ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਗਿੱਦੜਬਾਹਾ-ਲੰਬੀ ਸੜਕੀ ਆਵਾਜਾਈ ਦਾ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਰਕੇ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਮਾਨਸੂਨ ਸਿਰ ’ਤੇ ਹੋਣ ਕਰਕੇ ਸ਼ਹਿਰ ਵਾਸੀਆਂ ਵਿਚ ਚਿੰਤਾ ਪਾਈ ਜਾ ਰਹੀ ਕਿ ਜੇਕਰ ਸਮੇਂ ਸਿਰ ਸੀਵਰੇਜ ਦਾ ਕਾਰਜ ਨੇਪਰੇ ਨਾ ਚੜ੍ਹਿਆ ਤਾਂ ਸ਼ਹਿਰ ਦੇ ਕਈ ਮੁਹੱਲੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਡੁੱਬ ਸਕਦੇ ਹਨ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਾਸੀ ਲੰਮੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਕੋਈ ਅਜਿਹਾ ਮੁਹੱਲਾ ਨਹੀਂ ਹੋਵੇਗਾ, ਜਿੱਥੇ ਸੀਵਰੇਜ ਓਵਰਫ਼ਲੋ ਨਾ ਹੁੰਦਾ ਹੋਵੇ। ਲਾਲ ਕੋਠੀ ਤੋਂ ਅੱਗੇ ਸੀਵਰੇਜ ਦੀ ਨਵੀਂ ਪਾਈਪ ਵਿਛਾਈ ਗਈ ਹੈ। ਭੱਠੀਵਾਲਾ ਮੋੜ ਤੋਂ ਸਟੇਡੀਅਮ ਤੱਕ ਸੀਵਰੇਜ ਦੀ ਪਾਈਪ ਪਾਈ ਜਾ ਚੁੱਕੀ ਹੈ ਅਤੇ ਹੁਣ ਕਈ ਦਿਨਾਂ ਤੋਂ ਲੰਬੀ ਰੋਡ ਫਾਟਕ ਤੋਂ ਸਟੇਡੀਅਮ ਤੱਕ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਦੁਕਾਨਦਾਰ ਚਾਨਣ ਰਾਮ ਅਤੇ ਇਕਬਾਲ ਸਿੰਘ ਸਮੇਤ ਅਨੇਕਾਂ ਹੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸੀਵਰੇਜ ਪਾਈਪ ਪਾਉਣ ਦਾ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ। ਜਿਸ ਤਰੀਕੇ ਨਾਲ ਵਿਭਾਗ ਵਲੋਂ ਕੰਮ ਕਰਵਾਇਆ ਜਾ ਰਿਹਾ ਹੈ, ਉਸ ਨੂੰ ਦੇਖਦੇ ਇੰਝ ਲੱਗਦਾ ਹੈ ਕਿ ਇਹ ਕਾਰਜ ਕਈ ਮਹੀਨੇ ਤੱਕ ਵੀ ਨੇਪਰੇ ਨਹੀਂ ਚੜ੍ਹ ਸਕੇਗਾ ਅਤੇ ਸ਼ਹਿਰ ਵਾਸੀਆਂ ਨੂੰ ਹੋਰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸੀਵਰੇਜ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਸੜਕ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਮਾਨਸੂਨ ਦੀ ਬਾਰਿਸ਼ ਸਿਰ ’ਤੇ ਹੈ ਅਤੇ ਜੇਕਰ ਬਾਰਿਸ਼ਾਂ ਸ਼ੁਰੂ ਹੋ ਗਈਆਂ ਤਾਂ ਸੀਵਰੇਜ ਦਾ ਕੰਮ ਅੱਧ-ਵਿਚਕਾਰ ਤਾਂ ਲਟਕੇਗਾ ਹੀ, ਉਧਰ ਸ਼ਹਿਰ ਦੇ ਕਈ ਮੁਹੱਲਿਆਂ ਵਿਚ ਪਾਣੀ ਭਰ ਜਾਣ ਦਾ ਖ਼ਦਸ਼ਾ ਹੈ, ਜਿਸ ਨਾਲ ਆਮ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਸੀਵਰੇਜ ਵਿਭਾਗ ਦੇ ਜੇ.ਈ. ਲਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਕਾਰਜ ਤੇਜ਼ੀ ਨਾਲ ਨਹੀਂ ਚੱਲ ਰਿਹਾ। ਉਨ੍ਹਾਂ ਜਲਦੀ ਕੰਮ ਪੂਰਾ ਕਰਨ ਦਾ ਦਾਅਵਾ ਵੀ ਕੀਤਾ ਹੈ। ਪੀ.ਡਬਲਯੂ.ਡੀ. ਦੇ ਐਕਸੀਅਨ ਰੰਕਿਤ ਕੁਮਾਰ ਨੇ ਕਿਹਾ ਕਿ ਸੀਵਰੇਜ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਆਪਣਾ ਕੰਮ ਸ਼ੁਰੂ ਕਰਨਗੇ ਅਤੇ ਇਹ ਸੀਵਰੇਜ ਵਿਭਾਗ ’ਤੇ ਹੀ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਦੇਰ ’ਚ ਕੰਮ ਨੇਪਰੇ ਚਾੜ੍ਹ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ’ਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਢੋਡੇ ਵਾਲੇ ਸੁਖਦੇਵ ਵਿੱਜ ਦਾ ਸਸਕਾਰ ਕੀਤਾ
Ad Position 24