ਕੋਟਕਪੂਰਾ, 25 ਜੂਨ (ਮੋਹਰ ਸਿੰਘ ਗਿੱਲ)-ਮਾਰਕੀਟ ਕਮੇਟੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ ਅਤੇ ਕਰੀਬ 10 ਸਾਲ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਪ੍ਰਧਾਨ ਰਹੇ ਮਰਹੂਮ ਦਿਲਬਾਗ ਸਿੰਘ ਬਰਾੜ ਵਾਸੀ ਪੰਜਗਰਾਈਂ ਕਲਾਂ ਦੇ ਨੌਜਵਾਨ ਸਪੁੱਤਰ ਸੁਮਿਤ ਸਿੰਘ ਬਰਾੜ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਅਜੀਬ ਸੰਗਮ ਹੈ ਕਿ ਕਈ ਸਾਲਾਂ ਬਾਅਦ ਸਵ.ਬਰਾੜ ਦੇ ਪੁੱਤਰ ਦੇ ਹਿੱਸੇ ਆਪਣੇ ਸਤਿਕਾਰਯੋਗ ਪਿਤਾ ਵਾਲਾ ਅਹੁਦਾ ਹਿੱਸੇ ਆਇਆ। ਜ਼ਿਲ੍ਹਾ ਪ੍ਰਧਾਨ ਚੁਣੇ ਜਾਣ ਉਪਰੰਤ ਸੁਮੀਤ ਸਿੰਘ ਬਰਾੜ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਸੋਂ ਆਸ਼ੀਰਵਾਦ ਲਿਆ। ਉਨ੍ਹਾਂ ਮੂੰਹ ਮਿੱਠਾ ਕਰਵਾ ਕੇ ਬਰਾੜ ਹੁਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਮੀਤ ਸਿੰਘ ਬਰਾੜ ਨੇ ਕਾਂਗਰਸ ਹਾਈ ਕਮਾਂਡ, ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਹਲਕਾ ਇੰਚਾਰਜ ਕੋਟਕਪੂਰਾ ਅਜੇਪਾਲ ਸਿੰਘ ਸੰਧੂ, ਹਲਕਾ ਜੈਤੇ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਅਤੇ ਹੋਰ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ। ਅੱਜ ਸੁਮੀਤ ਸਿੰਘ ਬਰਾੜ ਦੇ ਨਿਵਾਸ ਸਥਾਨ ’ਤੇ ਪੁੱਜ ਕੇ ਅਜੇਪਾਲ ਸਿੰਘ ਸੰਧੂ ਹਲਕਾ ਇੰਚਾਰਜ ਕੋਟਕਪੂਰਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਦਰਸ਼ਨ ਸਿੰਘ ਢਿੱਲਵਾਂ ਹਲਕਾ ਇੰਚਾਰਜ ਜੈਤੋ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ, ਸੀਨੀਅਰ ਆਗੂ ਅਮਰਿੰਦਰ ਸਿੰਘ ਬਨੀ ਬਰਾੜ, ਸੋਨਾ ਸਿੰਘ ਮੌੜ, ਬਲਵੰਤ ਸਿੰਘ ਭਾਣਾ, ਸੁੱਖਾ ਖਾਰਾ, ਰਾਮ ਸਿੰਘ ਪੰਜਗਰਾਈਂ, ਸਹਿਬਾਜ਼ ਸਿੰਘ ਸੰਧੂ, ਅਵਿਨਾਸ਼ ਬਾਂਸਲ, ਸੁਖਜਿੰਦਰ ਸਿੰਘ ਸਿੱਧੂ, ਸਨੀ ਸਰਪੰਚ ਅਤੇ ਹੋਰ ਸਮਰਥਕਾਂ ਨੇ ਵਧਾਈਆਂ ਦਿੱਤੀਆਂ।