ਜੈਤੋ, 25 ਜੂਨ (ਗੁਰਮੀਤਪਾਲ ਰੋੜੀਕਪੂਰਾ)-ਵਿਦਿਅਕ ਸੰਸਥਾਵਾਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਸਰਸਵਤੀ ਜੀਨੀਅਸ ਸਕੂਲ ਅਤੇ ਸਰਸਵਤੀ ਪਲੇਅ-ਵੇ ਨੂੰ ਸੰਚਾਲਿਤ ਕਰਨ ਵਾਲੀ ਸਰਸਵਤੀ ਕੰਨਿਆ ਮਹਾਂਵਿਦਿਆਲਿਆ ਸੁਸਾਇਟੀ ਦੀ ਜਨਰਲ ਬਾਡੀ ਦੀ ਅਹਿਮ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਰੋਮਾਣਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਸੁਸਾਇਟੀ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ’ਚ ਰਾਕੇਸ਼ ਰੋਮਾਣਾ ਨੂੰ ਸਰਬਸੰਮਤੀ ਨਾਲ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮੌਜੂਦ ਮੈਂਬਰਾਂ ਨੇ ਰਾਕੇਸ਼ ਰੋਮਾਣਾ ਦੀ ਅਗਵਾਈ ਤੇ ਉਨ੍ਹਾਂ ਵਲੋਂ ਪਿਛਲੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਮੂਲਕ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ’ਤੇ ਦੁਬਾਰਾ ਵਿਸ਼ਵਾਸ ਜਤਾਇਆ। ਮੈਂਬਰਾਂ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਸੰਸਥਾ ਸਿੱਖਿਆ ਦੇ ਖੇਤਰ ਵਿਚ ਹੋਰ ਨਵੀਆਂ ਉਚਾਈਆਂ ਹਾਸਿਲ ਕਰੇਗੀ। ਨਵ-ਗਠਿਤ ਪ੍ਰਬੰਧਕੀ ਕਮੇਟੀ ’ਚ ਸਰਪ੍ਰਸਤ ਵਜੋਂ ਪਵਨ ਕੁਮਾਰ ਗੋਇਲ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖ਼ਜ਼ਾਨਚੀ ਅਨਿਲ ਬਾਂਸਲ, ਸਿੱਖਿਆ ਸੰਮਤੀ ਦੇ ਚੇਅਰਮੈਨ ਸੁਖਵਿੰਦਰ ਗਰਗ, ਸਹਿ-ਚੇਅਰਮੈਨ ਡਾ. ਰਵਿੰਦਰ ਨਾਥ ਮਿੱਤਲ, ਸਹਿ ਸਕੱਤਰ ਪੰਕਜ ਸਿੰਗਲਾ, ਡਿਪਟੀ ਮੈਨੇਜਰ ਮੁਕੇਸ਼ ਗੋਇਲ, ਸਾਲਸੀ ਬੋਰਡ ਦੇ ਚੇਅਰਮੈਨ ਪੁਰਸ਼ੋਤਮ ਸਿੰਗਲਾ ਅਤੇ ਸਾਲਸੀ ਬੋਰਡ ਦੇ ਮੈਂਬਰ ਜਿੰਦਰਪਾਲ ਬਾਂਸਲ ਤੇ ਕਿਸ਼ੋਰ ਚੰਦ ਤਾਇਲ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਵਿਚ ਸਤਪਾਲ ਗਰਗ, ਸਤਪਾਲ ਰਾਮਾਇਣ ਪ੍ਰਚਾਰ ਮੰਡਲ, ਸਾਹਿਲ ਮਿੱਤਲ, ਅਸ਼ੋਕ ਤਾਇਲ, ਸਤਪਾਲ ਬਾਂਸਲ, ਦੀਪਾਂਸ਼ੂ ਗੋਇਲ, ਰਿੰਕੂ ਬਾਂਸਲ, ਵਰੁਣ ਲੋਹੀਆ ਤੇ ਸੰਜੀਵ ਕੁਮਾਰ ਬਾਂਸਲ ਨੂੰ ਸ਼ਾਮਿਲ ਕੀਤਾ ਗਿਆ। ਮੀਟਿੰਗ ਦੌਰਾਨ ਮੈਂਬਰਾਂ ਵਲੋਂ ਸੰਸਥਾਵਾਂ ਦੀ ਪ੍ਰਗਤੀ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।