ਕੋਟਕਪੂਰਾ, 25 ਜੂਨ (ਮੇਘਰਾਜ, ਮੋਹਰ ਗਿੱਲ)-ਅਰੋੜਾ ਮਹਾਂਸਭਾ ਕੋਟਕਪੂਰਾ ਦੀ ਮੀਟਿੰਗ ਸੂਬਾਈ ਆਗੂ ਮਨਮੋਹਨ ਚਾਵਲਾ ਅਤੇ ਚੇਅਰਮੈਨ ਟੀ.ਆਰ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਅਰੋੜਾ ਮਹਾਂਸਭਾ ਕੋਟਕਪੂਰਾ ਦੇ ਪ੍ਰਧਾਨ ਹਰੀਸ਼ ਸੇਤੀਆ ਨੂੰ ਅਰੋੜਾ ਖੱਤਰੀ ਵੈਲਫੇਅਰ ਬੋਰਡ ਜ਼ਿਲ੍ਹਾ ਫਰੀਦਕੋਟ ਦਾ ਚੇਅਰਮੈਨ ਚੁਣੇ ਜਾਣ ’ਤੇ ਉਨ੍ਹਾਂ ਨੂੰ ਸਭਾ ਦੇ ਸਮੂਹ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਖਜ਼ਾਨਚੀ ਲਾਲ ਮਿੱਤਲ, ਰਮੇਸ਼ ਕਾਲੜਾ, ਜਗਦੀਸ਼ ਸੇਤੀਆ ਤੇ ਮੋਹਿਤ ਸੇਤੀਆ ਪਰਿਵਾਰ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਆਗੂਆਂ ਨੇ ਕਿਹਾ ਕਿ ਹਰੀਸ਼ ਸੇਤੀਆ ਦੀ ਅਗਵਾਈ ਹੇਠ ਅਰੋੜਾ ਮਹਾਂਸਭਾ ਲਗਾਤਾਰ ਤਰੱਕੀ ਕਰ ਰਹੀ ਹੈ ਅਤੇ ਇਨ੍ਹਾਂ ਵਲੋਂ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਕਾਰਨ ਸਭਾ ਦਾ ਪਰਿਵਾਰ ਦਿਨੋਂ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਪ੍ਰਧਾਨ ਹਰੀਸ਼ ਸੇਤੀਆ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਸਭਾ ਦੇ ਹਰ ਮੈਂਬਰ ਵਲੋਂ ਮਿਲੇ ਸਹਿਯੋਗ ਕਾਰਨ ਹੀ ਸੰਭਵ ਹੋਇਆ ਹੈ। ਸਭਾ ਵਲੋਂ ਪਹਿਲਾਂ ਬਰਾਦਰੀ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਏਡ-ਟੂ-ਨੀਡੀ ਪ੍ਰੋਜਕੈਟ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਫ਼ੀਸਾਂ ਭਰਨ ਵਰਗੇ ਕਾਰਜ ਕੀਤੇ ਜਾ ਰਹੇ ਹਨ ਤੇ ਭਵਿੱਖ ’ਚ ਬਰਾਦਰੀ ਨਾਲ ਸਬੰਧਿਤ ਪਰਿਵਾਰਾਂ ਦੀ ਹੋਰ ਵੱਖ-ਵੱਖ ਤਰੀਕੇ ਨਾਲ ਮਦਦ ਕਰਨ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਮੌਕੇ ਸਭਾ ਦੇ ਸੀਨੀਅਰ ਮੈਂਬਰ ਸੁਰਿੰਦਰ ਸਚਦੇਵਾ, ਵਿਨੋਦ ਸਚਦੇਵਾ, ਜਗਮੋਹਨ ਸਿੰਘ ਜੱਗੀ, ਵਿਜੇ ਨਰੂਲਾ, ਨਰਿੰਦਰ ਬੈੜ੍ਹ, ਸੁਰਿੰਦਰ ਸਚਦੇਵਾ, ਵਿੱਕੀ ਅਹੂਜਾ, ਡਾ. ਦੇਵਰਾਜ, ਰਕੇਸ਼ ਕਾਲੜਾ, ਰਾਜੂ ਸੇਤੀਆ, ਸੁਮਿਤ ਅਰੋੜਾ, ਲਲਿਤ ਬਜਾਜ, ਰਮਨ ਮਨਚੰਦਾ, ਮਨਜੀਤ ਸ਼ੰਮੀ, ਜਤਿੰਦਰ ਚਾਵਲਾ, ਨੀਰਜ ਕੱਕੜ, ਮਹੇਸ਼ ਕਟਾਰੀਆ, ਸੰਜੀਵ ਕਟਾਰੀਆ, ਸੰਜੀਵ ਧਿੰਗੜਾ, ਕ੍ਰਿਸ਼ਨ ਕੁਕਰੇਜਾ ਆਦਿ ਹਾਜ਼ਰ ਸਨ।