17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਲਸ ਪੋਲੀਓ ਮੁਹਿੰਮ ਸੰਬੰਧੀ ਬਲਾਕ ਜੰਡ ਸਾਹਿਬ ਦੇ ਕਰਮਚਾਰੀਆਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 26-06-2026
ਸਾਦਿਕ, 25 ਜੂਨ (ਆਰ.ਐਸ.ਧੁੰਨਾ)-ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀ.ਐਚ.ਸੀ. ਜੰਡ ਸਾਹਿਬ ਦੀ ਅਗਵਾਈ ਵਿਚ ਨੈਸ਼ਨਲ ਪਲੱਸ ਪੋਲੀਓ ਮੁਹਿੰਮ ਸੰਬੰਧੀ ਬਲਾਕ ਜੰਡ ਸਾਹਿਬ ਦੇ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਡਾ. ਬਰਾੜ ਨੇ ਕਿਹਾ ਕਿ ਨੈਸ਼ਨਲ ਪਲੱਸ ਪੋਲੀਓ ਮੁਹਿੰਮ ਵਿਚ 0 ਤੋਂ 5 ਸਾਲ ਤੱਕ ਦੇ ਕਰੀਬ 12645 ਬੱਚਿਆਂ ਨੂੰ ਤਿੰਨ ਦਿਨਾਂ ਵਿਚ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆ। ਇਸ ਮੁਹਿੰਮ ਵਿਚ ਕੁੱਲ 104 ਬੂਥ ਲਗਾਏ ਗਏ ਹਨ ਜਿਨ੍ਹਾਂ ਲਈ 18 ਸੁਪਰਵਾਈਜ਼ਰ ਦੇਖ ਰੇਖ ਕਰਨਗੇ। ਉਨ੍ਹਾਂ ਦੱਸਿਆ ਕਿ ਹਰ ਸਾਲ ਸਿਰਫ ਹਾਈ ਰਿਸਕ ਏਰੀਆ ਦੇ ਬੱਚਿਆਂ ਨੂੰ ਮਾਈਗਰੇਟਰੀ ਪਲੱਸ ਪੋਲੀਓ ਤਹਿਤ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ ਹਨ, ਪਰ ਇਸ ਸਾਲ ਇਸ ਗੇੜ ਦੌਰਾਨ ਮਿਤੀ 28, 29 ਅਤੇ 30 ਜੂਨ 2026 ਨੂੰ ਬਲਾਕ ਜੰਡ ਸਾਹਿਬ ਦੇ ਜ਼ੀਰੋ ਤੋਂ ਪੰਜ ਸਾਲ ਤੱਕ ਦੇ 12645 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਬਲਾਕ ਐਜੂਕੇਟਰ ਕਮ ਨੋਡਲ ਅਫ਼ਸਰ ਆਈ.ਈ.ਸੀ. ਗਤੀਵਿਧੀਆਂ ਰਜਿੰਦਰ ਕੁਮਾਰ, ਗੁਰਮੀਤ ਸਿੰਘ, ਬਰਿੰਦਰ ਪਾਲ ਸਿੰਘ, ਅਮਰਜੀਤ ਸਿੰਘ ਸਿਹਤ ਸੁਪਰਵਾਈਜ਼ਰ ਤੋਂ ਇਲਾਵਾ ਬਲਾਕ ਜੰਡ ਸਾਹਿਬ ਦੇ ਸਮੂਹ ਸਿਹਤ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਅੰਗਹੀਣਾਂ ਦੇ ਵਫ਼ਦ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਜ਼ਿਲ੍ਹਾ ਫ਼ਰੀਦਕੋਟ ਦੇ ਚੇਅਰਮੈਨ ਹਰੀਸ਼ ਸੇਤੀਆ ਦਾ ਵਿਸ਼ੇਸ਼ ਸਨਮਾਨ
Ad Position 24