08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਲਾਈਨਜ਼ ਕਲੱਬ ਵਿਖੇ ਅੰਗਹੀਣ ਅਤੇ ਬਜ਼ੁਰਗਾਂ ਨੂੰ ਸਾਮਾਨ ਵੰਡਿਆ

Ad Position 21
No active advertisement
ਅਜੀਤ ਡੈਸਕ 04-07-2026
ਜੈਤੋ, 3 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਲਾਈਨਜ਼ ਕਲੱਬ ਜੈਤੋ ਵਿਖੇ ਕਲੱਬ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਅਤੇ ਚੇਅਰਮੈਨ ਰਾਕੇਸ਼ ਰੋਮਾਣਾ ਵਲੋਂ ਲਾਈਨਜ਼ ਆਈ ਕੇਅਰ ਸੈਂਟਰ ਜੈਤੋ ਵਿਖੇ ਰੱਖੇ ਪ੍ਰੋਗਰਾਮ ਦੌਰਾਨ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਵਲੋਂ ਲੋੜਵੰਦ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਟਰਾਈਸਾਈਕਲ, ਵੀਲ ਚੇਅਰ, ਖੂੰਡੀਆਂ, ਗੋਡੇ ਬੈਲਟਾਂ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਵਾਕਰ ਆਦਿ ਸਮਾਨ ਵੰਡਿਆ ਗਿਆ। ਇਸ ਦੌਰਾਨ ਪ੍ਰਦੀਪ ਸਿੰਗਲਾ ਪ੍ਰਧਾਨ ਲਾਈਨਜ਼ ਕਲੱਬ ਨੇ ਜਸਪਾਲ ਸਿੰਘ ਪੰਜਗਰਾਈਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਪੰਜਗਰਾਈ ਵਲੋਂ ਕੀਤੇ ਜਾ ਰਹੇ ਵਿਧਾਨ ਸਭਾ ਹਲਕੇ ਵਿਚ ਸਮਾਜ ਸੇਵੀ ਕਾਰਜਾਂ ਨੂੰ ਕਦੇ ਵੀ ਲੁਕਾਇਆ ਜਾਂ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਲਾਈਨਜ਼ ਕਲੱਬ ਦੀ ਪੂਰੀ ਟੀਮ ’ਚ ਪ੍ਰਸ਼ੋਤਮ ਸਿੰਗਲਾ, ਆਸ਼ੂ ਮਿੱਤਲ, ਨਰੇਸ਼ ਮਿੱਤਲ, ਮੰਨੂ ਗੋਇਲ, ਜੀਵਨ ਗਰਗ, ਸੰਦੀਪ ਸ਼ਰਮਾ ਅਤੇ ਦਿਨੇਸ਼ ਗੋਇਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਨਵੀਂ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ-ਬੀ. ਕੇ .ਯੂ. ਕਾਦੀਆਂ ਅਗਲੀ ਖ਼ਬਰ ਸਹੁਰਾ ਪਰਿਵਾਰ ਵਲੋਂ ਵਿਆਹੁਤਾ ਦੀ ਕੁੱਟਮਾਰ ਕਰਨ ਦੇ ਦੋਸ਼
Ad Position 24