ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਾਨੂੰ ਆਪਣਿਆਂ ਨੇ ਹੀ ਲੁੱਟਿਆ ਤੇ ਪੁੱਟਿਆ-ਬਾਪੂ ਤਰਸੇਮ ਸਿੰਘ ਖ਼ਾਲਸਾ

Ad Position 21
No active advertisement
ਅਜੀਤ ਡੈਸਕ 05-07-2026
ਸ਼ਹਿਣਾ, 4 ਜੁਲਾਈ (ਸੁਰੇਸ਼ ਗੋਗੀ)-ਪੰਜਾਬ ਦੇ ਹੱਕ ਮੰਗਣ ਵਾਲੇ ਲੋਕਾਂ ਨੂੰ ਡਾਂਗਾਂ ਮਿਲਦੀਆਂ ਹਨ, ਪਰ ਪੰਜਾਬ ਦੇ ਅਣਖੀ ਤੇ ਮਿਹਨਤਕਸ਼ ਲੋਕ ਜ਼ਾਲਮ ਤੇ ਧਾੜਵੀ ਲੋਕਾਂ ਦਾ ਮੂੰਹ ਫੇਰ ਦਿੰਦੇ ਹਨ। ਇਹ ਸ਼ਬਦ ਬਾਪੂ ਤਰਸੇਮ ਸਿੰਘ ਖ਼ਾਲਸਾ ਕਾਰਜਕਾਰੀ ਪ੍ਰਧਾਨ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਬਰਨਾਲਾ ਜ਼ਿਲੇ੍ਹ ਦੇ ਪਹਿਲੇ ਪਾਰਟੀ ਦਫ਼ਤਰ ਦਾ ਉਦਘਾਟਨ ਸ਼ਹਿਣਾ ਵਿਖੇ ਲਖਵੀਰ ਸਿੰਘ ਦੋਦੇਵਾਲਾ ਬਲਾਕ ਪ੍ਰਧਾਨ ਦੀ ਅਗਵਾਈ ਵਿਚ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਸਾਨੂੰ ਬੇਗਾਨੇ ਲੋਕ ਕੁੱਟ ਜਾਣ ਲੁੱਟ ਜਾਣ ਉਸ ਗੱਲ ਦਾ ਦੁੱਖ ਨਹੀਂ, ਪਰ ਸਾਨੂੰ ਆਪਣਿਆਂ ਨੇ ਕੁੱਟਿਆ ਤੇ ਲੁੱਟਿਆ ਹੈ। ਜਿਸ ਦੀ ਚੀਸ ਹੱਡਾਂ ਵਿਚ ਨਹੀਂ ਬਲਕਿ ਰੂਹ ਵਿਚ ਪੈਂਦੀ ਹੈ। ਬਾਪੂ ਤਰਸੇਮ ਸਿੰਘ ਖ਼ਾਲਸਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਕਿਸੇ ਇਕ ਧਰਮ ਦੇ ਲੋਕਾਂ ਨੂੰ ਨਾਲ ਨਹੀਂ ਜੋੜਦਾ ਸੀ, ਬਲਕਿ ਉਸ ਤੋਂ ਪ੍ਰਭਾਵਿਤ ਹੋ ਕੇ ਦੂਜੇ ਧਰਮਾਂ ਦੇ ਨੌਜਵਾਨਾਂ ਨੇ ਵੀ ਉਸ ਦਾ ਸਾਥ ਦੇਣ ਲਈ ਝੰਡਾ ਚੁੱਕਿਆ, ਪਰ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਇਆ। ਜਿਸ ਲਈ ਸੈਂਕੜੇ ਮੀਲ ਦੂਰ ਡਿਬਰੂਗੜ੍ਹ ਦੀ ਜੇਲ੍ਹ ਵਿਚ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਣਖੀ ਲੋਕਾਂ ਨੇ ਜੇਲ੍ਹ ਵਿਚ ਬੈਠੇ ਅੰਮ੍ਰਿਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਜਿਤਾ ਕੇ ਨਰਿੰਦਰ ਮੋਦੀ ਦੀ ਬਰਾਬਰ ਵਾਲੀ ਕੁਰਸੀ ’ਤੇ ਬਿਠਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਗਲੀਆਂ ਚੋਣਾਂ ਵਿਚ ਦਿੱਲੀ ਤੋਂ ਚੱਲਣ ਵਾਲੀਆ ਪਾਰਟੀਆਂ ਨੂੰ ਹਰਾ ਕੇ ਭੇਜਿਆ ਜਾਵੇ। ਬਾਪੂ ਤਰਸੇਮ ਸਿੰਘ ਖ਼ਾਲਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਲੋਕਾਂ ਨੂੰ ਦਿੱਤਾ ਕੁੱਝ ਵੀ ਨਹੀਂ, ਬਲਕਿ ਲੋਕਾਂ ਦਾ ਮਜ਼ਾਕ ਵਧੇਰੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਤੋਂ ਬਾਅਦ ਤੀਜੀ ਸਰਕਾਰ ਪੰਜਾਬ ਵਿਚ ਆਈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਦੇ ਸਕੀ। ਬਾਪੂ ਤਰਸੇਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼ਹਿਣਾ ਦਾ ਸਵ: ਸਰਪੰਚ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਸੀ, ਜੋ ਸਮੇਂ ਦੇ ਹਾਕਮਾਂ ਤੋਂ ਬਰਦਾਸ਼ਤ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਜਿਸ ਲਈ ਲੋਕਾਂ ਦਾ ਰਾਜ ਲਿਆਉਣ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਝੰਡੇ ਹੇਠ ਇਕੱਤਰ ਹੋਣ ਦੀ ਲੋੜ ਹੈ। ਇਸ ਸਮੇਂ ਅਮਰਜੀਤ ਸਿੰਘ ਜੌਹਲ ਸੂਬਾ ਕੁਆਰਡੀਨੇਟਰ, ਪਰਮਜੀਤ ਸਿੰਘ ਵਨਝਿੜੀ, ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਜ਼ਿਲ੍ਹਾ ਪ੍ਰਧਾਨ, ਬੱਬੂ ਸਿੰਘ ਪੰਧੇਰ, ਮੈਡਮ ਦਵਿੰਦਰ ਕੌਰ ਸੂਬਾ ਸਕੱਤਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੇਵਲ ਸਿੰਘ ਜੰਗੀਆਣਾ ਸਾਬਕਾ ਸਰਪੰਚ, ਸਰਪੰਚ ਭਗਵੰਤ ਸਿੰਘ ਸੁਤਰਾਣਾ, ਗੁਰਮੀਤ ਸਿੰਘ ਮਾਹਮਦਪੁਰ, ਸਰਬਜੀਤ ਸਿੰਘ ਬੈਲਜੀਅਮ, ਸੁਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ, ਅਵਤਾਰ ਸਿੰਘ ਰਾਏਸਰ, ਰਣਜੀਤ ਸਿੰਘ ਚੰਨਣਵਾਲ, ਕੁਲਦੀਪ ਸਿੰਘ ਕਾਲੀ, ਮਨਦੀਪ ਸਿੰਘ ਗੱਗੜ, ਜਗਰੂਪ ਸਿੰਘ ਰਾਏਸਰ, ਪੂਰਨ ਸਿੰਘ ਗੰਡੇਵਾਲ, ਨਿਰਮਲ ਸਿੰਘ ਖ਼ਾਲਸਾ, ਹਰਜੀਤ ਸਿੰਘ ਖਹਿਰਾ, ਬਾਬਾ ਨਗਿੰਦਰ ਸਿੰਘ ਸ਼ਹਿਣਾ, ਗੁਰਸੇਵਕ ਸਿੰਘ ਧੂਰਕੋਟ, ਬੇਅੰਤ ਸਿੰਘ ਚੀਮਾ, ਜਸਵਿੰਦਰ ਸਿੰਘ ਜੱਸੀ ਗਿੱਲ ਕੋਠੇ, ਗੁਰਪ੍ਰੀਤ ਸਿੰਘ ਗੋਰਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਤਕਾ ਮੁਕਾਬਲਿਆਂ ਲਈ ਜਥੇਦਾਰ ਮੰਡ ਵਲੋਂ ਡਾ. ਢਿੱਲੋਂ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਬਾਜਾਖਾਨਾ ਦੀ ਹੱਡਾ ਰੋੜੀ ਆਬਾਦੀ ’ਚੋਂਂ ਤਬਦੀਲ ਕਰਨ ਦੀ ਮੰਗ
Ad Position 24
No active advertisement