ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਗੈਰ-ਮਿਆਰੀ ਬਣੀ ਸੜਕ ਬੁਰੀ ਤਰ੍ਹਾਂ ਟੁੱਟੀ

Ad Position 21
No active advertisement
ਅਜੀਤ ਡੈਸਕ 13-07-2026

ਗਿੱਦੜਬਾਹਾ, 12 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਬਾਈਪਾਸ ਤੋਂ ਥਰਾਜਵਾਲਾ-ਫੱਕਰਸਰ ਸੰਪਰਕ ਸੜਕ ਨੂੂੰ ਜੋੜਨ ਵਾਲੀ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ’ਤੇ ਕਾਰਵਾਈ ਕਰਨ ਦੀ ਬਿਜਾਏ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਸੜਕ ’ਤੇ ਕੱਚੇ ਪੈਂਚਰ ਲਗਾ ਕਿ ਬੁੱਤਾ ਸਾਰਿਆ ਜਾਂਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਕਿਸਾਨਾਂ ਵਲੋਂ ਗਿੱਦੜਬਾਹਾ ਬਈਪਾਸ ’ਤੇ ਰੇਲਵੇ ਫਾਟਕ ਤੋਂ ਥਰਾਜਵਾਲਾ-ਫੱਕਰਸਰ ਲਿੰਕ ਸੜਕ ਨੂੰ ਮਿਲਾਉਂਦੀ ਸੜਕ ਤੱਕ ਸਿੰਚਾਈ ਲਈ ਸੜਕ ਦੇ ਵਿਚਕਾਰ ਜ਼ਮੀਨਦੋਜ਼ ਪਾਈਪਾਂ ਪਾਈਆਂ ਗਈਆਂ ਹਨ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਸੜਕ ਨਿਰਮਾਣ ਦੀ ਬਣਦੀ ਰਾਸ਼ੀ ਭਰਵਾ ਕਿ ਪਾਈਪਾਂ ਪਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਪ੍ਰੰਤੂ ਅਧਿਕਾਰੀਆਂ ਵਲੋਂ ਇਹ ਧਿਆਨ ਵਿਚ ਨਹੀਂ ਲਿਆ ਕਿ ਜ਼ਮੀਨ ਦੋਜ਼ ਪਾਈਪਾਂ ਦਾ ਲੀਕ ਹੋਣਾ ਸੰਭਵ ਹੈ ਅਤੇ ਇਸ ਨਾਲ ਸਰਕਾਰੀ ਜਾਇਦਾਦ ਦਾ ਵੱਡਾ ਨੁਕਸਾਨ ਹੋਵੇਗਾ। ਤਾਜਾ ਸਥਿਤੀ ਇਹ ਹੈ ਕਿ ਹੁਣ ਸੜਕ ਬੁਰੀ ਤਰ੍ਹਾਂ ਖ਼ਤਮ ਹੋਣ ਦੇ ਕਿਨਾਰੇ ’ਤੇ ਹੈ। ‘ਅਜੀਤ’ ਵਲੋਂ ਮਾਮਲਾ ਕਈ ਵਾਰ ਪ੍ਰਮੁੱਖਤਾ ਨਾਲ ਉਠਾਉਣ ਉਪਰੰਤ ਅਧਿਕਾਰੀਆਂ ਵਲੋਂ ਵਿਭਾਗੀ ਕਾਰਵਾਈ ਕਰਨ ਦੀ ਬਿਜਾਏ ਸਮੇਂ-ਸਮੇਂ ’ਤੇ ਕੱਚੇ ਪੈਂਚ ਲਗਾ ਕਿ ਬੁੱਤਾ ਸਾਰਿਆ ਜਾਂਦਾ ਰਿਹਾ ਹੈ। ਦੁਖਦਾਈ ਪਹਿਲੂ ਇਹ ਹੈ ਕਿ ਲੱਖਾਂ ਰੁਪਿਆ ਲਗਾ ਕਿ ਤਿਆਰ ਕੀਤੀ ਗਈ ਸੜਕ ਨੂੰ ਨੁਕਸਾਨ ਪਹੁੰਚਾਏ ਜਾਣ ’ਤੇ ਵਿਭਾਗੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਸੜਕ ਦੀ ਮੁਰੰਮਤ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਇਹ ਸਿਲਸਿਲਾ ਹੁਣ ਲਗਾਤਰ ਹੀ ਅਕਸਰ ਲੰਮਾ ਸਮਾਂ ਚੱਲਦਾ ਰਹੇਗਾ ਅਤੇ ਇੱਥੋਂ ਲੰਘਣ ਵਾਲੇ ਆਮ ਰਾਹਗੀਰਾਂ ਨੂੰ ਵਿਭਾਗ ਦੀ ਅਣਗਹਿਲੀ ਦੀ ਪ੍ਰੇਸ਼ਾਨੀ ਝੱਲਣੀ ਪਵੇਗੀ। ਥਰਾਜਵਾਲਾ ਦੇ ਸਮਾਜ ਸੇਵੀ ਗੁਰਜੀਤ ਸਿੰਘ ਸਮਾਜੀ, ਕੁਲਦੀਪ ਸਿੰਘ ਸਿੱਧੂ, ਗੁਰਸ਼ਰਨ ਸਿੰਘ ਸਮਾਜੀ, ਹਰਚਰਨ ਸਿੰਘ ਸਰਾਂ, ਕੁਲਵਿੰਦਰ ਸਿੰਘ ਵਿੱਕੀ, ਜਸਵਿੰਦਰ ਸਿੰਘ ਸਿੱਧੂ ਆਦਿ ਨੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਕਤ ਸੜਕ ਵਿਚ ਵਰਤੀਆਂ ਗਈਆਂ ਅਣਗਹਿਲੀਆਂ ਸਬੰਧੀ ਜਾਂਚ ਕੀਤੀ ਜਾਵੇ ਅਤੇ ਸੜਕ ਨੂੰ ਬਣਾਇਆ ਜਾਵੇ।

Ad Position 22
No active advertisement
ਪਿਛਲੀ ਖ਼ਬਰ ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਲੁੱਟਿਆ, 24 ਘੰਟੇ ਬਾਅਦ ਵੀ ਕੇਸ ਦਰਜ ਨਹੀਂ ਅਗਲੀ ਖ਼ਬਰ ਬਾਜਾਖਾਨਾ ’ਚ ਸਫ਼ਾਈ ਪੱਖੋਂ ਮੰਦਾ ਹਾਲ, ਰੂੜੀਆਂ ਦੇ ਲੱਗੇ ਢੇਰ
Ad Position 24
No active advertisement