03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕੰਨਿਆ ਸਕੂਲ ਕੋਟਕਪੂਰਾ ਵਿਖੇ ਵਿਦਿਆਰਥੀ ਪ੍ਰੀਸ਼ਦ ਦਾ ਗਠਨ

Ad Position 21
No active advertisement
ਅਜੀਤ ਡੈਸਕ 15-07-2026
ਕੋਟਕਪੂਰਾ, 14 ਜੁਲਾਈ (ਮੋਹਰ ਸਿੰਘ ਗਿੱਲ)-ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸੰਸਥਾ ਦੇ ਪਿ੍ਰੰਸੀਪਲ ਪ੍ਰਭਜੋਤ ਸਿੰਘ ਦੀ ਰਹਿਨੁਮਾਈ ਵਿਚ ਕੁਮਾਰੀ ਰਿਤੂ ਅਤੇ ਪਰਮਜੀਤ ਕੌਰ ਦੁਆਰਾ ਕਲਾਸ ਇੰਚਾਰਜ ਦੇ ਸਹਿਯੋਗ ਨਾਲ ਨਵੇਂ ਵਿੱਦਿਅਕ ਵਰ੍ਹੇ ਲਈ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ ਗਿਆ। ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਨਾਂ ਅੰਦਰ ਲੀਡਰਸ਼ਿਪ ਦੇ ਗੁਣ ਪੈਦਾ ਕਰਨ, ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਦੀ ਅਹਿਮੀਅਤ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਇਸ ਚੋਣ ਦੌਰਾਨ ਅੰਕਿਤਾ ਨੂੰ ਰਾਸ਼ਟਰਪਤੀ, ਦਿਸ਼ਾ ਨੂੰ ਉਪ ਰਾਸ਼ਟਰਪਤੀ, ਰੁਕਮਨ ਨੂੰ ਗ੍ਰਹਿ ਮੰਤਰੀ, ਕੋਮਲਪ੍ਰੀਤ ਨੂੰ ਪ੍ਰਧਾਨ ਮੰਤਰੀ ਅਤੇ ਸਲੋਨੀ ਨੂੰ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ। ਇਸੇ ਪ੍ਰਕਾਰ ਪਹਿਲੇ ਹਾਊਸ ਲਈ ਗੁਰਲੀਨ ਅਤੇ ਆਨੰਦੀ ਨੂੰ ਕ੍ਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ, ਦੂਜੇ ਹਾਊਸ ਲਈ ਅਨਮੋਲਦੀਪ ਮੁੱਖ ਮੰਤਰੀ ਤੇ ਸ਼ਰਨਜੀਤ ਨੂੰ ਉਪ ਮੁੱਖ ਮੰਤਰੀ, ਤੀਸਰੇ ਹਾਊਸ ਲਈ ਵੰਸ਼ਿਕਾ ਤੇ ਪ੍ਰਭਜੋਤ ਨੂੰ ਮੁੱਖ ਮੰਤਰੀ ਜਦਕਿ ਇਸ਼ਪ੍ਰੀਤ ਨੂੰ ਉਪ ਮੁੱਖ ਮੰਤਰੀ ਅਤੇ ਚੌਥੇ ਹਾਊਸ ਲਈ ਪੂਜਾ ਨੂੰ ਮੁੱਖ ਮੰਤਰੀ ਅਤੇ ਚਰਨਜੀਤ ਅਤੇ ਰੀਆ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਜਸਮੀਨ, ਖੁਸ਼ਦੀਪ, ਮੂਰਤੀ, ਯਸ਼ਪ੍ਰੀਤ, ਮਹਿਕਪ੍ਰੀਤ, ਲਵਪ੍ਰੀਤ, ਸਿਲਕੀ, ਰੀਆ ਸ਼ਰਮਾ, ਜਸਮੀਨ, ਸਿਮਰਨਪਾਲ, ਗਾਇਤਰੀ, ਸੀਮਾ, ਗਗਨਪ੍ਰੀਤ, ਤਿ੍ਰਸ਼ਨਾ, ਸੁਹਾਨੀ, ਗੁਰਲੀਨ ਦੀ ਚੋਣ ਮੰਤਰੀ ਮੰਡਲ ਦੇ ਮੈਂਬਰਾਨ ਵਜੋਂ ਕੀਤੀ ਗਈ। ਵਿਦਿਆਰਥੀ ਪ੍ਰੀਸ਼ਦ ਲਈ ਹੋਈ ਇਸ ਚੋਣ ਵਿਚ ਵਿਦਿਆਰਥੀਆਂ ਨੇ ਪੂਰਨ ਉਤਸ਼ਾਹ ਨਾਲ ਭਾਗ ਲਿਆ। ਸੰਸਥਾ ਦੇ ਪਿ੍ਰੰਸੀਪਲ ਨੇ ਚੁਣੇ ਗਏ ਨੁਮਾਇੰਦਿਆਂ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਚੰਦਨ ਕੌਰ ਸੋਢੀ, ਗੁਰਵਿੰਦਰ ਕੌਰ, ਕੰਚਨ ਅਗਰਵਾਲ, ਅਮਰਜੀਤ ਕੌਰ ਅਤੇ ਸੰਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਦੀ ਸੂਚੀ ਜਾਰੀ ਅਗਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਲਾਕ ਪੱਧਰੀ ਅਹੁਦੇਦਾਰਾਂ ਨਾਲ ਸਮੀਖਿਆ ਮੀਟਿੰਗ
Ad Position 24
No active advertisement