ਫ਼ਰੀਦਕੋਟ, 14 ਜੁਲਾਈ (ਜਸਵੰਤ ਸਿੰਘ ਪੁਰਬਾ)-ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ ਗਠਨ ਵਿਰਸਾ ਸਿੰਘ ਪੰਨੂ ਅਤੇ ਗਗਨਦੀਪ ਸਿੰਘ ਭੁੱਲਰ ਦੀ ਸਾਂਝੀ ਅਗਵਾਈ ਹੇਠ ਹੋਇਆ। ਜ਼ਿਕਰਯੋਗ ਹੈ ਕਿ ਇਹ ਸੰਘਰਸ਼ ਕਮੇਟੀ ਪੰਜਾਬ ਅੰਦਰ ਮੁਲਾਜ਼ਮਾਂ ਦੇ ਹਿੱਤਾਂ ਲਈ ਚੱਲ ਰਹੀਆਂ ਦੋ ਪ੍ਰਮੁੱਖ ਪੈਰਾ ਮੈਡੀਕਲ ਜਥੇਬੰਦੀਆਂ ਵਿਚੋਂ ਸਾਂਝੇ ਤੌਰ ’ਤੇ ਚੁਣੀ ਗਈ। ਇਸ ਕਮੇਟੀ ਵਿਚ ਜਥੇਬੰਦਕ ਕਾਰਵਾਈਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਰਿੰਦਰ ਸ਼ਰਮਾ ਫ਼ਿਰੋਜ਼ਪੁਰ ਅਤੇ ਗੁਲਜ਼ਾਰ ਖਾਨ ਮਲੇਰਕੋਟਲਾ ਨੂੰ ਬਤੌਰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਮੰਗਵਾਲ, ਡਾ. ਸੁਨੀਲ ਅਰਗੋਤਰਾ ਸੀ.ਐਚ.ਓ, ਡਾ. ਪ੍ਰੀਤ ਮੁਖੀਜਾ, ਸੰਦੀਪ ਸਿੰਘ ਸਿੱਧੂ ਰੇਡੀਓਗ੍ਰਾਫਰ, ਮਨਜੀਤ ਸਿੰਘ ਤਰਨਤਾਰਨ, ਗੁਰਜਿੰਦਰ ਸਿੰਘ ਢਿੱਲੋਂ, ਹਰਮਿੰਦਰ ਪਾਲ ਫ਼ਤਹਿਗੜ੍ਹ ਸਾਹਿਬ, ਅਸ਼ੋਕ ਕੁਮਾਰ ਸੰਗਰੂਰ, ਚਮਕੌਰ ਸਿੰਘ ਐਮ.ਐਲ.ਟੀ, ਸੁਖਵਿੰਦਰ ਸਿੰਘ ਦੋਦਾ, ਮੁਨੱਵਰ ਜਹਾਂ ਮਲੇਰਕੋਟਲਾ, ਗੁਰਜਿੰਦਰ ਸਿੰਘ ਪ੍ਰਧਾਨ ਆਊਟਸੋਰਸ ਯੂਨੀਅਨ, ਗੁਰਦੇਵ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਹਰਜੀਤ ਸਿੰਘ ਪਹੁਵਿੰਡ, ਸੁਰਿੰਦਰ ਸੋਨੀ ਲੁਧਿਆਣਾ, ਰਾਮ ਪ੍ਰਸ਼ਾਦ ਫ਼ਿਰੋਜ਼ਪੁਰ, ਗੁਰਦੇਵ ਸਿੰਘ ਬੱਲ, ਪਵਨਜੀਤ ਸਿੰਘ ਵਿਰਕ ਫ਼ਾਜ਼ਿਲਕਾ, ਗੁਰਪਾਲ ਸਿੰਘ ਲੁਧਿਆਣਾ, ਜਸਮੇਲ ਸਿੰਘ ਮੋਗਾ, ਹਰਵਿੰਦਰ ਸਿੰਘ ਅਤੇ ਜਸਮੇਲ ਸਿੰਘ ਏਡਜ਼ ਕੰਟਰੋਲ ਪ੍ਰੋਗਰਾਮ, ਚਰਨਜੀਤ ਸਿੰਘ ਟਹਿਣਾ (ਫ਼ਰੀਦਕੋਟ), ਸੁਖਜੀਤ ਸਿੰਘ ਮੁਕਤਸਰ, ਰਜਵੰਤ ਸਿੰਘ ਬਾਗੜੀਆ, ਅਮਨਦੀਪ ਸਿੰਘ ਜਲੰਧਰ, ਸਿਕੰਦਰ ਸਿੰਘ ਢੇਰ ਰੋਪੜ ਅਤੇ ਹਰਵਿੰਦਰ ਸਿੰਘ ਛੀਨ੍ਹਾਂ ਨੂੰ ਬਤੌਰ ਕਮੇਟੀ ਮੈਂਬਰ ਸ਼ਾਮਿਲ ਕੀਤਾ ਗਿਆ। ਪ੍ਰੈੱਸ ਸਕੱਤਰ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਰਾਜਿੰਦਰ ਬਲੂਆਣਾ ਅਤੇ ਜਸਵਿੰਦਰ ਸਿੰਘ ਫ਼ਿਰੋਜ਼ਪੁਰ ਨੂੰ ਸੌਂਪੀ ਗਈ। ਇਸ ਦੌਰਾਨ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਅਤੇ ਅਗਲੇਰੀ ਰਣਨੀਤੀ ’ਤੇ ਗੰਭੀਰ ਚਰਚਾ ਕੀਤੀ ਗਈ। ਆਗੂਆਂ ਨੇ ਐਲਾਨ ਕੀਤਾ ਕਿ ਪੈਰਾ ਮੈਡੀਕਲ ਸਿਹਤ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਆਉਂਦੀ 23 ਜੁਲਾਈ ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਇਕ ਵਫ਼ਦ ਮਿਲ ਕੇ ਮੰਗ ਪੱਤਰ ਸੌਂਪੇਗਾ।