ਜੈਤੋ, 17 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਸਰਕਾਰ ਵਲੋਂ ਜੈਤੋ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਨਰੇਸ਼ ਜਿੰਦਲ ਨੂੰ ਪੰਜਾਬ ਅਗਰਵਾਲ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਅਗਰਵਾਲ ਸਮਾਜ, ਵਪਾਰਕ ਵਰਗ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਭਾਰੀ ਖੁਸ਼ੀ ਦੇਖਣ ਨੂੰ ਮਿਲੀ। ਵੱਖ-ਵੱਖ ਸਮਾਜਿਕ, ਧਾਰਮਿਕ, ਵਪਾਰਕ ਅਤੇ ਸਿਆਸੀ ਆਗੂਆਂ ਵਲੋਂ ਨਰੇਸ਼ ਜਿੰਦਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਨਰੇਸ਼ ਜਿੰਦਲ ਲੰਬੇ ਸਮੇਂ ਤੋਂ ਸਮਾਜਿਕ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਨਾਲ ਜੁੜੇ ਹੋਏ ਹਨ। ਇਸ ਮੌਕੇ ਨਰੇਸ਼ ਜਿੰਦਲ ਨੇ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ’ਤੇ ਜਤਾਏ ਭਰੋਸੇ ’ਤੇ ਉਹ ਹਰ ਪੱਖੋਂ ਖਰੇ ਉਤਰਣਗੇ। ਇਸ ਨਿਯੁਕਤੀ ’ਤੇ ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਆਪ ਯੂਥ ਵਿੰਗ ’ਤੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਧਰਮਜੀਤ ਰਾਮੇਆਣਾ ਵਾਇਸ ਪ੍ਰਧਾਨ ਜਲ ਸਪਲਾਈ ਅਤੇ ਸੀਵਰੇਜ ਬੋਰਡ ਪੰਜਾਬ, ਆਪ ਵਿਧਾਨ ਸਭਾ ਹਲਕਾ ਜੈਤੋ ਦੇ ਸਗੰਠਨ ਇੰਚਾਰਜ ਗੋਬਿੰਦਰ ਵਾਲੀਆ ਰਣ ਸਿੰਘ ਵਾਲਾ, ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਭੇਜ ਸਿੰਘ ਬਰਾੜ ਰੋਮਾਣਾ ਅਲਬੇਲ ਸਿੰਘ ਵਾਲਾ, ਨਗਰ ਕੌਂਲਸ ਜੈਤੋ ਦੇ ਸਾਬਕਾ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ, ਪ੍ਰਵੀਨ ਜਿੰਦਲ, ਪ੍ਰਵੀਨ ਬਾਂਸਲ, ਅੰਕੁਸ਼ ਬਾਂਸਲ, ਸੁਰੇਸ਼ ਕਾਂਸਲ, ਕੁਲਭੂਸ਼ਨ ਮਹੇਸ਼ਵਰੀ, ਭੂਸ਼ਨ ਰੋਮਾਣਾ, ਭੁਪਿੰਦਰ ਸਿੰਗਲਾ, ਨਗਰ ਕੌਂਲਸ ਜੈਤੋ ਦੇ ਸਾਬਕਾ ਸੀਨੀਅਰ ਵਾਇਸ ਪ੍ਰਧਾਨ ਨਰਿੰਦਰਪਾਲ ਰਾਮੇਆਣਾ, ਅਰਵਿੰਦਰ ਸਿੰਘ ਬਿੰਦਰ ਬਰਾੜ ਸਰਪੰਚ ਗੁਲਾਬਗੜ੍ਹ (ਰੋੜੀਕਪੂਰਾ), ਜਸਕਰਨ ਸਿੰਘ ਜੱਸ ਬਰਾੜ ਸਰਪੰਚ ਨਵਾਂ ਰੋੜੀਕਪੂਰਾ, ਨੰਬਰਦਾਰ ਸੰਦੀਪ ਸਿੰਘ ਬਰਾੜ ਕੋਆਰਡੀਨੇਟਰ ਯੂਥ ਵਿੰਗ ਆਪ, ਜਸਪਾਲ ਸਿੰਘ ਜੱਸਾ ਬਰਾੜ ਸਰਪੰਚ ਰੋੜੀਕਪੂਰਾ, ਡਾ. ਹਰਪਾਲ ਸਿੰਘ ਰਾਮੂਵਾਲਾ ਆਦਿ ਵਲੋਂ ਨਰੇਸ਼ ਜਿੰਦਲ ਉਨ੍ਹਾਂ ਦੇ ਪੁੱਤਰ ਅਸ਼ੀਸ ਜਿੰਦਲ ਭਰਾ ਸਤਪਾਲ ਜਿੰਦਲ, ਭੀਮ ਸੈਨ ਜਿੰਦਲ, ਭੂਸ਼ਨ ਜਿੰਦਲ ਤੋਂ ਭਤੀਜੇ ਹੈਪੀ ਜਿੰਦਲ ਨੂੰ ਵਧਾਈ ਦਿੱਤੀ।
ਨਰੇਸ਼ ਜਿੰਦਲ ਪੰਜਾਬ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਨਿਯੁਕਤ
ਅਜੀਤ ਡੈਸਕ
18-07-2026