ਬਰਗਾੜੀ, 17 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਸੱਤ੍ਹਾ ’ਚ ਆਉਣ ਤੋਂ ਪਹਿਲਾਂ ਆਪਣੀਆਂ ਮੰਗਾਂ ਲਈ ਧਰਨੇ, ਮੁਜ਼ਾਹਿਰਆਂ ਦਾ ਸੱਭਿਆਚਾਰ ਖਤਮ ਕਰਨ ਦੀਆਂ ਗਾਰੰਟੀਆਂ ਦੇਣ ਵਾਲੀ ਆਮ ਆਦਮੀ ਪਾਰਟੀ ਦੇ ਰਾਜ ’ਚ ਹੱਕ ਮੰਗਦੇ ਮੁਲਾਜ਼ਮਾਂ ਤੇ ਕੀਤੇ ਸਰਕਾਰੀ ਜਬਰ ਨੇ ਇਤਿਹਾਸ ਸਿਰਜ ਦਿੱਤਾ ਹੈ। ਜਿਸ ਦੀ ਮਿਸਾਲ ਪਿਛਲੇ ਦਿਨੀਂ ਪਟਿਅਲਾ ਵਿਖੇ ਹੱਕ ਮੰਗਦੇ ਬਿਜਲੀ ਮੁਲਾਜ਼ਮਾਂ ਨੂੰ ਪੁਲਿਸ ਨੇ ਛੱਲੀਆਂ ਵਾਂਗ ਕੁੱਟਿਆਂ ਤੇ ਹੁਣ ਪੱਕੇ ਰੁਜ਼ਗਾਰ ਅਤੇ ਪਿਛਲੇ ਅੱਠ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਖੰਨਾ ਵਿਖੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਮਨਰੇਗਾ ਮੁਲਾਜ਼ਮਾਂ ’ਤੇ ਅੰਨੇਵਾਹ ਤੱਸ਼ਦਦ ਕਰਕੇ ਉਨ੍ਹਾਂ ਦੀਆਂ ਲੱਤਾਂ, ਬਾਹ ਤੋੜੀਆਂ ਅਤੇ ਹੋਰ ਕਈਆਂ ਨੂੰ ਜ਼ਖਮੀ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋਂ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਪ੍ਰੀਤਪਾਲ ਸਿੰਘ ਬਰਾੜ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਪਿੰਡਾਂ ਦੀਆਂ ਸੱਥਾਂ ’ਚ ਸਰਕਾਰ ਚਲਾਉਣ ਦੀਆਂ ਗਾਰੰਟੀਆਂ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੱਕ ਮੰਗਦੇ ਮੁਲਾਜ਼ਮਾਂ ’ਤੇ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਨਾਲ ਭਿਉਂ-ਭਿਉਂ ਅੰਨੇਵਾਹ ਲਾਠੀਚਾਰਜ ਕਰਨਾ ਹੀ ਇਸ ਸਰਕਾਰ ਦੇ ਰੰਗਲੇ ਪੰਜਾਬ ਦੀ ਨਿਸ਼ਾਨੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਇਹ ਸਭ ਕੁਝ ਪੰਜਾਬ ਦੇ ਮੁੱਖ ਮੰਤਰੀ ਅਤੇ ਇਸ ਦੇ ਦਿੱਲੀ ਵਾਲੇ ਆਕਾ ਮੁਨੀਸ਼ ਸਸੋਦੀਆਂ ਦੀ ਸ਼ਾਮ, ਦਾਮ, ਦੰਡ, ਭੇਦ ਦੀ ਨੀਤੀ ਤਹਿਤ ਸਰਕਾਰੀ ਜਬਰ ਨਾਲ ਹੱਕ ਮੰਗਦੇ ਮੁਲਾਜ਼ਮਾਂ ਦੀ ਜਬਾਨ ਬੰਦ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਜਸਵੰਤ ਸਿੰਘ, ਸਾਬਕਾ ਸਰਪੰਚ ਬਲਕਰਨ ਸਿੰਘ ਗੁਰੂਸਰ, ਬੇਅੰਤ ਸਿੰਘ ਬੁਰਜ, ਸੋਨਾ ਬਰਾੜ, ਬਲਕਰਨ ਸਿੰਘ ਬੁਰਜ, ਗੁਰਸੇਵਕ ਸਿੰਘ ਗੋਂਦਾਰਾ,ਹਰਬੰਸ ਸਿੰਘ ਪੰਚ, ਰਣਜੀਤ ਸਿੰਘ ਘਾਰੂ, ਗੁਰਚਰਨ ਸਿੰਘ ਢਿੱਲੋਂ, ਪ੍ਰਧਾਨ ਜਗਜੀਤ ਸਿੰਘ, ਘੱਕੀ ਢਿੱਲੋਂ, ਨਾਇਬ ਸਿੰਘ ਢਿੱਲੋਂ, ਸਾਬਕਾ ਬਲਾਕ ਸੰਮਤੀ ਮੈਂਬਰ ਬਾਬੂ ਸਿੰਘ ਆਦਿ ਹਾਜ਼ਰ ਸਨ।
ਹੱਕ ਮੰਗਦੇ ਮਨਰੇਗਾ ਮਜ਼ਾਲਮਾਂ ’ਤੇ ਅੰਨ੍ਹੇਹ ਕੀਤੇ ਸਰਕਾਰੀ ਜਬਰ ਦੀ ਨਿਖੇਧੀ
ਅਜੀਤ ਡੈਸਕ
18-07-2026