05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਨਰੇਗਾ ਮੁਲਾਜ਼ਮਾਂ ਦੇ ਧਰਨੇ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 19-07-2026

ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਮਨਰੇਗਾ ਮੁਲਾਜ਼ਮਾਂ ਦਾ ਸਥਾਨਕ ਬੀ.ਡੀ.ਪੀ.ਓ.ਦਫ਼ਤਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਧਰਨਾ ਲਗਾਤਾਰ ਜਾਰੀ ਹੈ। ਅੱਜ ਇਨ੍ਹਾਂ ਦੇ ਧਰਨੇ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਬੀਤੇ ਦਿਨੀਂ ਖੰਨਾ ਵਿਖੇ ਪੁਲਿਸ ਵਲੋਂ ਮਨਰੇਗਾ ਮੁਲਾਜ਼ਮਾਂ ’ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 17-18 ਸਾਲਾਂ ਤੋਂ ਪੰਚਾਇਤੀ ਵਿਭਾਗ ਵਿਚ ਮਨਰੇਗਾ ਤਹਿਤ ਡਿਊਟੀ ਨਿਭਾ ਰਹੇ 2100 ਦੇ ਲਗਪਗ ਮੁਲਾਜ਼ਮ ਹਨ ਜੋ ਕਿ ਪਿੰਡਾਂ ਦੇ ਵਿਕਾਸ ਦਾ 80% ਕੰਮ ਕਰਵਾ ਰਹੇ ਹਨ। ਜਿਨ੍ਹੇ ਵੀ ਪਿੰਡਾਂ ਵਿਚ ਪਾਰਕ, ਖੇਡ ਗਰਾਊਂਡ, ਗਲੀਆਂ, ਬਿਲਡਿੰਗ, ਇਮਾਰਤਾਂ, ਪੰਚਾਇਤ ਘਰ, ਆਂਗਣਵਾੜੀ ਸੈਂਟਰ ਇਨ੍ਹਾਂ ਮੁਲਾਜ਼ਮਾਂ ਵਲੋਂ ਬਣਵਾਏ ਗਏ ਹਨ। ਇਨ੍ਹਾਂ ਨਾਲ ਲਗਪਗ 32 ਲੱਖ ਮਜ਼ਦੂਰ ਪਰਿਵਾਰ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਇਕ ਦਿਨ ਵਿਚ ਕਰੀਬ 1,25,000 ਮਜ਼ਦੂਰ ਕੰਮ ਕਰਦਾ ਹੈ ਜਿਨ੍ਹਾਂ ਦੀ ਸਾਰੀ ਜ਼ਿੰਮੇਦਾਰੀ ਲੇਖਾ ਜੋਖਾ ਇਹ ਮੁਲਾਜ਼ਮ ਕਰਦੇ ਹਨ ਅਤੇ ਪੰਜਾਬ ਦੇ ਕਰੀਬ 13300 ਪਿੰਡਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਸਿੱਧੇ ਤੌਰ ’ਤੇ ਇਨ੍ਹਾਂ ਦੇ ਨਾਲ ਸੰਪਰਕ ਵਿਚ ਹਨ ਕਿਉਂਕਿ ਇਨ੍ਹਾਂ ਦਾ ਕੰਮ ਪਿੰਡਾਂ ਵਿਚ ਵਿਕਾਸ ਦੇ ਕੰਮ ਕਰਵਾਉਣਾ ਅਤੇ ਮਜ਼ਦੂਰਾਂ ਤੋਂ ਕੰਮ ਕਰਵਾਉਣਾ ਹੈ। ਇਨ੍ਹਾਂ ਮੁਲਾਜ਼ਮਾਂ ਦਾ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਹੈ ਅਤੇ ਇਨ੍ਹਾਂ ਦੀ ਬਹੁਤ ਵੱਡੀ ਜਥੇਬੰਦੀ ਹੈ ਜਿਸ ਵਿਚ ਲੱਖਾਂ ਮਜ਼ਦੂਰ ਇਨ੍ਹਾਂ ਦੇ ਸਮਰਥਨ ਵਿਚ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਇਕ ਮੰਗ ਹੈ ਕਿ ਇਨ੍ਹਾਂ ਨੂੰ ਵਿਭਾਗ ਵਿਚ ਮਰਜ ਕਰਕੇ ਰੈਗੂਲਰ ਕੀਤਾ ਜਾਵੇ। ਰੈਗੂਲਰ ਕਰਨ ਨਾਲ ਇਨ੍ਹਾਂ ਦਾ ਕੋਈ ਵਿੱਤੀ ਬੋਝ ਨਹੀਂ ਪੈਂਦਾ ਉਲਟਾ ਵਿਭਾਗ ਨੂੰ ਇਸ ਦਾ ਫ਼ਾਇਦਾ ਹੁੰਦਾ ਹੈ ਕਿਉਂਕਿ ਵਿਭਾਗ ਵਿਚ ਪੋਸਟਾਂ ਖਾਲੀ ਹਨ। ਉਨ੍ਹਾਂ ਪੋਸਟਾਂ ਉਪਰ ਮਰਜ ਕੀਤਾ ਜਾਂਦਾ ਹੈ ਤਾਂ ਨਵੀਂ ਭਰਤੀ ਦਾ ਬੋਝ ਬਿਲਕੁਲ ਨਹੀਂ ਪਵੇਗਾ ਅਤੇ ਤਜਰਬੇਕਾਰ ਸਟਾਫ਼ ਵੀ ਮਿਲ ਸਕੇਗਾ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਨਾਲ ਲੱਗਦੇ ਕਈ ਸੂਬੇ ਜਿਵੇਂ ਹਿਮਾਚਲ, ਰਾਜਸਥਾਨ, ਓਡੀਸ਼ਾ, ਮਿਜ਼ੂਰਮ, ਮੱਧ ਪ੍ਰਦੇਸ਼, ਛਤੀਸਗੜ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ ਕਰਕੇ ਰੈਗੂਲਰ ਕਰ ਦਿੱਤਾ ਹੈ। ਇਸ ਮੌਕੇ ਹਰਪਿੰਦਰ ਸਿੰਘ ਹੈਪੀ ਜ਼ਿਲ੍ਹਾ ਪ੍ਰਧਾਨ ਮਗਨਰੇਗਾ ਯੂਨੀਅਨ, ਤਕਨੀਕੀ ਸਹਾਇਕ ਜਗਜੀਤ ਸਿੰਘ, ਜਸਵੰਤ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਲਲਿਤ ਅਰੋੜਾ, ਸੁਮਿਤ ਗੋਇਲ ਆਈ ਮੈਨੇਜਰ, ਬਲਾਕ ਕੋਆਰਡੀਨੇਟਰ ਗੌਰਵ ਸਿੰਘ ਢਿਵਲਾਂ, ਇਸ਼ਾਂਕ ਵਰਮਾ, ਕੰਪਿਊਟਰ ਸਹਾਇਕ ਬਲਰਾਜ ਸਿੰਘ, ਹੈਪੀ, ਰੇਖਾ ਯਾਦਵ, ਡਾਟਾ ਐਂਟਰੀ ਅਪ੍ਰੇਟਰ ਅਰਸ਼ਦੀਪ, ਕੁਲਬੀਰ ਸ਼ਰਮਾ ਤੇ ਸਰਬਜੀਤ ਸਿੰਘ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਸ਼ਹਿਰ ’ਚ ਸਫ਼ਾਈ ਦਾ ਬੁਰਾ ਹਾਲ, ਮੁੱਖ ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਲਾਗੂ ਕਰੇ-ਦਰਸ਼ਨ ਸਿੰਘ ਢਿੱਲਵਾਂ
Ad Position 24
No active advertisement