07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ’ਚ ਭਖਦੇ ਮਸਲੇ ਵਿਚਾਰ

Ad Position 21
No active advertisement
ਅਜੀਤ ਡੈਸਕ 21-07-2026
ਜੈਤੋ, 20 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ: 295) ਬਲਾਕ ਜੈਤੋ ਦੇ ਪ੍ਰਧਾਨ ਡਾ. ਮੁਹੰਮਦ ਸਲੀਮ ਖਿਲਜੀ ਦੀ ਪ੍ਰਧਾਨਗੀ ਹੇਠ ਬਾਬਾ ਨਾਮਦੇਵ ਭਵਨ ਬਠਿੰਡਾ ਰੋਡ ਮੀਟਿੰਗ ਹੋਈ। ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ’ਤੇ ਵਿਚਾਰ ਚਰਚਾ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਕਲੀਨਿਕਾਂ ਨੂੰ ਸਾਫ ਸੁਥਰਾ ਰੱਖੋ ਅਤੇ ਸਾਫ ਸੁਥਰੀ ਪ੍ਰੈਕਟਿਸ ਕਰੋ ਤੇ ਨਸ਼ਾ ਰਾਹਤ ਪ੍ਰੈਕਟਿਸ ਕਰੋ ਅਤੇ ਜ਼ੋਰ ਦੇ ਕਿ ਕਿਹਾ ਬਲਾਕ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਮੀਟਿੰਗ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਆਪਣੀ ਵਰਦੀ ਆਈ ਕਾਰਡ ਪਾ ਕੇ ਮੀਟਿੰਗ ਵਿਚ ਪਾ ਕੇ ਆਉ। ਉਨ੍ਹਾਂ ਦੱਸਿਆ ਕਿ ਡਾਕਟਰ ਸਾਥੀਆਂ ਦੀ ਮੀਟਿੰਗ ਹਰ ਮਹੀਨੇ 20 ਤਰੀਕ ਨੂੰ ਹੁੰਦੀ ਹੈ। ਮੀਟਿੰਗ ਸਬੰਧੀ ਜਾਣਕਾਰੀ ਬਲਾਕ ਜੈਤੋ ਦੇ ਪ੍ਰੈੱਸ ਸਕੱਤਰ ਡਾ. ਂਰੌਸ਼ਨ ਲਾਲ ਅਤੇ ਸਹਾਇਕ ਪ੍ਰੈਸ ਸਕੱਤਰ ਡਾ. ਸਰਬਜੀਤ ਸਿੰਘ ਨੇ ਦਿੱਤੀ। ਇਸ ਮੌਕੇ ਡਾ. ਕਸ਼ਮੀਰ ਸਿੰਘ, ਡਾ. ਰਾਕੇਸ਼ ਕੁਮਾਰ, ਡਾ. ਹਰਭਜਨ ਸਿੰਘ, ਡਾ. ਕੌਰ ਸਿੰਘ, ਡਾ. ਲਵਜੀਤ ਸਿੰਘ, ਡਾ. ਚੇਤਨ ਸ਼ਰਮਾ, ਡਾ. ਹਰਸਿਮਰਨ ਸਿੰਘ ਵਿਰਕ, ਡਾ. ਗੁਰਪਾਲ ਚੰਨਦ, ਡਾ. ਗੁਰਮੀਤ ਕੌਰ, ਡਾ. ਗਗਨਦੀਪ ਕੌਰ, ਡਾ. ਕ੍ਰਿਸ਼ਣ ਰਾਣੀ, ਡਾ. ਪਰਮਿੰਦਰ ਕੌਰ, ਡਾ. ਮੁਨਸ਼ੀ ਰਾਮ, ਡਾ. ਗੁਰਪ੍ਰੀਤ ਸਿੰਘ, ਡਾ. ਗੁਰਜਨ ਸਿੰਘ, ਡਾ. ਰਾਜਵੀਰ ਖਾਨ, ਡਾ. ਪਰਮਜੀਤ ਸਿੰਘ, ਡਾ. ਸਲੀਮ ਖ਼ਾਨ ਮੱਲੇਵਾਲੇ, ਡਾ. ਸਤਪਾਲ, ਕੋਰ ਸਿੰਘ, ਡਾ. ਗੁਰਪ੍ਰੀਤ ਸਿੰਘ ਗੋਪੀ, ਡਾ. ਗੁਰਸੇਵਕ ਸਿੰਘ, ਡਾ. ਲਵਪ੍ਰੀਤ ਸਿੰਘ, ਡਾ. ਜਗਸੀਰ ਰਾਮ, ਡਾ. ਰਾਕੇਸ਼ ਕੁਮਾਰ, ਡਾ. ਹਰਭਜਨ ਸਿੰਘ, ਡਾ. ਕਸ਼ਮੀਰ ਸਿੰਘ ਅਤੇ ਡਾ. ਨਿੰਦਰਪਾਲ ਸਿੰਘ ਆਦਿ ਸਾਥੀ ਡਾਕਟਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ’ਚ ਅੰਤਰ-ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ ਵਿਖੇ 6ਵੀਂ ਜਮਾਤ ਵਿਚ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਦੀ ਮੰਗ
Ad Position 24
No active advertisement