ਜੈਤੋ, 20 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਲਾਇਨਜ਼ ਕਲੱਬ ਜੈਤੋ ਰਾਇਲ ਵਲੋਂ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਸਹਿਯੋਗ ਨਾਲ ਰੀਜਨ ਚੇਅਰਪਰਸਨ ਲਾਇਨ ਵਿਕੇਸ਼ ਕਾਂਸਲ ਅਤੇ ਉਨ੍ਹਾਂ ਦੀ ਧਰਮਪਤਨੀ ਮਮਤਾ ਕਾਂਸਲ ਦੇ ਵਿਆਹ ਦੀ ਵਰ੍ਹੇਗੰਢ ਦੇ ਸ਼ੁਭ ਮੌਕੇ ’ਤੇ ਲਾਇਨ ਆਈ ਕੇਅਰ ਸੈਂਟਰ ਜੈਤੋ ਵਿਖੇ ਮੁਫ਼ਤ ਅੱਖਾਂ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਮਲਟੀਪਲ ਕੌਂਸਲ ਚੇਅਰਮੈਨ ਲਾਇਨ ਰਵਿੰਦਰ ਸੱਗਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਲਾਇਨ ਆਈ ਕੇਅਰ ਸੈਂਟਰ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਅਤੇ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਨੇ ਮੁੱਖ ਮਹਿਮਾਨ ਸਮੇਤ ਸਾਰੇ ਪਤਵੰਤੇ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਲਾਇਨਜ਼ ਕਲੱਬ ਜੈਤੋ ਰਾਇਲ ਦੇ ਪ੍ਰਧਾਨ ਲਾਇਨ ਮਨੀਸ਼ ਰੋਮਾਣਾ, ਜ਼ੋਨ ਚੇਅਰਮੈਨ ਲਾਇਨ ਸੰਦੀਪ ਜਿੰਦਲ ਅਤੇ ਸਮੂਹ ਮੈਂਬਰਾਂ ਨੇ ਕੇਕ ਕੱਟ ਕੇ ਰੀਜਨ ਚੇਅਰਮੈਨ ਲਾਇਨ ਵਿਕੇਸ਼ ਕਾਂਸਲ ਅਤੇ ਉਨ੍ਹਾਂ ਦੀ ਧਰਮਪਤਨੀ ਮਮਤਾ ਕਾਂਸਲ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਲਾਇਨ ਨਰੇਸ਼ ਮਿੱਤਲ, ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪੀ.ਆਰ.ਓ. ਸੰਜੀਵ ਸ਼ਰਮਾ “ਟੀਨੂ” ਅਤੇ ਲਾਇਨਜ਼ ਕਲੱਬ ਜੈਤੋ ਰਾਇਲ ਦੇ ਪੀ.ਆਰ.ਓ. ਪ੍ਰੀਤਪਾਲ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕੈਂਪ ਵਿਚ ਲਾਇਨ ਆਈ ਕੇਅਰ ਸੈਂਟਰ ਜੈਤੋ ਦੀ ਅੱਖਾਂ ਦੇ ਮਾਹਿਰ ਡਾ. ਆਕ੍ਰਿਤੀ ਸਿੰਗਲਾ, ਦੰਦਾਂ ਦੇ ਮਾਹਿਰ ਡਾ. ਅਮਨਦੀਪ, ਹੋਮਿਓਪੈਥੀ ਡਾ. ਆਰਜ਼ੂ ਜਿੰਦਲ ਅਤੇ ਫਿਜ਼ਿਓਥੈਰੇਪਿਸਟ ਡਾ. ਖੁਸ਼ੀ ਮਿੱਤਲ ਨੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਕੁੱਲ 118 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ, ਜਦ ਕਿ 23 ਲੋੜਵੰਦ ਮਰੀਜ਼ਾਂ ਦੇ ਮੋਤੀਆਬਿੰਦ ਦੇ ਆਪ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਰੀਜਨ ਚੇਅਰਮੈਨ ਵਿਕੇਸ਼ ਕਾਂਸਲ, ਜ਼ੋਨ ਚੇਅਰਮੈਨ ਸੰਦੀਪ ਜਿੰਦਲ, ਲਾਇਨਜ਼ ਕਲੱਬ ਜੈਤੋ ਰਾਇਲ ਦੇ ਪ੍ਰਧਾਨ ਮਨੀਸ਼ ਰੋਮਾਣਾ, ਸਕੱਤਰ ਪੰਕਜ ਸਿੰਗਲਾ, ਖਜ਼ਾਨਚੀ ਰਾਜੀਵ ਕਟਾਰੀਆ, ਪੀ.ਆਰ.ਓ. ਪ੍ਰੀਤਪਾਲ ਸਿੰਘ, ਰੀਜਨ ਸਕੱਤਰ ਧਰਮਿੰਦਰ ਗਰਗ, ਰੀਜਨ ਕੋਆਰਡੀਨੇਟਰ ਜਗਦੀਸ਼ ਢਿੱਲੋਂ, ਮਨੂ ਜਿੰਦਲ, ਸੁਖਵਿੰਦਰ ਗਰਗ, ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਸਕੱਤਰ ਮਨੂ ਵਰਮਾ, ਖਜ਼ਾਨਚੀ ਜੀਵਨ ਗਰਗ “ਰਿੰਕੂ”, ਉਪ ਪ੍ਰਧਾਨ ਸ਼ਿਵ ਬਾਂਸਲ, ਪੀ.ਆਰ.ਓ. ਸੰਜੀਵ ਸ਼ਰਮਾ “ਟੀਨੂ”, ਸਾਬਕਾ ਪ੍ਰਧਾਨ ਕੁਲਭੂਸ਼ਣ ਮਹੇਸ਼ਵਰੀ, ਭੂਸ਼ਣ ਰੋਮਾਣਾ , ਪਰਵੀਨ ਜੈਨ, ਨਰੇਸ਼ ਗਰਗ, ਪੁਰਸ਼ੋਤਮ ਸਿੰਗਲਾ, ਮਨੇਸ਼ ਗੋਇਲ “ਮਨੂ”, ਮਨੀਸ਼ ਗਰਗ, ਪ੍ਰਦੀਪ ਗਰਗ, ਨੀਰਜ ਮਹੇਸ਼ਵਰੀ, ਰਮੇਸ਼ ਵਰਮਾ, ਭੁਵੇਸ਼ ਜਿੰਦਲ, ਨਿਤੇਸ਼ ਮਹੇਸ਼ਵਰੀ, ਰਮਨ ਸਿੰਗਲਾ ਸਮੇਤ ਲਾਇਨਜ਼ ਕਲੱਬ ਜੈਤੋ ਗੰਗਸਰ, ਲਾਇਨਜ਼ ਕਲੱਬ ਜੈਤੋ ਰਾਇਲ ਅਤੇ ਲਾਇਨਜ਼ ਕਲੱਬ ਜੈਤੋ ਗੁੱਡਵਿਲ ਦੇ ਮੈਂਬਰ ਆਦਿ ਹਾਜ਼ਰ ਸਨ।