ਸਾਦਿਕ, 23 ਜੁਲਾਈ (ਆਰ.ਐਸ.ਧੁੰਨਾ)-‘ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ’ ਵਲੋਂ ਮਿਤੀ 7-8 ਅਗਸਤ 2026 ਨੂੰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਪੰਜਵੇਂ ਸਾਲਾਨਾ ਦੋ ਦਿਨਾਂ ਪੰਜਾਬ ਫ਼ੋਟੋ ਮੇਲੇ (ਐਗਜੀਬੀਸ਼ਨ) ਦਾ ਪੋਸਟਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ ਦੀ ਹਾਜ਼ਰੀ ਮੈਂਬਰ ਰੂਪ ਸਿੰਘ ਪ੍ਰਦੇਸ਼ੀ ਦੇ ਗ੍ਰਹਿ ਵਿਖੇ ਫੋਟੋਗ੍ਰਾਫ਼ਰ ਸਾਥੀਆਂ ਨੇ ਜਾਰੀ ਕੀਤਾ। ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਫੋਟੋਗ੍ਰਾਫਰ ਸਾਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਨਵੀਂਆਂ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਫੋਟੋਗ੍ਰਾਫਰ ਵੀਰਾਂ ਨੂੰ ਸਮੇਂ ਸਮੇਂ ਤੇ ਬਿਲਕੁਲ ਮੁਫ਼ਤ ਵਰਕਸ਼ਾਪਾਂ ਦਿੱਤੀਆਂ ਜਾਂਦੀਆਂ ਹਨ ਅਤੇ 7-8 ਅਗਸਤ 2026 ਨੂੰ ਦੋ ਦਿਨਾਂ ਸਾਲਾਨਾ ਪੰਜਵਾਂ ਫੋਟੋ ਮੇਲਾ (ਐਗਜੀਬੀਸ਼ਨ) ਲਗਾਇਆ ਜਾ ਰਿਹਾ ਹੈ। ਜਿਸ ਵਿਚ ਫੋਟੋਗ੍ਰਾਫੀ ਦੇ ਕਿੱਤੇ ਨਾਲ ਸੰਬੰਧਿਤ ਦੇਸ਼ ਦੀਆਂ ਨਾਮਵਰ ਕੰਪਨੀਆਂ ਆਪੋ ਆਪਣੇ ਸਮਾਨ ਦੀ ਨੁਮਾਇਸ਼ ਕਰਨਗੀਆਂ ਜਿੱਥੋ ਫੋਟੋਗਾਫਰ ਭਰਾਵਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲੇਗੀ। ਉਨ੍ਹਾਂ ਸਮੂਹ ਫੋਟੋਗ੍ਰਾਫਰ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਰਮੇਸ਼ ਕੁਮਾਰ ਬਿੱਟੂ ਪ੍ਰਧਾਨ ਇਕਾਈ ਸਾਦਿਕ, ਜਸਕਰਨ ਦਾਬੜਾ ਖਜ਼ਾਨਚੀ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਰਿੰਕੂ, ਪੀ.ਆਰ.ਓ ਗੁਰਮੀਤ ਸਿੰਘ ਮਹਿਮੂਆਣਾ, ਮੀਤ ਸੱਕਤਰ ਮਨਮੀਤ ਸਿੰਘ ਧੁੰਨਾ, ਮੀਤ ਪ੍ਰਧਾਨ ਰਾਜਵੀਰ ਸਿੰਘ ਡੋਡ, ਏਜੰਟ ਦੀਪਕ ਕੁਮਾਰ, ਗੁਲਜਾਰ ਸਿੰਘ ਢਾਬ, ਮਿੰਟੂ ਬੇਗੂਵਾਲਾ, ਬਲਕਾਰ ਸਿੰਘ ਝੋਟੀਵਾਲਾ ਅਤੇ ਰਸਦੀਪ ਸਿੰਘ ਆਦਿ ਵੀ ਹਾਜ਼ਰ ਸਨ।