ਬਰਗਾੜੀ, 23 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਰਣ ਸਿੰਘ ਵਾਲਾ ਵਿਖੇ ਆਯੂਸ਼ਮਾਨ ਭਾਰਤ ਹੈਲਥ ਵੈਲਨੈਸ ਕੇਂਦਰ ਦੀ ਨਵੀ ਬਣੀ ਇਮਾਰਤ ਦਾ ਉਦਾਘਟਨ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਇੰਜ. ਅਮੋਲਕ ਸਿੰਘ ਵਲੋਂ ਸਮੂਹ ਨਗਰ ਪੰਚਾਇਤ, ਆਪ ਦੇ ਆਗੂ ਤੇ ਵਰਕਰ, ਨਗਰ ਨਿਵਾਸੀਆਂ ਅਤੇ ਸਿਹਤ ਕਰਮਚਾਰੀਆਂ ਤੇ ਅਧਿਕਾਰੀ ਦੀ ਹਾਜ਼ਰੀ ’ਚ ਕੀਤਾ ਗਿਆ। ਵਿਧਾਇਕ ਨੇ ਕਿਹਾ ਕਿ ਆਪ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ’ਚ ਉਹ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਜੋ ਰਿਵਾਇਤੀ ਸਰਕਾਰ ਆਪਣੇ ਲੰਮੇ ਕਾਰਜਕਾਲਾਂ ਦੌਰਾਨ ਨਹੀਂ ਕਰਵਾ ਸਕੀਆਂ। ਉਨ੍ਹਾਂ ਕਿਹਾ ਕਿ ਇਸ ਸਿਹਤ ਕੇਂਦਰ ਦੇ ਸ਼ੁਰੂ ਹੋਣ ਨਾਲ ਸਥਾਨਕ ਪਿੰਡ ਅਤੇ ਹੋਰ ਆਸ-ਪਾਸ ਦੀਆਂ ਬਸਤੀਆਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣਗੀਆਂ ਕਿਉਂਕਿ ਪੰਜਾਬ ਸਰਕਾਰ ਦਾ ਸਾਰਾ ਧਿਆਨ ਵਿਸ਼ੇਸ ਕਰਕੇ ਸਿਹਤ ਤੇ ਸਿੱਖਿਆ ਤੇ ਕੇਂਦਰਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਸੂਬੇ ਦੇ ਲੋਕਾਂ ਬੁਨਿਆਦੀ ਸਹੂਲਤਾਂ ਮਿਲਦੀਆਂ ਹਨ ਉਨ੍ਹਾਂ ਦਾ ਜੀਵਨ ਖੁਸ਼ਹਾਲ ਹੁੰਦਾ ਹੈ। ਇਸ ਮੌਕੇ ਚੇਅਰਮੈਨ ਗੋਬਿੰਦਰ ਸਿੰਘ ਵਾਲੀਆਂ, ਸਾਬਕਾ ਸਰਪੰਚ ਭਗਵਾਨ ਸਿੰਘ, ਖੁਸ਼ਕਰਨ ਸਿੰਘ ਬਰਾੜ, ਸਾਬਕਾ ਸਰਪੰਚ ਨਿਰਭੈ ਸਿੰਘ, ਸੁਖਜਿੰਦਰ ਸਿੰਘ ਨੰਬਰਦਾਰ ਜਗਸੀਰ ਸਿੰਘ, ਸੁਖਚੈਨ ਸਿੰਘ, ਮੋਹਣ ਸਿੰਘ ਨੰਬਰਦਾਰ, ਭੋਲਾ ਸਿੰਘ ਢਿੱਲੋਂ, ਗੀਤਾ ਸਿੰਘ ਥਿੰਦ, ਦਰਸ਼ਨ ਸਿੰਘ ਢਿੱਲੋਂ, ਮਹਿੰਦਰ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਨਗਰ ਨਿਵਾਸੀ ਤੇ ਪਿੰਡ ਪਤਵੰਤੇ ਹਾਜ਼ਰ ਸਨ।