06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮਿਸ਼ਨ 2027 ਤਹਿਤ ਨਵਦੀਪ ਸਿੰਘ ਬੱਬੂ ਬਰਾੜ ਵਲੋਂ ਸਰਗਰਮੀਆਂ ਤੇਜ਼

Ad Position 21
No active advertisement
ਅਜੀਤ ਡੈਸਕ 24-07-2026
ਸਾਦਿਕ, 23 ਜੁਲਾਈ (ਆਰ.ਐਸ.ਧੁੰਨਾ)-ਪੰਜਾਬ ਅੰਦਰ 2027 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਿਸ਼ਨ 2027 ਤਹਿਤ ਪੰਜਾਬ ਪ੍ਰ੍ਰ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਤੇ ਉਨ੍ਹਾਂ ਸਾਦਿਕ ਇਲਾਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਸਮੇਂ ਆਪਣੇ ਸਮੱਰਥਕਾਂ ਅਤੇ ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰੇ ਕੀਤੇ। ਆਪਣੇ ਦੌਰੇ ਦੌਰਾਨ ਬੱਬੂ ਬਰਾੜ ਨੇ ਪਿੰਡ ਸੰਗਰਾਹੂਰ ਵਿਖੇ ਬਾਬਾ ਮੋਹਕਮਦੀਨ ਸ਼ਾਹ ਜੀ ਦੇ ਸਾਲਾਨਾ ਮੇਲੇ ਵਿਚ ਹਾਜ਼ਰੀ ਭਰਨ ਉਪਰੰਤ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਅਮਨ ਕਾਨੂੰਨ ਨੂੰ ਕਾਬੂ ’ਚ ਰੱਖਣ ਲਈ ਬੁਰੀ ਤਰ੍ਹਾਂ ਅਸਫ਼ਲ ਰਹੀਂ ਹੈ ਜਿਸ ਕਰਕੇ ਪੰਜਾਬ ’ਚੋਂ ਅਮਨ ਕਾਨੂੰਨ ਖੰਭ ਲਾ ਕੇ ਕਿਤੇ ਉੱਡ ਗਿਆ ਹੈ ਜਿਸ ਕਰਕੇ ਹਰ ਪਾਸੇ ਅਫ਼ਰਾ ਤਫ਼ਰੀ ਦਾ ਮਾਹੌਲ ਬਣਿਆ ਹੋਇਆ ਹੈ ਤੋਂ ਹਰ ਪੰਜਾਬ ਵਾਸੀ ਦੁਖੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਪੰਜਾਬ ਨੂੰ ਤਰੱਕੀ ਦੇ ਰਾਹਾਂ ’ਤੇ ਲਿਜਾ ਸਕਦੀ ਹੈ। ਉਨ੍ਹਾਂ ਸਭਨਾ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਭਲੇ ਲਈ ਕਾਂਗਰਸ ਨੂੰ ਹੀ ਅੱਗੇ ਲੈ ਕੇ ਆਉਣ ਅਤੇ ਉਨ੍ਹਾਂ ਮੇਲਾ ਕਮੇਟੀ ਨੂੰ ਮਾਇਕ ਸਹਾਇਤਾ ਵੀ ਦਿੱਤੀ। ਇਸ ਮੌਕੇ ਚਰਨਜੀਤ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ ਤੋਂ ਇਲਾਵਾ ਉਨ੍ਹਾਂ ਦੇ ਸਮੱਰਥਕ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਮੁਕਤਸਰ ਦੇ ਸ਼ਹਿਰ ਦੇ ਫਾਟਕ ’ਤੇ ਅੰਡਰਬ੍ਰਿਜ ਉਸਾਰਨ ਦੀ ਤਜਵੀਜ਼ ਅਗਲੀ ਖ਼ਬਰ ਪਿੰਡ ਰਣ ਸਿੰਘ ਵਾਲੇ ਵਿਖੇ ਬਣੇ ਆਯੂਸ਼ਮਾਨ ਸਿਹਤ ਕੇਂਦਰ ਦੀ ਨਵੀਂ ਇਮਾਰਤ ਦਾ ਉਦਘਾਟਨ
Ad Position 24
No active advertisement