08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵਿਮੁਕਤ ਜਾਤੀਆਂ ਦੇ ਆਗੂਆਂ ਵਲੋਂ ਸੰਮੇਲਨ ਲਈ ਬਰਗਾੜੀ ਇਲਾਕੇ ਦੇ ਪਿੰਡਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 28-07-2026
ਬਰਗਾੜੀ, 27 ਜੁਲਾਈ (ਲਖਵਿੰਦਰ ਸ਼ਰਮਾ)-ਵਿਮੁਕਤ ਜਾਤੀਆਂ ਬਾਵਰੀਆ ਸਮਾਜ ਦੇ ਆਗੂਆਂ ਵਲੋਂ ਸਾਦਿਕ ਵਿਖੇ ਕੀਤੇ ਜਾ ਰਹੇ ਭਾਰੀ ਸੰਮੇਲਨ ਦੀਆਂ ਤਿਆਰੀਆਂ ਵਜੋਂ ਇਲਾਕਾ ਬਰਗਾੜੀ ਦੇ ਪਿੰਡ ਬਰਗਾੜੀ, ਬਹਿਬਲ ਖੁਰਦ, ਬਹਿਬਲ ਕਲਾਂ ਆਦਿ ਪਿੰਡਾਂ ਦਾ ਦੌਰਾ ਕਰਕੇ ਵਿਮੁਕਤ ਜਾਤੀਆਂ ਦੇ ਲੋਕਾਂ ਨੂੰ ਇਸ ਸੰਮੇਲਨ ਲਈ ਜਾਗੂਰਕ ਕੀਤਾ ਗਿਆ ਅਤੇ ਇਸ ਸੰਮੇਲਨ ਨੂੰ ਸਫਲ ਬਣਾਉਣ ਲਈ ਹਰ ਤਰਾਂ ਦੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਸ ਸੰਮੇਲਨ ਵਿਚ ਬਾਵਰੀਆ, ਸਾਂਸੀ, ਗਡਰੀਆ, ਨਟ, ਸਪੇਰੇ, ਰਾਏ ਸਿੱਖ, ਸਿਗਲੀਗਰ, ਕੂਚ ਬੰਦ ਆਦਿ ਜਾਤੀਆਂ ਦੇ ਲੋਕ ਭਾਗ ਲੈਣਗੇ ਅਤੇ ਇਸ ਸੰਮੇਲਨ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਹੋਣਗੇ। ਇਹ ਸੰਮੇਲਨ ਵਿਮੁਕਤ ਜਾਤੀਆਂ ਦੀਆਂ ਮੰਗਾਂ ਨੂੰ ਵੱਡੇ ਪੱਧਰ ’ਤੇ ਉਜਾਗਰ ਕਰਨ ਲਈ ਕੀਤਾ ਜਾ ਰਿਹਾ ਹੈ। ਵਿਮੁਕਤ ਜਾਤੀਆਂ ਦੀਆਂ ਮੰਗਾਂ ਪਿਛਲੇ 75 ਸਾਲ ਤੋਂ ਲਮਕ ਰਹੀਆਂ ਹਨ ਅਤੇ ਕਿਸੇ ਵੀ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ। ਇਸ ਮੌਕੇ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂ ਯੋਧਾ, ਜਸਪਾਲ ਸਿੰਘ ਪੰਜਗਰਾਈਂ, ਸਰਬਣ ਸਿੰਘ, ਪਰਮਜੀਤ ਸਿੰਘ ਬਰਗਾੜੀ, ਕਰਨੈਲ ਸਿੰਘ ਬਰਗਾੜੀ, ਜਸਵੀਰ ਸਿੰਘ ਡੂਮਵਾਲੀ, ਗੁਰਜੰਟ ਸਿੰਘ ਚੁਨੀਆਂ, ਦਰਸ਼ਨ ਸਿੰਘ ਮਾਨ ਵਾਲਾ, ਗੁਰਦੀਪ ਸੀਵੀਆ, ਡਾ. ਵੀਰ ਸਿੰਘ ਬਰਗਾੜੀ, ਕੁਲਵੰਤ ਸਿੰਘ ਬਰਗਾੜੀ, ਚਤਰ ਦਾਸ ਬਰਗਾੜੀ, ਦਰਸ਼ਨ ਸਿੰਘ ਬਹਿਬਲ, ਕਰਨ ਸਿੰਘ, ਲਛਮਣ ਸਿੰਘ, ਧਰਮ ਸਿੰਘ, ਲਖਵੀਰ ਸਿੰਘ ਢਾਬ, ਗੋਪੀ ਚੰਦ, ਲਖਵੀਰ ਗੁਜਰ, ਸੰਤੋਖ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਐਫ. ਫ਼ਰੀਦਕੋਟ ਵਲੋਂ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ’ਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਅਗਲੀ ਖ਼ਬਰ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
Ad Position 24