05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਿਵਲ ਪਸ਼ੂ ਹਸਪਤਾਲ ਘੁਗਿਆਣਾ ’ਚ ਪਸ਼ੂ ਭਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 29-07-2026
ਫ਼ਰੀਦਕੋਟ, 28 ਜੁਲਾਈ (ਜਸਵੰਤ ਸਿੰਘ ਪੁਰਬਾ)-ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਵਲੋਂ ਸਿਵਲ ਪਸ਼ੂ ਹਸਪਤਾਲ ਘੁਗਿਆਣਾ ਵਿਖੇ ਪਸ਼ੂ ਪਾਲਕ ਜਾਗਰੂਕਤਾ ਅਤੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਿਪਟੀ ਡਾਇਰੈਕਟਰ ਡਾ. ਸੁਰਜੀਤ ਸਿੰਘ ਮੱਲ ਅਤੇ ਸਹਾਇਕ ਡਾਇਰੈਕਟਰ ਫ਼ਰੀਦਕੋਟ ਡਾ. ਜਸਵਿੰਦਰ ਗਰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਡਾ. ਸੁਰਜੀਤ ਸਿੰਘ ਮੱਲ ਨੇ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਬਰੂਸੀਲੋਸਿਸ, ਲੈਪਟੋਸਪਾਇਰਾ ਅਤੇ ਹਲਕਾਅ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਬਰੂਸੀਲੋਸਿਸ ਬਿਮਾਰੀ ਤੋਂ ਪਸ਼ੂਆਂ ਨੂੰ ਰਹਿਤ ਕਰਨ ਲਈ ਮੁਫ਼ਤ ਵੈਕਸੀਨੇਸ਼ਨ ਅਤੇ ਟੈਸਟਿੰਗ ਹਸਪਤਾਲਾਂ ਵਿਚ ਉਪਲੱਬਧ ਹੈ। ਡਾ. ਜਸਵਿੰਦਰ ਗਰਗ ਨੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਪਸ਼ੂ-ਪਾਲਕਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਮੂੰਹ ਖੁਰ, ਗਲ ਘੋਟੂ ਅਤੇ ਪੀ.ਪੀ.ਆਰ. ਵੈਕਸੀਨ ਲਗਵਾਉਣ ਲਈ ਪਸ਼ੂ-ਪਾਲਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਪਸ਼ੂ-ਪਾਲਕਾਂ ਨੂੰ ਦੱਸਿਆ ਕਿ ਉਹ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਬੈਂਕਾਂ ਨਾਲ ਸੰਪਰਕ ਕਰਕੇ ਦੋ ਲੱਖ ਤੱਕ ਦਾ ਲੋਨ ਪਸ਼ੂ ਪਾਲਣ ਧੰਦੇ ਸਬੰਧੀ ਲੈ ਸਕਦੇ ਹਨ। ਹਸਪਤਾਲ ਦੇ ਇੰਚਾਰਜ ਡਾ. ਹਰਿੰਦਰ ਸਿੰਘ ਭੁੱਲਰ ਨੇ ਪਸ਼ੂਆਂ ਦੀ ਖੁਰਾਕ ਬਾਰੇ, ਖੁਰਾਕੀ ਤੱਤਾਂ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਅਤੇ ਦੁੱਧ ਉਤਪਾਦਨ ਵਧਾਉਣ ਸਬੰਧੀ ਪਸ਼ੂ-ਪਾਲਕਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਮੱਝਾਂ ਅਤੇ ਗਾਂਵਾਂ ਦੇ ਬਾਂਝਪਨ ਅਤੇ ਨਸਲ ਸੁਧਾਰ, ਕੱਟੜੂਆਂ ਦੀ ਸਾਂਭ-ਸੰਭਾਲ ਬਾਰੇ ਪਸ਼ੂ-ਪਾਲਕਾਂ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਇਸ ਕੈਂਪ ਵਿਚ ਪਿੰਡ ਘੁਗਿਆਣਾ, ਝੋਟੀਵਾਲਾ ਅਤੇ ਸਿਮਰੇਵਾਲਾ ਦੇ ਲਗਪਗ 110 ਤੋਂ ਵੱਧ ਪਸ਼ੂ-ਪਾਲਕਾਂ ਨੇ ਭਾਗ ਲਿਆ। ਕੈਂਪ ਦੌਰਾਨ ਇਨ੍ਹਾਂ ਪਸ਼ੂ-ਪਾਲਕਾਂ ਨੂੰ ਮੱਝਾਂ-ਗਾਂਵਾਂ ਅਤੇ ਭੇਡਾਂ-ਬੱਕਰੀਆਂ ਲਈ ਮੁਫ਼ਤ ਦਵਾਈ ਵੰਡੀ ਗਈ। ਇਸ ਕੈਂਪ ਨੂੰ ਪ੍ਰੋਜੈਕਟ ਡਾਇਰੈਕਟਰ ਆਤਮਾ ਫ਼ਰੀਦਕੋਟ ਨੇ ਸਪਾਂਸਰ ਕੀਤਾ ਜਿਸ ਅਧੀਨ ਪਸ਼ੂ ਪਾਲਕਾਂ ਨੂੰ ਦਵਾਈਆਂ ਦੀ ਵੰਡ ਕੀਤੀ ਗਈ ਅਤੇ ਉਨ੍ਹਾਂ ਦੀ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਕੈਂਪ ਦੇ ਅੰਤ ਵਿਚ ਡਾ. ਹਰਿੰਦਰ ਸਿੰਘ ਭੁੱਲਰ ਨੇ ਕੈਂਪ ਵਿਚ ਭਾਗ ਲੈਣ ਲਈ ਸਾਰੇ ਅਫ਼ਸਰ ਸਾਹਿਬਾਨ, ਪਸ਼ੂ-ਪਾਲਕਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿਚ ਬਲਜਿੰਦਰ ਸਿੰਘ ਵੀਪੀ, ਸੁਖਬੀਰ ਸਿੰਘ, ਦੀਪਇੰਦਰ ਸਿੰਘ, ਅਰਸ਼ਦੀਪ ਸਿੰਘ, ਰੋਬਿਨ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਅੱਜ ਮੁੱਖ ਮੰਤਰੀ ਦੇ ਨਿਵਾਸ ਸਥਾਨ ਦਾ ਘਿਰਾਓ ਕੀਤਾ ਜਾਵੇਗਾ-ਡੋਡ, ਭੋਲੂਵਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਅਹਿਮ ਮੀ... ਅਗਲੀ ਖ਼ਬਰ ਪੁਲਿਸ ਨੇ ਜ਼ਿਲ੍ਹੇ ਅੰਦਰ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਪੁਲਿਸ ਦੀਆਂ ਟੀਮਾਂ ਨੇ ਨਸ਼ਾ ਤਸਕਰਾਂ ਦੇ ਸ਼ੱਕੀ ਟਿਕਾਣਿ...
Ad Position 24
No active advertisement