05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਦੇ ਹੋਏ ਸਕੂਲ ਸਟਾਫ਼। ਗਰਮ ਰੁੱਤ ਜ਼ੋਨ ਪੱਧਰੀ ਟੂਰਨਾਮੈਂਟ ਵਿਚ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਖੋ-ਖੋ ਦਾ ਚੈਂਪੀਅਨ ਬਣਿਆ

ਰਾਮਾਂ ਮੰਡੀ, 4 ਅਗਸਤ (ਤਰਸੇਮ ਸਿੰਗਲਾ)- ਜੋਨ ਤਲਵੰਡੀ ਸਾਬੋ ਦੇ ਚਾਰ ਰੋਜ਼ਾ ਗਰਮ ਰੁੱਤ ਖੇਡ ਟੂਰਨਾਮੈਂਟ ਵਿਚ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੋ-ਖੋ ਮੁਕਾਬਲਿਆਂ ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸਕੂਲ ਦੀਆਂ ਟੀਮਾਂ ਨੇ ਖੋ-ਖੋ ਦੇ ਛੇ ਗਰੁੱਪਾਂ ਵਿਚੋਂ ਤਿੰਨ ਗਰੁੱਪਾਂ ਵਿਚ ਪੁਜ਼ੀਸ਼ਨਾਂ ਹਾਸਲ ਕਰਕੇ ਇਹ ਉਪਲਬਧੀ ਆਪਣੇ ਨਾਮ ਕੀਤੀ।

Ad Position 21
No active advertisement
ਅਜੀਤ ਡੈਸਕ 05-08-2026
ਰਾਮਾਂ ਮੰਡੀ, 4 ਅਗਸਤ (ਤਰਸੇਮ ਸਿੰਗਲਾ)- ਜੋਨ ਤਲਵੰਡੀ ਸਾਬੋ ਦੇ ਚਾਰ ਰੋਜ਼ਾ ਗਰਮ ਰੁੱਤ ਖੇਡ ਟੂਰਨਾਮੈਂਟ ਵਿਚ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੋ-ਖੋ ਮੁਕਾਬਲਿਆਂ ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸਕੂਲ ਦੀਆਂ ਟੀਮਾਂ ਨੇ ਖੋ-ਖੋ ਦੇ ਛੇ ਗਰੁੱਪਾਂ ਵਿਚੋਂ ਤਿੰਨ ਗਰੁੱਪਾਂ ਵਿਚ ਪੁਜ਼ੀਸ਼ਨਾਂ ਹਾਸਲ ਕਰਕੇ ਇਹ ਉਪਲਬਧੀ ਆਪਣੇ ਨਾਮ ਕੀਤੀ। ਸਕੂਲ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਗਰਮ ਰੁੱਤ ਟੂਰਨਾਮੈਂਟ ਵਿਚ ਸਕੂਲ ਦੀਆਂ ਪੰਜ ਟੀਮਾਂ ਨੇ ਭਾਗ ਲਿਆ। ਇਨ੍ਹਾਂ ਵਿਚ ਕਬੱਡੀ ਨੈਸ਼ਨਲ ਅੰਡਰ-19 ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ, ਖੋ-ਖੋ ਅੰਡਰ-17 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ, ਜਦਕਿ ਖੋ-ਖੋ ਅੰਡਰ-14 ਲੜਕੀਆਂ ਅਤੇ ਅੰਡਰ-17 ਲੜਕੀਆਂ ਦੀਆਂ ਟੀਮਾਂ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਸਕੂਲ ਨੇ ਕੁੱਲ ਚਾਰ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਆਪਣੇ ਸ਼ਾਨਦਾਰ ਅਤੇ ਰਵਾਇਤੀ ਪ੍ਰਦਰਸ਼ਨ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਦਾ ਵੱਡਾ ਸਿਹਰਾ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਗੁਰਤੇਜ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਿਖਲਾਈ ਸਦਕਾ ਵਿਦਿਆਰਥੀਆਂ ਨੇ ਇਹ ਸਫਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਸਮੁੱਚਾ ਸਕੂਲ ਸਟਾਫ਼ ਵੀ ਵਧਾਈ ਦਾ ਹੱਕਦਾਰ ਹੈ, ਜਿਸ ਦੇ ਸਹਿਯੋਗ ਨਾਲ ਖਿਡਾਰੀਆਂ ਨੂੰ ਵਧੀਆ ਤਿਆਰੀ ਕਰਵਾਈ ਗਈ। ਉਨ੍ਹਾਂ ਨੇ ਦੱਸਿਆ ਕਿ ਹੁਣ ਇਨ੍ਹਾਂ ਵਿਚੋਂ ਬਹੁਤੇ ਖਿਡਾਰੀ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਹਿੱਸਾ ਲੈਣਗੇ ਅਤੇ ਉਮੀਦ ਹੈ ਕਿ ਉਹ ਉੱਥੇ ਵੀ ਸਕੂਲ ਦਾ ਨਾਮ ਰੌਸ਼ਨ ਕਰਨਗੇ। ਟੂਰਨਾਮੈਂਟ ਦੀ ਸਮਾਪਤੀ ਉਪਰੰਤ ਸਕੂਲ ਪਹੁੰਚਣ ‘ਤੇ ਜੇਤੂ ਖਿਡਾਰੀਆਂ ਦਾ ਸਮੁੱਚੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਵਧਾਈਆਂ ਦੇਣ ਦੇ ਨਾਲ ਸਰ ਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਮੈਡਮ ਪਰਮਜੀਤ ਕੌਰ, ਮੈਡਮ ਦਲਪ੍ਰੀਤ ਕੌਰ, ਮੈਡਮ ਸੁਖਵਿੰਦਰ ਕੌਰ, ਮੈਡਮ ਅੰਜਨਾ, ਮੈਡਮ ਸੋਨੀਆ ਰਾਣੀ, ਮੈਡਮ ਪ੍ਰਿੰਕਾ ਜੈਨ, ਦਲ ਸਿੰਘ, ਗੁਰਜੀਤ ਸਿੰਘ, ਹਰਬੰਸ ਸਿੰਘ, ਮੋਹਣ ਸਿੰਘ ਅਤੇ ਰਾਜਵਿੰਦਰ ਸਿੰਘ ਸਮੇਤ ਸਮੁੱਚਾ ਸਕੂਲ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਨੇ ਗਰੋਜ਼-ਬੇਕਰਟ ਪ੍ਰਾਈਵੇਟ ਲਿਮਟਿਡ ਦੇ ਦੌਰੇ ਰਾਹੀਂ ਉਦਯੋਗ-ਅਕਾਦਮਿਕ ਸਾਂਝ ਨੂੰ ਕੀਤਾ ਹੋਰ ਮਜ਼ਬੂਤ ਅਗਲੀ ਖ਼ਬਰ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵਲੋਂ ਸਪੋਰਟਸ ਸਕੂਲ ਘੁੱਦਾ ਦਾ ਦੌਰਾ
Ad Position 24
No active advertisement