ਯੂਥ ਫੈਸਟੀਵਲ ਦੌਰਾਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਸ਼ਨ
ਗਿੱਦੜਬਾਹਾ, 4 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨ ਮੇਰਾ ਯੁਵਾ ਭਾਰਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਨਸ਼ਾ ਮੁਕਤ ਯੁਵਾ ਤਹਿਤ ਜ਼ਿਲ੍ਹਾ ਪੱਧਰੀ ਯੂਥ ਫੈਸਟੀਵਲ ਕਰਵਾਇਆ ਗਿਆ। ਇਸ ਯੂਥ ਫੈਸਟੀਵਲ ਵਿਚ ਸਥਾਨਕ ਐਮ.
ਗਿੱਦੜਬਾਹਾ, 4 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨ ਮੇਰਾ ਯੁਵਾ ਭਾਰਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਨਸ਼ਾ ਮੁਕਤ ਯੁਵਾ ਤਹਿਤ ਜ਼ਿਲ੍ਹਾ ਪੱਧਰੀ ਯੂਥ ਫੈਸਟੀਵਲ ਕਰਵਾਇਆ ਗਿਆ। ਇਸ ਯੂਥ ਫੈਸਟੀਵਲ ਵਿਚ ਸਥਾਨਕ ਐਮ.ਐਮ.ਡੀ ਡੀਏਵੀ ਕਾਲਜ ਵਲੋਂ ਪ੍ਰੋਫੈਸਰ ਅੰਜਲੀ, ਜਸਵਿੰਦਰ ਬਾਘਲਾ (ਐਨ.ਐਸ.ਐਸ ਪ੍ਰੋਗਰਾਮ ਅਫ਼ਸਰ), ਪ੍ਰੋਫੈਸਰ ਮਿਊਰੀ ਸੇਠੀ ਅਤੇ ਪ੍ਰੋਫੈਸਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ 21 ਦੇ ਕਰੀਬ ਵਲੰਟੀਅਰਾਂ ਨੇ ਅੱਠ ਵੱਖ-ਵੱਖ ਆਈਟਮਾਂ ਵਿਚ ਹਿੱਸਾ ਲਿਆ। ਯੂਥ ਫੈਸਟੀਵਲ ਦੇ ਨਤੀਜਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ਰੰ. ਰਾਜੇਸ਼ ਮਹਾਜਨ ਨੇ ਦੱਸਿਆ ਕਿ ਨੁੱਕੜ ਨਾਟਕ ਵਿਚ (ਮੁਸਕਾਨ, ਪ੍ਰਤੀਕ, ਅਰਸ਼ਦੀਪ ਸਿੰਘ, ਸੁਮਿਤ, ਹਰਮਨ ਸਿੰਘ, ਧਰਮਵੀਰ ਸਿੰਘ ਤੇ ਨਿਸ਼ਾ), ਮਾਈਮ ਵਿਚ (ਕ੍ਰਿਸ਼ਨ, ਦੇਵ ਦੱਤ ਧੀਰ, ਸੁਮਿਤ, ਹਰਮਨ, ਧਰਮਵੀਰ ਸਿੰਘ, ਨੀਸ਼ਾ), ਲੋਕ ਗੀਤ ਵਿਚ (ਕ੍ਰਿਸ਼ਨ ਅਤੇ ਦੇਵ ਦੱਤ ਧੀਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੀਲ ਤੇ ਛੋਟੀ ਫਿਲਮ ਵਿਚ ਹਰਮਨ ਸਿੰਘ ਨੇ ਦੂਜਾ ਤੇ ਪਿ੍ਰੰਅਜਲ ਨੇ ਤੀਸਰਾ ਸਥਾਨ, ਸਲੋਗਨ ਵਿਚ ਇਸ਼ੂ ਸ਼ਰਮਾ ਨੇ ਤੀਸਰਾ ਸਥਾਨ, ਕਵਿਤਾ ਵਿਚ ਮੀਨੂੰ ਨੇ ਤੀਸਰਾ ਸਥਾਨ ਅਤੇ ਪੇਂਟਿੰਗ ਵਿਚ ਚਾਹਤ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਕ੍ਰਿਸ਼ਨ ਦੀ ਚੋਣ ਅੱਗੇ ਰਾਜ ਪੱਧਰੀ ਮੁਕਾਬਲਿਆਂ ਲਈ ਵੀ ਹੋਈ ਹੈ। ਅੱਜ ਜੇਤੂ ਵਲੰਟੀਅਰਾਂ ਦੇ ਕਾਲਜ ਪਹੁੰਚਣ ’ਤੇ ਕਾਲਜ ਪ੍ਰਿੰ. ਰਾਜੇਸ਼ ਮਹਾਜਨ ਵਲੋਂ ਵਾਲੰਟੀਅਰਜ਼ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।