06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

‘ਯਾਰ ਜਿਗਰੀ ਕਸੂਤੀ ਡਿਗਰੀ’ ਫ਼ਿਲਮ ਦੀ ਟੀਮ ਆਦੇਸ਼ ਕਾਲਜ ਪੁੱਜੀ

Ad Position 21
No active advertisement
ਅਜੀਤ ਡੈਸਕ 30-07-2026

ਸਾਦਿਕ, 29 ਜੁਲਾਈ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਇੰਸਟੀਟਿਊਟ ਆਫ਼ ਹਾਇਰ ਸਟੱਡੀਜ਼ ਮਚਾਕੀ ਕਲਾਂ, ਫ਼ਰੀਦਕੋਟ ਵਿਖੇ 7 ਅਗਸਤ ਨੂੰ ਸਿਨਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰਚਾਰ ਲਈ ਫਿਲਮ ਦੀ ਸਾਰੀ ਟੀਮ ਕਾਲਜ ਪਹੁੰਚੀ। ਆਦੇਸ਼ ਕਾਲਜ ਪਹੁੰਚਣ ’ਤੇ ਸਾਰੀ ਟੀਮ ਦਾ ਡਾਇਰੈਕਟਰ ਐਸ.ਪੀ. ਮੌਂਗਾ ਵਲੋਂ ਸਵਾਗਤ ਕੀਤਾ ਗਿਆ। ਕਾਲਜ ਵਿਚ ਫਿਲਮ ਦਾ ਟਰੇਲਰ ਵੀ ਵਿਖਾਇਆ ਗਿਆ। ਇਸ ਤੋਂ ਇਲਾਵਾ ਸਾਰੀ ਟੀਮ ਵਲੋਂ ਵਿਦਿਆਰਥੀਆਂ ਨਾਲ ਸੈਲਫ਼ੀਆਂ ਅਤੇ ਨਾਚ ਵੀ ਕੀਤਾ ਗਿਆ। ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕੀਤਾ। ਅੰਤ ਵਿਚ ਡਾ. ਅਮਰਦੀਪ ਸਿੰਘ ਵਿਰਕ ਵਲੋਂ ਸਾਰੀ ਟੀਮ ਦਾ ਕਾਲਜ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀ.ਐਮ.ਡੀ. ਜਨਜੀਤਪਾਲ ਸਿੰਘ ਸੇਖੋਂ, ਐਮ.ਡੀ. ਜਰਮਨਜੀਤ ਸਿੰਘ ਸੰਧੂ, ਪ੍ਰਿੰਸੀਪਲ ਗੁਰਜੀਤ ਸਿੰਘ ਗਾਂਧੀ (ਐਮ.ਪੀ.ਸੀ.), ਪ੍ਰਿੰਸੀਪਲ ਪ੍ਰੀਤਇੰਦਰ ਕੌਰ (ਪੀ.ਡੀ.ਸੀ.), ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਵਰਕ ਪਰਮਿਟ ਲਗਾਉਣ ਬਦਲੇ ਲੱਖਾਂ ਦੀ ਠੱਗੀ ਮਾਰੀ- ਮਾਮਲਾ ਦਰਜ ਅਗਲੀ ਖ਼ਬਰ ਸਾਦਿਕ ਦੇ ਸੁਵਿਧਾ ਕੇਂਦਰ ’ਚ ਹੋ ਰਹੀ ਲੋਕਾਂ ਦੀ ਖੱਜਲ ਖੁਆਰੀ, ਦੋ ਕਾਊਂਟਰ ਹੋਣ ਦੇ ਬਾਵਜੂਦ ਇਕ ਕਾਊਂਟਰ ’ਤੇ ਕੀਤਾ ਜਾਂ...
Ad Position 24
No active advertisement