05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਦਿੱਲੀ ਇੰਟਰਨੈਸ਼ਨਲ ਸਕੂਲ ’ਚ ਗੁਰੂ ਪੂਰਨਿਮਾ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 30-07-2026
ਫ਼ਰੀਦਕੋਟ, 29 ਜੁਲਾਈ (ਜਸਵੰਤ ਸਿੰਘ ਪੁਰਬਾ)-ਗੁਰੂ ਪੂਰਨਿਮਾ ਦੇ ਪਾਵਨ ਅਵਸਰ ’ਤੇ ਦਿੱਲੀ ਇੰਟਰਨੈਸ਼ਨਲ ਸਕੂਲ ਵਿਚ ਭਾਰਤੀ ਗੁਰੂ-ਸ਼ਿਸ਼ ਪ੍ਰੰਪਰਾ ਨੂੰ ਸਮਰਪਿਤ ਵੱਖ-ਵੱਖ ਵਿੱਦਿਅਕ ਅਤੇ ਮੁੱਲ-ਆਧਾਰਿਤ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਨੂੰ ਗੁਰੂ ਦੀ ਮਹਾਨਤਾ, ਉਨ੍ਹਾਂ ਦੇ ਜੀਵਨ ਨਿਰਮਾਣ ਵਿਚ ਯੋਗਦਾਨ ਅਤੇ ਭਾਰਤੀ ਸੱਭਿਆਚਾਰ ਵਿਚ ਗੁਰੂ ਦੇ ਸਰਵੋਤਮ ਸਥਾਨ ਬਾਰੇ ਜਾਣੂੰ ਕਰਵਾਇਆ ਗਿਆ। ਅਧਿਆਪਕਾਂ ਨੇ ਗੁਰੂ ਪੂਰਨਿਮਾ ਦੇ ਇਤਿਹਾਸਕ ਅਤੇ ਆਧਿਆਤਮਿਕ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਗੁਰੂ ਹੀ ਉਹ ਪ੍ਰਕਾਸ਼ ਹੈ ਜੋ ਮਨੁੱਖ ਨੂੰ ਗਿਆਨ, ਸੰਸਕਾਰ ਅਤੇ ਸਹੀ ਜੀਵਨ ਮਾਰਗ ਦੀ ਦਿਸ਼ਾ ਦਿਖਾਉਂਦਾ ਹੈ। ਸਕੂਲ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਪੋਸਟਰ ਤਿਆਰ ਕਰਨਾ, ਸਲੋਗਨ ਲੇਖਨ, ਗ੍ਰੀਟਿੰਗ ਕਾਰਡ ਬਣਾਉਣਾ, ਸੁੰਦਰ ਲਿਖਾਈ, ਚਿੱਤਰਕਲਾ ਵਰਗੀਆਂ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਰਚਨਾਤਮਕਤਾ ਨਾਲ ਭਾਗ ਲੈਂਦਿਆਂ ਆਪਣੇ ਗੁਰੂਆਂ ਪ੍ਰਤੀ ਧੰਨਵਾਦ ਅਤੇ ਸਨਮਾਨ ਦੀ ਭਾਵਨਾ ਨੂੰ ਸੁੰਦਰ ਢੰਗ ਨਾਲ ਪ੍ਰਗਟ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰਿਯੰਕਾ ਬਰਾੜ ਨੇ ਕਿਹਾ ਕਿ ਗੁਰੂ ਸਿਰਫ਼ ਵਿਦਿਆ ਹੀ ਨਹੀਂ ਦਿੰਦਾ, ਸਗੋਂ ਵਿਦਿਆਰਥੀਆਂ ਦੇ ਚਰਿੱਤਰ, ਸੋਚ ਅਤੇ ਸ਼ਖ਼ਸੀਅਤ ਦਾ ਨਿਰਮਾਣ ਵੀ ਕਰਦਾ ਹੈ। ਸਕੂਲ ਦੇ ਚੇਅਰਮੈਨ ਆਸ਼ੀਸ਼ ਤੋਲ਼ਾ, ਡਾਇਰੈਕਟਰ ਅਨੁਪਮਾ ਤੋਲ਼ਾ ਅਤੇ ਸ਼ਿਵਮ ਤੋਲ਼ਾ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਗੁਰੂ ਪੂਰਨਿਮਾ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਭੋਲੇ ਬਾਬਾ ਕਾਂਵੜ ਸੰਘ ਦੇ ਮੈਂਬਰ ਕੱਲ੍ਹ ਕਾਂਵੜ ਲੈਣ ਲਈ ਹਰਿਦੁਆਰ ਰਵਾਨਾ ਹੋਣਗੇ ਅਗਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ਦੇ ਅੰਡਰ-17 ਲੜਕਿਆਂ ਨੇ ਕ੍ਰਿਕਟ ਮੈਚ ’ਚ ਮਾਰੀ ਬਾਜ਼ੀ
Ad Position 24
No active advertisement