05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ੍ਰੀ ਭੋਲੇ ਬਾਬਾ ਕਾਂਵੜ ਸੰਘ ਦੇ ਮੈਂਬਰ ਕੱਲ੍ਹ ਕਾਂਵੜ ਲੈਣ ਲਈ ਹਰਿਦੁਆਰ ਰਵਾਨਾ ਹੋਣਗੇ

Ad Position 21
No active advertisement
ਅਜੀਤ ਡੈਸਕ 30-07-2026
ਫ਼ਰੀਦਕੋਟ, 29 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਹਰਿਦੁਆਰ ਤੋਂ ਫ਼ਰੀਦਕੋਟ 38ਵੀਂ ਪੈਦਲ ਡਾਕ ਕਾਂਵੜ ਯਾਤਰਾ ਦੇ ਸਬੰਧ ਵਿਚ ਸ੍ਰੀ ਭੋਲੇ ਬਾਬਾ ਕਾਂਵੜ ਸੰਘ ਦੀ ਇਕ ਅਹਿਮ ਮੀਟਿੰਗ ਮਹਾਂਮਿ੍ਰਤੰਜੂ ਮਹਾਂਦੇਵ ਮੰਦਰ ਵਿਖੇ ਹੋਈ। ਕਾਂਵੜ ਸੰਘ ਦੇ ਪ੍ਰਧਾਨ ਸੰਜੀਵ ਟਿੰਕੂ ਮੌਂਗਾ ਨੇ ਦੱਸਿਆ ਕਿ ਇਸ ਵਾਰ ਕਾਂਵੜ ਸੰਘ ਦੇ ਕੁਝ ਮੈਂਬਰ ਗੰਗੋਤਰੀ ਤੋਂ ਪਵਿੱਤਰ ਗੰਗਾ ਜਲ ਕਾਂਵੜ ਦੇ ਰੂਪ ’ਚ ਲਿਆਉਣ ਲਈ 31 ਜੁਲਾਈ ਨੂੰ ਫ਼ਰੀਦਕੋਟ ਤੋਂ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ ਸ਼ਿਵਰਾਤਰੀ ਵਾਲੇ ਦਿਨ 11 ਅਗਸਤ ਨੂੰ ਕਾਂਵੜ ਯਾਤਰਾ ਫ਼ਰੀਦਕੋਟ ਵਿਖੇ ਪਹੁੰਚੇਗੀ। ਇਹ ਯਾਤਰਾ ਸਾਰੇ ਨਗਰ ’ਚੋਂ ਸੋਭਾ ਯਾਤਰਾ ਦੇ ਰੂਪ ਵਿਚ ਹੁੰਦੀ ਹੋਈ ਮਹਾਂਕਾਲ ਮੰਦਰ ਨੇੜੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਰਾਮ ਬਾਗ ਵਿਖੇ ਪਹੁੰਚੇਗੀ। ਉਸ ਤੋਂ ਬਾਅਦ ਸਾਰੇ ਸ਼ਿਵ ਮੰਦਰਾਂ ਨੂੰ ਰਵਾਨਾ ਹੋਵੇਗੀ। ਇਸ ਮੌਕੇ ਕਾਂਵੜ ਸੰਘ ਦੇ ਮੈਂਬਰ ਗੋਪਾਲ ਅਗਰਵਾਲ, ਯਗੇਸ਼ ਗਰਗ ਭਾਨੂ, ਪਨੀਤ ਗੇਰਾ, ਰੋਹਿਤ ਸਹਿਗਲ, ਵਿੱਕੀ ਗੇਰਾ, ਗੋਪਾਲ ਬਾਂਸਲ, ਪ੍ਰਤੀਕ ਚਾਵਲਾ, ਦੀਪਕ ਮੌਂਗਾ, ਸੁਨੀਲ ਕੁਮਾਰ, ਅਸ਼ਵਨੀ ਗੋਇਲ, ਬਾਲ ਕਿਸ਼ਨ ਕਪੂਰ, ਮੋਨੂ ਕਪੂਰ, ਵਿਜੇ ਕਪੂਰ, ਗਗਨ ਬਾਂਸਲ, ਮਨੀਸ਼ ਥਾਪਰ, ਰਜਨੀਸ਼ ਰਾਜੂ ਚਾਵਲਾ, ਰਜਨੀਸ਼ ਸ਼ਰਮਾ ਰੱਜੀ, ਸੁਧੀਰ ਛਾਬੜਾ, ਸੰਜੀਵ ਗੁਲਾਟੀ, ਰਾਕੇਸ਼ ਭਟੇਜਾ, ਕਰਨ ਗੁਪਤਾ, ਵਰਨ ਬਾਂਸਲ, ਅਸ਼ੋਕ ਬਾਂਸਲ, ਪਿਊਸ਼ ਜੈਨ, ਮੋਂਟੀ ਚੋਪੜਾ, ਜਿੰਮੀ ਭੱਲਾ, ਸੁਮਿਤ ਗਾਂਧੀ, ਬਾਈ ਬਿੱਟੂ, ਗੁਰਜੰਟ ਸਿੰਘ, ਗੁਰਨੂਰ ਸਿੰਘ, ਚੰਦਨ ਕੁਮਾਰ, ਹਰੀਸ਼ ਕਪੂਰ, ਕੇਸ਼ਵ ਗੋਇਲ, ਆਸ਼ੀਸ਼ ਸਰਮਾ, ਟੋਨੀ, ਨੀਲਾ, ਸਿਧਾਂਤ ਸਰਮਾ, ਜਿਤਿਨ ਸ਼ਰਮਾ, ਹਿਮਾਂਸੂ ਸ਼ਰਮਾ, ਸਮਰ ਚਾਵਲਾ, ਨਿਤੀਸ਼ ਵਰਦਾਨ ਛਾਬੜਾ, ਰਾਹੁਲ ਗੁੱਜਰ, ਮਦਨ ਲਾਲ, ਨੀਟਾ ਛਾਬੜਾ, ਰਮੇਸ਼ ਅਹੂਜਾ, ਕਿ੍ਰਸ਼ਨ ਕਪੂਰ ਬਚਨ, ਚੰਦਪਾਲ ਗਿਰੀ, ਲਵਲੀ ਕੋਛੜ, ਸੈਂਕੀ ਗੋਇਲ, ਭੋਲਾ ਗਿੱਲ, ਮੈਨੀ ਰਜੋਲੀਆ, ਪ੍ਰਗਟ ਸਿੰਘ, ਅਜੇ ਰਾਜਾ, ਅਮਨ ਸ਼ਰਮਾ, ਮੰਗਲ, ਧਰਮਿੰਦਰ, ਅਜੇ ਕੁਮਾਰ, ਅਨੂਪ ਸਿੰਘ, ਰਾਜ ਕੁਮਾਰ ਬਾਂਸਲ, ਕਮਲ ਕਿਸ਼ੋਰ, ਹੈਰੀ, ਰੋਮੀ ਚਾਵਲਾ, ਦਿਨੇਸ਼ ਜਾਖੜ, ਅਜੇ ਕੁਮਾਰ, ਪਰਵਿੰਦਰ ਗੁੱਜਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁਰਾਸ਼ ’ਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਜੇਤੂ ਅਗਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ’ਚ ਗੁਰੂ ਪੂਰਨਿਮਾ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ
Ad Position 24
No active advertisement