ਗੁਰੂ ਨਾਨਕ ਕਾਲਜ ਦੀਆਂ ਵਿਦਿਆਰਥਣਾਂ ਗੁਰਲੀਨ ਕੌਰ, ਹਰਮਨਦੀਪ ਕੌਰ ਅਤੇ ਜਸਮੀਨ ਕੌਰ।
ਪੰਜਾਬ ਡਰਾਫਟਸਮੈਨ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਜ਼ਿਲ੍ਹਾ ਫ਼ਰੀਦਕੋਟ ਯੂਨਿਟ ਦੀ ਮੀਟਿੰਗ
ਫ਼ਰੀਦਕੋਟ, 4 ਅਗਸਤ (ਜਸਵੰਤ ਸਿੰਘ ਪੁਰਬਾ)-ਸਥਾਨਕ ਵਾਟਰ ਸਪਲਾਈ ਵਿਭਾਗ ਦੇ ਸਰਕਲ ਦਫ਼ਤਰ ਵਿਖੇ ਪੰਜਾਬ ਡਰਾਫਟਸਮੈਨ ਅਸੋਸੀਏਸ਼ਨ (ਮਾਨਤਾ ਪ੍ਰਾਪਤ) ਜ਼ਿਲ੍ਹਾ ਫ਼ਰੀਦਕੋਟ ਯੂਨਿਟ ਦੀ ਮੀਟਿੰਗ ਮਨਜੀਤ ਸਿੰਘ ਸ਼ਤਾਬ ਸੂਬਾ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਸ ਸਾਂਝਾ ਫਰੰਟ ਵਲੋਂ ਮਿਤੀ 07 ਅਗਸਤ ਨੂੰ ਕੀਤੀ ਜਾਣ ਵਾਲੀ ਮਹਾਂ ਰੈਲੀ ਨੂੰ ਸਫਲ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਫ਼ਰੀਦਕੋਟ, 4 ਅਗਸਤ (ਜਸਵੰਤ ਸਿੰਘ ਪੁਰਬਾ)-ਸਥਾਨਕ ਵਾਟਰ ਸਪਲਾਈ ਵਿਭਾਗ ਦੇ ਸਰਕਲ ਦਫ਼ਤਰ ਵਿਖੇ ਪੰਜਾਬ ਡਰਾਫਟਸਮੈਨ ਅਸੋਸੀਏਸ਼ਨ (ਮਾਨਤਾ ਪ੍ਰਾਪਤ) ਜ਼ਿਲ੍ਹਾ ਫ਼ਰੀਦਕੋਟ ਯੂਨਿਟ ਦੀ ਮੀਟਿੰਗ ਮਨਜੀਤ ਸਿੰਘ ਸ਼ਤਾਬ ਸੂਬਾ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਸ ਸਾਂਝਾ ਫਰੰਟ ਵਲੋਂ ਮਿਤੀ 07 ਅਗਸਤ ਨੂੰ ਕੀਤੀ ਜਾਣ ਵਾਲੀ ਮਹਾਂ ਰੈਲੀ ਨੂੰ ਸਫਲ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਰੈਲੀ ਨੂੰ ਇਤਿਹਾਸਿਕ ਬਣਾਉਣ ਲਈ ਡਰਾਇੰਗ ਕੇਡਰ ਦੇ ਸਾਥੀਆਂ ਵਲੋਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਗਈ। ਇਸ ਮੀਟਿੰਗ ਵਿਚ ਕੇ.ਪੀ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ, ਭੁਪਿੰਦਰ ਪਾਲ ਸਿੰਘ, ਮੋਹਨ ਲਾਲ, ਦਲਜੀਤ ਕੌਰ, ਭਾਰਤ ਰਤਨ, ਸੁਨੀਲ ਸਿੰਘ, ਗੁਰਲਾਲ ਸਿੰਘ, ਗੁਰਪ੍ਰੀਤ ਕੌਰ, ਕੁਲਵਿੰਦਰ ਸਿੰਘ ਅਤੇ ਭਰਾਤਰੀ ਜਥੇਬੰਦੀ ਵਜੋਂ ਸੰਦੀਪ ਜੋਸ਼ੀ ਸੁਪਰਡੈਂਟ, ਗੁਰਚਰਨ ਸਿੰਘ, ਹਰਪ੍ਰੀਤ ਰਾਜ, ਜਗਦੀਪ ਸਿੰਘ ਸੰਧੂ, ਸਰਬਜੀਤ ਸਿੰਘ, ਨਿੱਧੀ ਕੱਕੜ, ਹਰਜੀਤ ਕੌਰ, ਰਮਨ ਘਾਰੂ, ਵਤਨਪ੍ਰੀਤ ਸਟੈਨੋਗ੍ਰਾਫ਼ਰ ਹਾਜ਼ਰ ਸਨ।