ਪੰਜਾਬ ਸਰਕਾਰ ਦੇ ਨੱਕ ਥਲੇ ਸੂਬੇ ਦੇ ਅੰਦਰ ਸ਼ਰ੍ਹੇਆਮ ਵਿਕ ਰਿਹਾ ਨਸ਼ਾ-ਦਰਸ਼ਨ ਸਿੰਘ ਢਿੱਲਵਾਂ
ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਹਰਮਹਿੰਦਰਪਾਲ, ਰਣਜੀਤ ਸਿੰਘ ਢਿੱਲੋਂ)-ਆਜ਼ਾਦੀ ਦਿਵਸ ਸਮਾਗਮ 15 ਅਗਸਤ 2026 ਮਨਾਉਣ ਲਈ ਉਪ-ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਗੁਰਕਿਰਨ ਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸੋਨੀ ਦੀ ਪ੍ਰਧਾਨਗੀ ਹੇਠ ਪਹਿਲੀ ਸੱਭਿਆਚਾਰਕ ਰਿਹਰਸਲ ਪੀ. ਐਮ.
ਪ
ਪੰਜਾਬ ਸਰਕਾਰ ਦੇ ਨੱਕ ਥਲੇ ਸੂਬੇ ਦੇ ਅੰਦਰ ਸ਼ਰ੍ਹੇਆਮ ਵਿਕ ਰਿਹਾ ਨਸ਼ਾ-ਦਰਸ਼ਨ ਸਿੰਘ ਢਿੱਲਵਾਂ
07-08-2026
ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਹਰਮਹਿੰਦਰਪਾਲ, ਰਣਜੀਤ ਸਿੰਘ ਢਿੱਲੋਂ)-ਆਜ਼ਾਦੀ ਦਿਵਸ ਸਮਾਗਮ 15 ਅਗਸਤ 2026 ਮਨਾਉਣ ਲਈ ਉਪ-ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਗੁਰਕਿਰਨ ਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸੋਨੀ ਦੀ ਪ੍ਰਧਾਨਗੀ ਹੇਠ ਪਹਿਲੀ ਸੱਭਿਆਚਾਰਕ ਰਿਹਰਸਲ ਪੀ.ਐਮ. ਸ੍ਰੀ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ। ਇਸ ਸੱਭਿਆਚਾਰਕ ਰਿਹਰਸਲ ਵਿਚ ਪੀ.ਐਮ. ਸ੍ਰੀ ਸਰਕਾਰੀ (ਕੰਨਿਆ) ਸੀਨੀ. ਸੈਕੰ. ਸਮਾਰਟ ਸਕੂਲ, ਸ੍ਰੀ ਮੁਕਤਸਰ ਸਾਹਿਬ, ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ, ਨਿਸ਼ਾਨ ਅਕੈਡਮੀ ਔਲਖ, ਕੁਲਵੰਤ ਜੋਸ਼ੀ ਕਾਨਵੈਂਟ ਸਕੂਲ ਰੁਪਾਣਾ, ਲਿਟਲ ਫ਼ਲਾਵਰ ਕਾਨਵੈਂਟ ਸਕੂਲ ਸ੍ਰੀ ਮੁਕਤਸਰ ਸਾਹਿਬ, ਭਾਈ ਮਸਤਾਨ ਸਿੰਘ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ ਕਲਾਂ, ਦਸ਼ਮੇਸ਼ ਪਬਲਿਕ ਸਕੂਲ ਬਾਦਲ, ਸ਼ਿਵਾਲਿਕ ਪਬਲਿਕ ਸਕੂਲ, ਦੇਸ਼ ਭਗਤ ਗਲੋਬਲ ਸਕੂਲ, ਨੈਸ਼ਨਲ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ, ਸੰਤ ਬਾਬਾ ਗੁਰਮੁੱਖ ਸਿੰਘ ਪਬਲਿਕ ਸਕੂਲ ਅਤੇ ਗੁਰੂ ਨਾਨਕ ਪਬਲਿਕ ਸਕੂਲ ਲੰਬੀ ਢਾਬ ਦੇ ਸਕੂਲੀ ਬੱਚਿਆਂ ਨੇ ਭਾਗ ਲਿਆ। ਸੱਭਿਆਚਾਰਕ ਰਿਹਰਸਲ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਬੰਧਿਤ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਆਜ਼ਾਦੀ ਦਿਵਸ ਸਮਾਗਮ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਸਖਤ ਮਿਹਨਤ ਕੀਤੀ ਜਾਵੇ ਅਤੇ ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਸਮਾਗਮ ਦੀ ਦੂਜੀ ਰਿਹਰਸਲ 11 ਅਗਸਤ 2026 ਅਤੇ ਫੁੱਲ ਡਰੈੱਸ ਰਿਹਰਸਲ 13 ਅਗਸਤ 2026 ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ। ਉਨ੍ਹਾਂ ਸਬੰਧਿਤ ਸਕੂਲ ਪ੍ਰਬੰਧਕਾਂ ਨੂੰ ਕਿਹਾ ਕਿ ਅੱਗੇ ਹੋਣ ਵਾਲੀਆਂ ਦੋਵੇਂ ਰਿਹਰਸਲ ਦੌਰਾਨ ਸਮਾਗਮ ਵਾਲੇ ਸਥਾਨ ’ਤੇ ਸਮੇਂ ਸਿਰ ਸਕੂਲੀ ਬੱਚਿਆਂ ਲੈ ਕੇ ਪਹੁੰਚਣਾ ਯਕੀਨੀ ਬਣਾਉਣ। ਇਸ ਮੌਕੇ ਪੀ.ਐਮ. ਸ੍ਰੀ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਪ੍ਰਵਿਸ਼ਾ, ਰਾਜ ਕੁਮਾਰ ਮੋਂਗਾ ਅਤੇ ਪ੍ਰਵੀਨ ਸ਼ਰਮਾ ਤੋਂ ਇਲਾਵਾ ਸਕੂਲੀ ਬੱਚੇ ਅਤੇ ਸਬੰਧਿਤ ਸਕੂਲਾਂ ਦੇ ਪ੍ਰਬੰਧਕ ਆਦਿ ਵੀ ਮੌਜੂਦ ਸਨ।