ਭੁਪੇਸ਼ ਬਘੇਲ ਤੇ ਰਾਜਾ ਵੜਿੰਗ ਨੇ ਕੀਤਾ ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫੇਅਰ ਸੁਸਾਇਟੀ ਵਲੋਂ ਬੂਟੇ ਵੰਡਣ ਦਾ ਆਗਾਜ਼
ਫ਼ਰੀਦਕੋਟ, 6 ਅਗਸਤ (ਜਸਵੰਤ ਸਿੰਘ ਪੁਰਬਾ)-ਭੁਪੇਸ਼ ਬਘੇਲ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ, ਜਨਰਲ ਸਕੱਤਰ ਏ. ਆਈ.
ਫ਼ਰੀਦਕੋਟ, 6 ਅਗਸਤ (ਜਸਵੰਤ ਸਿੰਘ ਪੁਰਬਾ)-ਭੁਪੇਸ਼ ਬਘੇਲ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ, ਜਨਰਲ ਸਕੱਤਰ ਏ.ਆਈ.ਸੀ.ਸੀ., ਇੰਚਾਰਜ ਪੰਜਾਬ ਮਾਮਲੇ, ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਰਵਿੰਦਰ ਡਾਲਵੀ ਸਕੱਤਰ ਏ.ਆਈ.ਸੀ.ਸੀ ਫ਼ਰੀਦਕੋਟ ਰੈਲੀ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੇ ਗ੍ਰਹਿ ਵਿਖੇ ਆਏ। ਜਿੱਥੇ ਸ਼ਹਿਰ ਦੀਆਂ ਮੋਹਤਬਰ ਹਸਤੀਆਂ ਪਹਿਲਾਂ ਹੀ ਹਾਜ਼ਰ ਸਨ। ਇਸ ਮੌਕੇ ਸ੍ਰੀ ਬਘੇਲ ਨੇ ਸਵ: ਸ: ਅਵਤਾਰ ਸਿੰਘ ਬਰਾੜ ਦੇ ਸਿੱਖਿਆ ਮੰਤਰੀ ਹੁੰਦਿਆਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਨਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ: ਬਰਾੜ ਨੂੰ ਗੁਜਰਿਆਂ ਨੂੰ 10 ਸਾਲ ਹੋ ਗਏ ਹਨ। ਉਹ ਹਰ ਸਾਲ ਸ:ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਵਲੋਂ ਬੂਟੇ ਲਗਾਏ ਜਾਂਦੇ ਹਨ ਤੇ ਆਮ ਵਿਅਕਤੀਆਂ ਨੂੰ ਵੀ ਵੰਡੇ ਜਾਂਦੇ ਹਨ। ਸ੍ਰੀ ਬਘੇਲ ਅਤੇ ਰਾਜਾ ਵੜਿੰਗ ਨੇ ਸਵ: ਅਵਤਾਰ ਸਿੰਘ ਬਰਾੜ ਦੀ ਧਰਮ ਪਤਨੀ ਸ੍ਰੀਮਤੀ ਮਨਜੀਤ ਕੌਰ ਬਰਾੜ ਤੋਂ ਆਸ਼ੀਰਵਾਦ ਵੀ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡੀ.ਸੀ.ਸੀ. ਫ਼ਿਰੋਜ਼ਪੁਰ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਉਪਿੰਦਰ ਸ਼ਰਮਾ ਸਾਬਕਾ ਮੰਤਰੀ ਪੰਜਾਬ, ਹਰਦੀਪ ਸਿੰਘ ਕਿੰਗਰਾ, ਜਗਜੀਤ ਸਿੰਘ ਚਹਿਲ, ਧਨਜੀਤ ਸਿੰਘ ਧਨੀ ਵਿਰਕ, ਗੁਰਭਜਨ ਸਿੰਘ ਸੰਧੂ ਪ੍ਰਧਾਨ ਇੰਟਕ, ਗੁਰਬਿੰਦਰ ਸਿੰਘ ਟਹਿਣਾ, ਚਰਨਜੀਤ ਸ਼ਰਮਾ, ਤਾਰਾ ਸਿੰਘ ਭੱਟੀ ਐਮ.ਸੀ., ਜਸਵਿੰਦਰ ਸਿੰਘ ਐਮ.ਸੀ., ਡਾ. ਕਸ਼ਮੀਰ ਸਿੰਘ ਐਮ.ਸੀ., ਚਮਕੌਰ ਸਿੰਘ ਸੇਖੋਂ, ਬਲਜੀਤ ਸਿੰਘ ਗੋਰਾ, ਗੁਰਸੇਵਕ ਸਿੰਘ ਜੈਤੋ, ਗਿੰਦਰਜੀਤ ਸਿੰਘ ਸੇਖੋਂ, ਅਮਰੀਕ ਸਿੰਘ ਖ਼ਾਲਸਾ, ਸ਼ਿਵਰਾਜ ਸਿੰਘ ਢਿੱਲੋਂ ਸਾਦਿਕ, ਰਾਜਾ ਨਵਾਂ ਕਿਲਾ, ਪ੍ਰਿੰ. ਜਸਵੰਤ ਸਿੰਘ ਬਰਾੜ, ਵਕੀਲ ਸਿੰਘ ਸੁੱਖਣਵਾਲਾ, ਹਰੀ ਸਿੰਘ ਖਾਈ ਜ਼ਿਲ੍ਹਾ ਪ੍ਰਧਾਨ ਮੋਗਾ, ਹਰਪ੍ਰੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਨਰੇਸ਼ ਦੁਗਲ ਜ਼ਿਲ੍ਹਾ ਪ੍ਰਧਾਨ ਪਟਿਆਲਾ ਸਿਟੀ, ਸੁਭਾਸ਼ ਭਾਰਗੋ ਪ੍ਰਧਾਨ ਸੇਵਾ ਦਲ ਕਾਂਗਰਸ ਪੰਜਾਬ, ਬੋਹੜ ਸਿੰਘ ਘਾਰੂ, ਰਘੁਵੀਰ ਸਿੰਘ, ਡਬਲਜੀਤ ਸਿੰਘ ਧੌਂਸੀ, ਬੀਰਦਵਿੰਦਰ ਸਿੰਘ ਗਿੱਲ, ਗੁਰਦੇਵ ਸਿੰਘ ਚਰਨ, ਜਸਪਾਲ ਸਿੰਘ ਬਰਾੜ, ਰੇਸ਼ਮ ਸਿੰਘ ਗਿੱਲ, ਸਾਬਕਾ ਸਰਪੰਚ ਗੁਰਜਿੰਦਰ ਸਿੰਘ ਸ਼ੇਰ ਸਿੰਘ ਵਾਲਾ, ਤੇਜਿੰਦਰ ਸਿੰਘ, ਡਾ. ਬਲਜੀਤ ਸ਼ਰਮਾ, ਅਜੈਬ ਸਿੰਘ ਚਾਹਲ ਆਦਿ ਹਾਜ਼ਰ ਸਨ।