10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੰਜਾਬ ਬੇਲਰ ਆਪ੍ਰੇਟਰ ਯੂਨੀਅਨ ਇਕਾਈ ਸੇਢਾ ਸਿੰਘ ਵਾਲਾ ਦੀ ਹੋਈ ਚੋਣ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਨੂੰ ਦਿੱਤਾ ਮੰਗ ਪੱਤਰ

ਬਾਜਾਖਾਨਾ, 9 ਅਗਸਤ (ਜਗਦੀਪ ਸਿੰਘ ਗਿੱਲ)-ਪੰਜਾਬ ਬੇਲਰ ਆਪ੍ਰੇਟਰ ਯੂਨੀਅਨ ਵਲੋਂ ਬਾਜਾਖਾਨਾ ਦੇ ਗੁਰਦੁਆਰਾ ਆਨੰਦਗੜ੍ਹ ਸਾਹਿਬ ਵਿਖੇ ਆ ਰਹੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਇਕ ਭਰਵੀਂ ਮੀਟਿੰਗ ਕੀਤੀ ਗਈ । ਇਸ ਮੌਕੇ ਬੇਲਰ ਆਪ੍ਰੇਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਲਵਿੰਦਰ ਸਿੰਘ ਕਿੰਦਾ ਮੌੜ ਸਮੇਤ ਵੱਡੀ ਗਿਣਤੀ ਪਹੁੰਚੇ ਪੰਜਾਬ ਕਮੇਟੀ ਦੇ ਆਗੂਆਂ ਵਲੋਂ ਮੀਟਿੰਗ ਵਿਚ ਹਾਜ਼ਰ ਬੇਲਰ ਮਾਲਕਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਪਲਾਂਟ ਵਿਚ ਆ ਰਹੀਆਂ ਦਿੱਕਤਾਂ ਪ੍ਰੇਸ਼ਾਨੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 10-08-2026
ਬਾਜਾਖਾਨਾ, 9 ਅਗਸਤ (ਜਗਦੀਪ ਸਿੰਘ ਗਿੱਲ)-ਪੰਜਾਬ ਬੇਲਰ ਆਪ੍ਰੇਟਰ ਯੂਨੀਅਨ ਵਲੋਂ ਬਾਜਾਖਾਨਾ ਦੇ ਗੁਰਦੁਆਰਾ ਆਨੰਦਗੜ੍ਹ ਸਾਹਿਬ ਵਿਖੇ ਆ ਰਹੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਇਕ ਭਰਵੀਂ ਮੀਟਿੰਗ ਕੀਤੀ ਗਈ । ਇਸ ਮੌਕੇ ਬੇਲਰ ਆਪ੍ਰੇਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਲਵਿੰਦਰ ਸਿੰਘ ਕਿੰਦਾ ਮੌੜ ਸਮੇਤ ਵੱਡੀ ਗਿਣਤੀ ਪਹੁੰਚੇ ਪੰਜਾਬ ਕਮੇਟੀ ਦੇ ਆਗੂਆਂ ਵਲੋਂ ਮੀਟਿੰਗ ਵਿਚ ਹਾਜ਼ਰ ਬੇਲਰ ਮਾਲਕਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਪਲਾਂਟ ਵਿਚ ਆ ਰਹੀਆਂ ਦਿੱਕਤਾਂ ਪ੍ਰੇਸ਼ਾਨੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਪੰਜਾਬ ਪੱਧਰੀ ਆਗੂਆਂ ਵਿਚ ਪ੍ਰਧਾਨ ਤਲਵਿੰਦਰ ਸਿੰਘ ਕਿੰਦਾ ਮੌੜ, ਬਲਵਿੰਦਰ ਸਿੰਘ ਦੋਦਾ ਸਰਪ੍ਰਸਤ, ਸ਼ਿਵਰਾਜ ਸਿੰਘ ਰੱਤੀ ਰੋੜੀ ਜਨਰਲ ਸਕੱਤਰ, ਲਾਭ ਸਿੰਘ ਘੁੰਮਣ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸੁਖਜਿੰਦਰ ਸਿੰਘ ਗਿੱਲ ਕੰਮੇਆਣਾ, ਹਰਮਨਦੀਪ ਸਿੰਘ ਨਰੂਆਣਾ ਪ੍ਰਧਾਨ ਬੀਸੀਐਲ ਬਠਿੰਡਾ, ਲਖਵਿੰਦਰ ਸਿੰਘ ਦੁਨੇਵਾਲਾ ਮੀਤ ਪ੍ਰਧਾਨ, ਰਮਨਦੀਪ ਸਿੰਘ ਮਾਨ ਪ੍ਰੈਸ ਸਕੱਤਰ, ਜਗਦੀਸ਼ ਸਿੰਘ ਵਾੜਾ ਭਾਈਕਾ ਕੋ ਖਜ਼ਾਨਚੀ ਪੰਜਾਬ, ਜਸਵਿੰਦਰ ਸਿੰਘ ਫ਼ਰੀਦਕੋਟ ਅਤੇ ਗੁਰਤੇਜ ਸਿੰਘ ਨੰਬਰਦਾਰ ਵਲੋਂ ਬੇਲਰ ਮਾਲਕਾਂ ਦੀ ਸਹਿਮਤੀ ਨਾਲ ਸੇਢਾ ਸਿੰਘ ਵਾਲਾ ਇਕਾਈ ਦੀ ਚੋਣ ਕੀਤੀ ਗਈ। ਬੇਲਰ ਮਾਲਕਾਂ ਵਲੋਂ ਜਥੇਬੰਦੀ ਦੇ ਵਿਸਥਾਰ ਵਾਸਤੇ ਵੱਡੀ ਗਿਣਤੀ ਮੈਂਬਰਾਂ ਦੀ ਮੈਂਬਰਸ਼ਿਪ ਕੱਟੀ ਗਈ ਅਤੇ ਜਥੇਬੰਦੀ ਵਲੋਂ ਇਕ ਵੱਡੇ ਪੱਧਰ ’ਤੇ ਮੀਟਿੰਗਾਂ ਕਰਨ ਦੇ ਪ੍ਰਬੰਧ ਨੂੰ ਲੈ ਕੇ ਅਤੇ ਏਕਤਾ ਨੂੰ ਬਲ ਦੇਣ ਲਈ 10 ਹਜ਼ਾਰ ਰੁਪਏ ਬੇਲਰ ਮਾਲਕ ਜਸਪ੍ਰੀਤ ਸਿੰਘ ਜੱਸੀ ਗਿੱਲ ਸੇਖਾ ਖ਼ੁਰਦ ਵਲੋਂ ਅਤੇ 5 ਹਜ਼ਾਰ ਰੁਪਏ ਦੀ ਰਾਸ਼ੀ ਜਗਦੀਸ਼ ਸਿੰਘ ਵਾੜਾ ਭਾਈਕਾ ਵਲੋਂ ਫ਼ੰਡ ਵਜੋਂ ਦਿੱਤੀ ਗਈ। ਆਗੂਆਂ ਵਲੋਂ ਮੌਜੂਦਾ ਬੇਲਰ ਮਾਲਕਾਂ ਅਤੇ ਨਵੇਂ ਪੱਧਰ ’ਤੇ ਨਵੇਂ ਬੇਲਰ ਖਰੀਦ ਕਰਨ ਵਾਲੇ ਸਾਥੀਆਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਸਾਥੀ ਹਮੇਸ਼ਾ ਏਕਤਾ ਬਣਾ ਕੇ ਰੱਖਣ ਅਤੇ ਹਰ ਪਲਾਂਟ ’ਤੇ ਇਕ ਇਕਾਈ ਕਾਇਮ ਕਰਕੇ ਇਕ ਗਰੁੱਪ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਬੇਲਰ ਆਪ੍ਰੇਟਰ ਨੂੰ ਕੋਈ ਪ੍ਰੇਸ਼ਾਨੀ ਆਉਣ ’ਤੇ ਮੌਕੇ ਸਾਥੀ ਦਾ ਜਥੇਬੰਦੀ ਵਲੋਂ ਸਾਥ ਦਿੱਤਾ ਜਾ ਸਕੇ। ਸੇਢਾ ਸਿੰਘ ਵਾਲਾ ਪਲਾਂਟ ਸਬੰਧੀ ਇਕਾਈ ਦੀ ਚੋਣ ਮੌਕੇ ਸਾਰੇ ਹੀ ਮੈਂਬਰਾਂ ਨੇ ਸਰਬਸੰਮਤੀ ਕਰਦਿਆਂ ਜਗਦੀਸ਼ ਸਿੰਘ ਧਾਲੀਵਾਲ ਵਾੜਾ ਭਾਈਕਾ ਨੂੰ ਸਰਪ੍ਰਸਤ, ਬੇਅੰਤ ਸਿੰਘ ਰਣ ਸਿੰਘ ਵਾਲਾ ਨੂੰ ਪ੍ਰਧਾਨ, ਸੁਖਵਿੰਦਰ ਸਿੰਘ ਬਿੱਟੂ ਰਾਊਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਤੇਜ ਸਿੰਘ ਜੈਤੋ ਨੂੰ ਖਜ਼ਾਨਚੀ, ਮਨਦੀਪ ਸਿੰਘ ਕੋਰ ਸਿੰਘ ਵਾਲਾ ਨੂੰ ਮੀਤ ਪ੍ਰਧਾਨ, ਜੱਸਾ ਸਿੰਘ ਡੋਡ ਨੂੰ ਜਨਰਲ ਸਕੱਤਰ, ਰਣਜੀਤ ਸਿੰਘ ਅਮਰਗੜ੍ਹ ਨੂੰ ਖਜ਼ਾਨਚੀ ਅਤੇ ਜਸਮੇਲ ਸਿੰਘ ਸਾਬਕਾ ਸਰਪੰਚ ਬਾਜਾਖਾਨਾ ਨੂੰ ਸਲਾਹਕਾਰ, ਕੁਲਦੀਪ ਸਿੰਘ ਰੋੜੀਕਪੂਰਾ ਨੂੰ ਮੁੱਖ ਸਲਾਹਕਾਰ, ਜਸਵੀਰ ਸਿੰਘ ਰਾਊਵਾਲਾ, ਰਣਜੀਤ ਸਿੰਘ ਸਰਪੰਚ ਭੈਣੀ ਨੂੰ ਸਲਾਹਕਾਰ, ਗੁਰਮੀਤ ਸਿੰਘ ਜੀਦਾ ਨੂੰ ਜੁਆਇੰਟ ਸਕੱਤਰ ਅਤੇ ਮਨਦੀਪ ਸਿੰਘ ਰੋੜੀਕਪੂਰਾ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਮੀਟਿੰਗ ’ਚ ਬੇਲਰ ਮਾਲਕ ਪਰਮਿੰਦਰ ਸਿੰਘ ਰਾਮੇਆਣਾ, ਦਾਰਾ ਸਿੰਘ ਜੀਦਾ, ਗੁਰਮੇਲ ਸਿੰਘ ਵਾੜਾ ਭਾਈਕਾ, ਜਗਦੀਪ ਸਿੰਘ ਸਮਾਲਸਰ, ਗੁਰਜੰਟ ਸਿੰਘ ਫ਼ਰੀਦਕੋਟ, ਗੁਰਪਿਆਰ ਸਿੰਘ ਚਮੇਲੀ, ਰਾਮ ਸਿੰਘ ਗੰਗਾ, ਮਹੋਤਮ ਸਿੰਘ, ਜਗਰਾਜ ਸਿੰਘ ਦਬੜੀਖਾਨਾ, ਜਸਕਰਨ ਸਿੰਘ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਿਵਰਾਜ ਸਿੰਘ ਢਿੱਲੋਂ ਬਲਾਕ ਫ਼ਰੀਦਕੋਟ ਦਿਹਾਤੀ ਤੇ ਚਰਨਜੀਤ ਸ਼ਰਮਾ ਸ਼ਹਿਰੀ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਭਾਕਿਯੂ ਕਾਦੀਆਂ ਪਿੰਡ ਇਕਾਈ ਸ਼ੇਰ ਸਿੰਘ ਵਾਲਾ ਦੇ ਅਹੁਦੇਦਾਰਾਂ ਦੀ ਚੋਣ
Ad Position 24