ਸੜਕਾਂ ਤੇ ਮੁਹੱਲਿਆਂ ’ਚ ਬੇਸਹਾਰਾ ਪਸ਼ੂਆਂ ਦੇ ਵਧਣ ਕਾਰਨ ਲੋਕ ਪੇ੍ਸ਼ਾਨ
ਫ਼ਰੀਦਕੋਟ, 13 ਅਗਸਤ (ਸਰਬਜੀਤ ਸਿੰਘ)-ਸ਼ਹਿਰ ਦੀਆਂ ਸੜਕਾਂ ਅਤੇ ਮੁਹੱਲਿਆਂ ਵਿਚ ਬੇਸਹਾਰਾ ਪਸ਼ੂਆਂ ਦੇ ਵਧਣ ਨਾਲ ਲੋਕਾਂ ਵਿਚ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ। ਸੜਕਾਂ ’ਤੇ ਬੇਸਹਾਰਾ ਪਸ਼ੂ ਜਿੱਥੇ ਸੜਕ ਹਾਦਸਿਆਂ ਦਾ ਕਰਨ ਬਣਦੇ ਹਨ ਉੱਥੇ ਲੰਘਦੇ ਟੱਪਦੇ ਲੋਕਾਂ ’ਤੇ ਹਮਲਾ ਕਰ ਦਿੰਦੇ ਹਨ।
ਸ
ਸੜਕ ’ਤੇ ਫਿਰਦੇ ਬੇਸਹਾਰਾ ਪਸ਼ੂ। ਤਸਵੀਰ : ਸਰਬਜੀਤ ਸਿੰਘ
14-08-2026
ਫ਼ਰੀਦਕੋਟ, 13 ਅਗਸਤ (ਸਰਬਜੀਤ ਸਿੰਘ)-ਸ਼ਹਿਰ ਦੀਆਂ ਸੜਕਾਂ ਅਤੇ ਮੁਹੱਲਿਆਂ ਵਿਚ ਬੇਸਹਾਰਾ ਪਸ਼ੂਆਂ ਦੇ ਵਧਣ ਨਾਲ ਲੋਕਾਂ ਵਿਚ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ। ਸੜਕਾਂ ’ਤੇ ਬੇਸਹਾਰਾ ਪਸ਼ੂ ਜਿੱਥੇ ਸੜਕ ਹਾਦਸਿਆਂ ਦਾ ਕਰਨ ਬਣਦੇ ਹਨ ਉੱਥੇ ਲੰਘਦੇ ਟੱਪਦੇ ਲੋਕਾਂ ’ਤੇ ਹਮਲਾ ਕਰ ਦਿੰਦੇ ਹਨ। ਜਿਸ ਕਾਰਨ ਲੋਕ ਜ਼ਖ਼ਮੀ ਵੀ ਹੋਏ ਹਨ। ਸ਼ਹਿਰ ਵਿਚ ਦੋ ਗਊਸ਼ਾਲਾਵਾਂ ਅਤੇ ਪਿੰਡ ਗੋਲੇਵਾਲਾ ਵਿਖੇ 25 ਏਕੜ ਵਿਚ ਬਣੀ ਸਰਕਾਰੀ ਗਉਸ਼ਾਲਾ ਹੋਣ ’ਤੇ ਵੀ ਇਹ ਪਸ਼ੂ ਸੜਕਾਂ ’ਤੇ ਅਤੇ ਗਲੀਆਂ ਮੁਹੱਲਿਆਂ ਵਿਚ ਆਮ ਨਜ਼ਰ ਆਉਂਦੇ ਹਨ। ਦੋ ਮਹੀਨੇ ਚੱਲੀ ਇਥੇ ਸਫ਼ਾਈ ਸੇਵਕਾਂ ਦੀ ਹੜਤਾਲ ਤੋਂ ਬਾਅਦ ਕੂੜਾ ਡੰਪਾਂ ’ਤੇ ਅਜੇ ਵੀ ਚੰਗੀ ਤਰ੍ਹਾਂ ਕੂੜਾ ਨਹੀਂ ਚੁੱਕਿਆ ਜਾ ਸਕਿਆ ਅਤੇ ਆਵਾਰਾ ਪਸ਼ੂ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਸੜਕਾਂ ’ਤੇ ਹੋਰ ਖ਼ਿਲਾਰ ਦਿੰਦੇ ਹਨ। ਜਿਸ ਕਾਰਨ ਆਸੇ ਪਾਸੇ ਬਦਬੂ ਫੈਲਦੀ ਹੈ ਅਤੇ ਬਿਮਾਰੀਆਂ ਦਾ ਫੈਲਦੀਆਂ ਹਨ ਅਤੇ ਸੜਕ ਹਾਦਸੇ ਹੁੰਦੇ ਹਨ। ਸੁਖਵਿੰਦਰ ਸਿੰਘ ਮਿੰਟੂ, ਬਿੱਟੂ, ਵਰਿੰਦਰ ਕੁਮਾਰ, ਬਲਵਿੰਦਰ ਸਿੰਘ ਨੇ ਦੱਸਿਆ ਕਿ ਗਰੀਨ ਐਵੀਨਿਊ ਵਿਖੇ ਕੋਈ ਵੱਡੀ ਗਿਣਤੀ ਵਿਚ ਬੇਸਹਾਰਾ ਪਸ਼ੂਆਂ ਨੂੰ ਛੱਡ ਗਿਆ ਹੈ ਜੋ ਕਿ ਮੁਹੱਲੇ ਵਿਚ ਦਹਿਸ਼ਤ ਦਾ ਕਰਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਇਹ ਆਵਾਰਾ ਤੇ ਬੇਸਹਾਰਾ ਪਸ਼ੂ ਬਜ਼ੁਰਗਾਂ, ਬੱਚਿਆਂ ਤੇ ਔਰਤਾਂ ’ਤੇ ਹਮਲਾ ਕਰ ਚੁੱਕੇ ਹਨ। ਜਿਸ ਕਰਕੇ ਉਨ੍ਹਾਂ ਦੀ ਮਸਾਂ ਹੀ ਜਾਨ ਬਚੀ ਹੈ ਅਤੇ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਅਤੇ ਬੇਸਹਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਵਿਚ ਭੇਜਿਆ ਜਾਵੇ ਤਾਂ ਕਿ ਸੜਕ ਹਾਦਸਿਆਂ ਤੋਂ ਤੇ ਇਨ੍ਹਾਂ ਦੇ ਹਮਲੇ ਤੋਂ ਬਚਿਆ ਜਾ ਸਕੇ।