15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਬੱਸ ਸਟੈਂਡ ਵਿਖੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿਚ ਮੇਜਰ ਸਿੰਘ ਤੋਂ ਇਲਾਵਾ ਜਨਰਲ ਸਕੱਤਰ ਨਛੱਤਰ ਸਿੰਘ ਜੈਤੋ, ਅਜੈਬ ਸਿੰਘ ਸੰਧੂ ਸੋਹਣੇਵਾਲਾ, ਤਾਜ ਸਿੰਘ ਖੁੱਡੀਆਂ, ਤਰਸੇਮ ਸਿੰਘ ਥਾਂਦੇਵਾਲਾ, ਸਵਰਨ ਸਿੰਘ ਸੂਰੇਵਾਲਾ, ਕਰਨੈਲ ਸਿੰਘ ਮਾੜੀ ਮੁਸਤਫ਼ਾ, ਪਰਸ਼ੋਤਮ ਗਿਰਧਰ ਅਤੇ ਇੰਦਰਪਾਲ ਸਿੰਘ ਸੰਧੂ ਬੈਠੇ।

Ad Position 21
No active advertisement
ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਵਿਚ ਪੁਸ਼ਪਿੰਦਰ ਨਾਰੰਗ ਅਤੇ ਗੁਰਨਾਮ ਸਿੰਘ ਗੋਂਦਾਰਾ ਨੂੰ ਸਨਮਾਨਿਤ ਕਰਦੇ ਹੋਏ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 15-08-2026
ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਬੱਸ ਸਟੈਂਡ ਵਿਖੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿਚ ਮੇਜਰ ਸਿੰਘ ਤੋਂ ਇਲਾਵਾ ਜਨਰਲ ਸਕੱਤਰ ਨਛੱਤਰ ਸਿੰਘ ਜੈਤੋ, ਅਜੈਬ ਸਿੰਘ ਸੰਧੂ ਸੋਹਣੇਵਾਲਾ, ਤਾਜ ਸਿੰਘ ਖੁੱਡੀਆਂ, ਤਰਸੇਮ ਸਿੰਘ ਥਾਂਦੇਵਾਲਾ, ਸਵਰਨ ਸਿੰਘ ਸੂਰੇਵਾਲਾ, ਕਰਨੈਲ ਸਿੰਘ ਮਾੜੀ ਮੁਸਤਫ਼ਾ, ਪਰਸ਼ੋਤਮ ਗਿਰਧਰ ਅਤੇ ਇੰਦਰਪਾਲ ਸਿੰਘ ਸੰਧੂ ਬੈਠੇ। ਸਭ ਤੋਂ ਪਹਿਲਾਂ ਪੈਨਸ਼ਨਰ ਸਾਥੀ ਮਲਕੀਤ ਸਿੰਘ ਵੀਰੇਵਾਲਾ ਦੇ ਭਰਾ ਤੇ ਰਾਮਪਾਲ ਦੇ ਰਿਸ਼ਤੇਦਾਰ ਦੀ ਹੋਈ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਦੂਜੇ ਸੈਸ਼ਨ ਵਿਚ ਅਗਸਤ ਮਹੀਨੇ ਦੇ ਜਨਮ ਦਿਨ ਵਾਲੇ ਸਾਥੀਆਂ ਪੁਸ਼ਪਿੰਦਰ ਕੁਮਾਰ ਨਾਰੰਗ ਤੇ ਗੁਰਨਾਮ ਸਿੰਘ ਗੋਂਦਾਰਾ ਨੂੰ ਹਾਰ ਪਹਿਨਾ ਕੇ ਜਨਮ ਦਿਨ ਦੀ ਵਧਾਈ ਦਿੱਤੀ ਗਈ। ਇਸ ਉਪਰੰਤ ਬੁਲਾਰਿਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ, 1 ਜਨਵਰੀ 2016 ਤੋਂ ਪਹਿਲਾਂ ਦੇ ਪੈਨਸ਼ਨਰ ਸਾਥੀਆਂ ਨੂੰ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ 2.59 ਦਾ ਗੁਣਾਂਕ ਦੇ ਕੇ ਪੈਨਸ਼ਨ ਫਿਕਸ ਕੀਤੀ ਜਾਵੇ, ਸਾਰੇ ਵਿਭਾਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਮੈਡੀਕਲ ਭੱਤਾ ਵਧਾਇਆ ਜਾਵੇ। ਪਿਛਲੇ ਦਿਨਾਂ ਵਿਚ ਮੁਲਾਜ਼ਮ ਰੈਲੀਆਂ ਵਿਚ ਸ਼ਾਮਿਲ ਹੋਣ ਲਈ ਪ੍ਰਧਾਨ ਮੇਜਰ ਸਿਘ ਚੌਂਤਰਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਜੀਤ ਸਿੰਘ ਸ਼ਕੂਰ, ਅਮਰੀਕ ਸਿੰਘ, ਜੋਰਾ ਸਿੰਘ, ਸੁਰਜੀਤ ਸਿੰਘ ਚੱਕ ਬੀੜ ਸਰਕਾਰ, ਬਲਦੇਵ ਰਾਜ, ਮਲਕੀਤ ਸਿੰਘ ਸਰਾਂ, ਜੰਗੀਰ ਸਿੰਘ, ਸੁਰਜੀਤ ਸਿੰਘ ਜੈਤੋ, ਰਸ਼ਰੇਪਾਲ ਸਿੰਘ, ਭਗਵੰਤ ਸਿੰਘ ਬੁੱਟਰ ਸ਼ਰੀਂਹ, ਲਹਿਣਾ ਸਿੰਘ ਖਿਓਵਾਲੀ, ਕਲਗਾ ਸਿੰਘ ਪੰਜਾਵਾ, ਰਸ਼ਪਾਲ ਸਿੰਘ ਤਰਮਾਲਾ, ਮਲਕੀਤ ਸਿੰਘ ਅਬੁੱਲਖੁਰਾਣਾ, ਜੋਗਾ ਸਿੰਘ ਭੁੱਲਰ, ਮਨਜੀਤ ਸਿੰਘ ਸੰਗੂਧੌਣ, ਮੰਦਰ ਸਿੰਘ ਸੰਗੂਧੌਣ, ਗਿਆਨ ਚੰਦ, ਹਰਜੀਤ ਸਿੰਘ ਬਠਿੰਡਾ, ਅਸ਼ੋਕ ਕੁਮਾਰ ਝਬੇਲਵਾਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਪੰਥ ਵਿਰੋਧੀ ਤਾਕਤਾਂ ਦਾ ਕਾਰਾ-ਗੁਰਚੇਤ ਸਿੰਘ ਢਿੱਲੋਂ ਅਗਲੀ ਖ਼ਬਰ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨੂੰ ਡੀ.ਐੱਨ.ਟੀ. ਸਮਾਜ ਨੇ ਮੰਗ ਪੱਤਰ ਸੌਂਪਿਆ
Ad Position 24